ਮੁੰਬਈ- ਮਾਡਲ ਰੂਹੀ ਸਿੰਘ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਧੁਰ ਭੰਡਾਰਕਰ ਦੀ ਫਿਲਮ 'ਕੈਲੰਡਰ ਗਰਲਜ਼' ਰਾਹੀਂ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਬੋਲਡ ਇਮੇਜ ਵਾਲੀ ਇਸ ਅਭਿਨੇਤਰੀ ਨੇ ਕਿਹਾ ਕਿ ਉਸ ਦੇ ਲਈ ਬੈੱਡਰੂਮ ਸੀਨਜ਼ ਕਰਨੇ ਕਾਫੀ ਔਖਾ ਕੰਮ ਰਿਹਾ। ਇਸ ਫਿਲਮ 'ਚ ਉਸ ਦਾ ਕਿਰਦਾਰ ਕਾਫੀ ਬੋਲਡ ਹੈ ਅਤੇ ਉਸ ਨੂੰ ਕਾਫੀ ਇੰਟੀਮੇਟ ਸੀਨਜ਼ ਵੀ ਕਰਨੇ ਪਏ। ਇਸ ਨੇ ਕਿਹਾ ਕਿ ਇੰਟੀਮੇਟ ਦ੍ਰਿਸ਼ ਅਤੇ ਬੈੱਡਰੂਮ ਸੀਨਜ਼ ਕਾਫੀ ਥਕਾਵਟ ਅਤੇ ਅਸਹਿਜ ਵਾਲੇ ਹੁੰਦੇ ਹਨ। ਰੂਹੀ ਕਾਫੀ ਸਮੇਂ ਤੋਂ ਮਾਡਲਿੰਗ ਕਰ ਰਹੀ ਹੈ। ਇਹ ਪਿਛਲੇ ਸਾਲ ਮਿਸ ਯੂਨੀਵਰਸ ਚੁਣੀ ਗਈ ਸੀ। ਫਿਲਮ 'ਚ ਆਪਣੇ ਰੋਲ ਬਾਰੇ ਦੱਸਦੇ ਹੋਏ ਰੂਹੀ ਨੇ ਕਿਹਾ ਕਿ ਫਿਲਮ 'ਚ 5 ਅਭਿਨੇਤਰੀਆਂ ਦੇ ਬਾਵਜੂਦ ਵੀ ਦਰਸ਼ਕ ਉਸ ਨੂੰ ਜ਼ਿਆਦਾ ਪਸੰਦ ਕਰਨਗੇ।
ਜੇਲ 'ਚ ਵੱਡੀ ਘਟਨਾ ਦਾ ਸ਼ਿਕਾਰ ਹੋਣ ਤੋਂ ਬਚੇ ਸੰਜੇ ਦੱਤ (ਦੇਖੋ ਤਸਵੀਰਾਂ)
NEXT STORY