ਸ਼ਿਮਲਾ- ਬਾਲੀਵੁੱਡ ਦੇ ਬਜਰੰਗੀ ਭਾਈਜਾਨ ਸਲਮਾਨ ਕਾਨ ਦੀ ਭੈਣ ਅਰਪਿਤਾ ਵਿਆਹ ਤੋਂ ਬਾਅਦ ਪਹਿਲੀ ਵਾਰ ਹਿਮਾਚਲ ਦੇ ਮੰਡੀ ਜ਼ਿਲੇ 'ਚ ਆਪਣੇ ਸਹੁਰੇ ਘਰ ਆ ਰਹੀ ਹੈ । ਇਥੇ ਉਸ ਲਈ ਇਕ ਰਿਸੈਪਸ਼ਨ ਪਾਰਟੀ ਹੋਵੇਗੀ। ਦੱਸਣਯੋਗ ਹੈ ਕਿ ਇਹ ਰਿਸੈਪਸ਼ਨ 25 ਮਈ ਨੂੰ ਹੋਵੇਗੀ। ਇਸ ਦੇ ਲਈ ਅਰਪਿਤਾ, ਆਯੂਸ਼ ਤੇ ਉਨ੍ਹਾਂ ਦੇ ਰਿਸ਼ਤੇਦਾਰ 24 ਮਈ ਦੀ ਸ਼ਾਮ ਨੂੰ ਮੰਡੀ ਪਹੁੰਚ ਜਾਣਗੇ। ਇਸ ਲਈ ਅਰਪਿਤਾ ਨੇ ਭਰਾ ਸਲਮਾਨ ਨੂੰ ਵੀ ਪਾਰਟੀ 'ਚ ਸ਼ਾਮਲ ਹੋਣ ਲਈ ਕਿਹਾ ਪਰ ਸਲਮਾਨ ਇਨ੍ਹੀਂ ਦਿਨੀਂ ਬਜਰੰਗੀ ਭਾਈਜਾਨ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਹਾਲਾਂਕਿ ਸਲਮਾਨ ਲਈ ਸਮਾਂ ਕੱਢਣਾ ਮੁਸ਼ਕਿਲ ਸੀ ਪਰ ਉਨ੍ਹਾਂ ਨੇ ਆਪਣੀ ਭੈਣ ਦੀ ਖੁਸ਼ੀ ਲਈ ਪਾਰਟੀ 'ਚ ਸ਼ਾਮਲ ਹੋਣ ਲਈ ਹਾਂ ਕਰ ਦਿੱਤੀ। ਉਹ ਖੁਦ ਬੈਣ ਨੂੰ ਸਹੁਰੇ ਛੱਡ ਕੇ ਜਾਣਗੇ। ਇਸ ਨਾਲ ਅਰਪਿਤਾ ਬੇਹੱਦ ਖੁਸ਼ ਹੈ। ਉਥੇ ਦੂਜੇ ਪਾਸੇ ਕਾਂਗਰਸ ਦੇ ਦਿੱਗਜ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ, ਪੰਚਾਇਤੀ ਰਾਜ ਮੰਤਰੀ ਅਨਿਲ ਸ਼ਰਮਾ ਨੇ 25 ਮਈ ਨੂੰ ਆਯੂਸ਼-ਅਰਪਿਤਾ ਦੀ ਰਿਸੈਪਸ਼ਨ ਪਾਰਟੀ ਜਿਮਖਾਨਾ ਕਲੱਬ ਪੱਡਲ 'ਚ ਰੱਖੀ ਹੈ। ਇਸ ਪਾਰਟੀ 'ਚ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਪੂਰਾ ਮੰਤਰੀਮੰਡਲ, ਵਿਧਾਇਕਾਂ ਸਣੇ ਕਈ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ।
ਪਹਿਲੀ ਵਾਰ ਹੌਟ ਸੰਨੀ ਲਿਓਨ ਨੇ ਬਿਆਨ ਕੀਤਾ ਆਪਣਾ ਦਰਦ (ਦੇਖੋ ਤਸਵੀਰਾਂ)
NEXT STORY