ਮੁੰਬਈ- ਬਾਲੀਵੁੱਡ ਦੇ ਚਾਕਲੇਟੀ ਅਭਿਨੇਤਾ ਸ਼ਾਹਿਦ ਕਪੂਰ ਬਾਰੇ ਹਾਲ ਹੀ 'ਚ ਪਤਾ ਲੱਗਾ ਸੀ ਕਿ ਉਹ ਮੰਗਲਵਾਰ ਨੂੰ ਆਪਣੀ ਮੰਗੇਤਰ ਮੀਰਾ ਰਾਜਪੂਤ ਨਾਲ ਇਕ ਕਪਲ ਪਾਰਟੀ 'ਚ ਸ਼ਰੀਕ ਹੋਏ ਸਨ ਪਰ ਹੁਣ ਚਰਚਾ ਹੈ ਕਿ ਦਿੱਲੀ ਦੇ ਛਤਰਪੁਰ 'ਚ ਮੀਰਾ ਦੇ ਦੋਸਤਾਂ ਵਲੋਂ ਇਸ ਕਪਲ ਲਈ ਰੱਖੀ ਗਈ ਪਾਰਟੀ 'ਚ ਰੋਕਾ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਅੰਗਰੇਜੀ ਅਖਬਾਰ ਮੁਤਾਬਕ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੀ ਹੋਣ ਵਾਲੀ ਪਤਨੀ ਮੀਰਾ ਰਾਜਪੂਤ ਨੂੰ ਇਕ ਰਿੰਗ ਦਿੱਤੀ ਹੈ, ਜਿਸ ਦੀ ਕੀਮਤ ਲਗਭਗ 23 ਲੱਖ ਰੁਪਏ ਦੱਸੀ ਜਾ ਰਹੀ ਹੈ। ਅਖਬਾਰ 'ਚ ਛਪੀ ਖਬਰ ਮੁਤਾਬਕ 16 ਮਈ ਨੂੰ ਸ਼ਾਹਿਦ ਖਾਸਤੌਰ 'ਤੇ ਰੋਕਾ ਸੈਰੇਮਨੀ ਲਈ ਦਿੱਲੀ ਪਹੁੰਚੇ ਅਤੇ ਦਿੱਲੀ ਦੇ ਹੀ ਕਿਸੇ ਜਿਊਲਰਜ਼ ਤੋਂ ਇਹ ਰਿੰਗ ਪਸੰਦ ਕਰਕੇ ਮੀਰਾ ਨੂੰ ਦਿੱਤੀ। ਇਨ੍ਹੀਂ ਦਿਨੀਂ ਫਿਲਮ 'ਉੜਤਾ ਪੰਜਾਬ' ਦੀ ਸ਼ੂਟਿੰਗ 'ਚ ਰੁੱਝੇ ਸ਼ਾਹਿਦ ਕਪੂਰ, ਮੀਰਾ ਰਾਜਪੂਤ ਨਾਲ ਇਸ ਸਾਲ ਜੂਨ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ।
ਅਜੇ ਵੀ ਦੇਖਦੇ ਹਨ ਬਾਲੀਵੁੱਡ ਮਹਾਨਾਇਕ ਅਮਿਤਾਭ ਲੇਟ ਨਾਈਟ ਸ਼ੋਅ (ਦੇਖੋ ਤਸਵੀਰਾਂ)
NEXT STORY