ਸ਼੍ਰੀਨਗਰ- ਅਭਿਨੇਤਾ ਸਲਮਾਨ ਖਾਨ ਵਲੋਂ ਕਸ਼ਮੀਰ 'ਚ ਸਿਨੇਮਾਘਰਾਂ ਨੂੰ ਮੁੜ ਖੋਲ੍ਹਣ ਦੀ ਵਕਾਲਤ ਕਰਨਾ ਵੱਖਵਾਦੀ ਨੇਤਾਵਾਂ ਨੂੰ ਬਹੁਤ ਨਾਰਾਜ਼ ਕਰ ਰਿਹਾ ਹੈ। ਖਾਸ ਤੌਰ 'ਤੇ ਦੁਖਤਰਾਨੇ ਮਿੱਲਤ ਦੀ ਮੁਖੀਆ ਆਸੀਆ ਅੰਦ੍ਰਾਬੀ ਨੂੰ। ਅੰਦ੍ਰਾਬੀ ਦਾ ਕਹਿਣਾ ਹੈ ਕਿ ਸਿਨੇਮਾ ਇਕ ਬੁਰਾਈ ਹੈ ਤੇ ਇਸ ਨਾਲ ਘਾਟੀ 'ਚ ਮਾਹੌਲ ਖਰਾਬ ਹੋਵੇਗਾ। ਅੰਦ੍ਰਾਬੀ ਨੇ ਕਿਹਾ ਕਿ ਸਲਮਾਨ ਸੰਸਕ੍ਰਿਤਕ ਹਮਲਾਵਰ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਹਨ। ਅੰਦ੍ਰਾਬੀ ਨੇ ਕਿਹਾ ਕਿ ਕਸ਼ਮੀਰ 'ਚ ਸਿਨੇਮਾ ਮੁੜ ਖੋਲ੍ਹਣ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ਉਨ੍ਹਾਂ ਦਾ ਸੰਗਠਨ ਪੂਰੀ ਤਾਕਤ ਨਾਲ ਉਸ ਦਾ ਵਿਰੋਧ ਕਰੇਗਾ।
ਅੰਦ੍ਰਾਬੀ ਨੇ ਕਿਹਾ ਕਿ 1988 'ਚ ਉਨ੍ਹਾਂ ਦੇ ਸੰਗਠਨ ਨੇ ਸਿਨੇਮਾ ਨੂੰ ਕਸ਼ਮੀਰ 'ਚ ਪੂਰੀ ਤਰ੍ਹਾਂ ਬੰਦ ਕਰਨਾ ਯਕੀਨੀ ਕੀਤਾ ਸੀ। ਅੰਦ੍ਰਾਬੀ ਨੇ ਸਲਮਾਨ ਨੂੰ ਹੱਤਿਆਰਾ ਵੀ ਕਿਹਾ। ਨਾਲ ਹੀ ਜੰਮੂ-ਕਸ਼ਮੀਰ ਦੀ ਮੁਫਤੀ ਮੁਹੰਮਦ ਸਈਦ ਸਰਕਾਰ ਦੀ ਵੀ ਬਾਲੀਵੁੱਡ ਦੇ ਕਸ਼ਮੀਰ 'ਚ ਪ੍ਰਮੋਸ਼ਨ ਦੀ ਕੋਸ਼ਿਸ਼ ਕਰਨ ਲਈ ਨਿੰਦਾ ਕੀਤੀ। ਦੱਸਣਯੋਗ ਹੈ ਕਿ ਇਹ ਉਹੀ ਆਸੀਆ ਅੰਦ੍ਰਾਬੀ ਹੈ, ਜਿਸ ਦਾ ਪਿਛਲੇ ਦਿਨੀਂ ਪਾਕਿਸਤਾਨ ਦਿਵਸ ਮਨਾਉਣ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਵੀਡੀਓ ਸਾਹਮਣੇ ਆਇਆ ਸੀ।
8 ਮਿੰਟ ਦੀ ਫਿਲਮ ਨੇ ਜਿੱਤਿਆ ਅੰਤਰਰਾਸ਼ਟਰੀ ਐਵਾਰਡ
NEXT STORY