ਮੁੰਬਈ-ਫਿਲਮ 'ਬੀਏ ਪਾਸ' 'ਚ ਕੰਮ ਕਰ ਚੁੱਕੀ ਅਭਿਨੇਤਰੀ ਸ਼ਿਖਾ ਜੋਸ਼ੀ ਨਿੱਜੀ ਜ਼ਿੰਦਗੀ 'ਚ ਇਕੱਲੀ ਸੀ। ਉਹ ਅਮਰੀਕਾ 'ਚ ਮੌਜੂਦ ਆਪਣੇ ਪਤੀ ਅਤੇ ਬੱਚੇ ਤੋਂ ਵੱਖ ਰਹਿ ਕੇ ਮੁੰਬਈ 'ਚ ਕੰਮ ਦੀ ਭਾਲ ਕਰ ਰਹੀ ਸੀ ਜੋ ਉਸ ਨੂੰ ਨਹੀਂ ਮਿਲ ਰਿਹਾ ਸੀ। ਕੰਮ ਨਾ ਮਿਲਣ ਕਾਰਨ ਹੀ ਉਸ ਨੇ ਖੁਦਕੁਸ਼ੀ ਨੂੰ ਆਪਣਾ ਆਖਰੀ ਰਸਤਾ ਮੰਨਿਆ। ਅਭਿਨੇਤਰੀ ਸ਼ਿਖਾ ਜੋਸ਼ੀ ਆਪਣੀ ਮੌਤ ਦੇ ਨਾਲ ਬਾਲੀਵੁੱਡ ਦਾ ਉਹ ਹਿੱਸਾ ਉਖਾੜ ਕੇ ਚਲੀ ਗਈ, ਜਿਸ ਦਾ ਜ਼ਿਕਰ ਕਰਨ ਤੋਂ ਲੋਕ ਡਰਦੇ ਹਨ। ਸ਼ਿਖਾ ਨੇ ਐਂਬੂਲੈਸ 'ਚ ਜਾਂਦੇ ਸਮੇਂ ਆਪਣੀ ਦੋਸਤ ਦੇ ਮੋਬਾਈਲ 'ਤੇ ਇਹ ਬਿਆਨ ਦਿੱਤਾ ਸੀ ਕਿ ਉਸ ਨੇ ਇਹ ਕਦਮ ਕੰਮ ਨਾ ਮਿਲਣ ਕਾਰਨ ਚੁੱਕਿਆ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ ਕਿ ਖੁਦਕੁਸ਼ੀ ਲਈ ਉਸ ਨੂੰ ਕਿਸੇ ਨੇ ਉਕਸਾਇਆ ਨਾ ਹੋਵੇ। ਬਾਲੀਵੁੱਡ ਨੇ ਇਸ 'ਤੇ ਆਪਣੇ ਕੁਝ ਰਿਐਕਸ਼ਨ ਦਿੱਤੇ ਹਨ।
ਬਾਲੀਵੁੱਡ ਦੇ ਤਕਰੀਬਨ ਸਾਰੇ ਸਿਤਾਰੇ ਮੰਨਦੇ ਹਨ ਕਿ ਇਥੇ ਤੁਹਾਨੂੰ ਕੰਮ ਕਰਨ ਲਈ ਪ੍ਰਤਿਭਾ ਤੋਂ ਇਲਾਵਾ ਕਿਸਮਤ ਅਤੇ ਕਨੈਕਸ਼ਨ ਯਾਨੀ ਜਾਣ-ਪਛਾਣ 'ਤੇ ਨਿਰਭਰ ਰਹਿਣਾ ਹੁੰਦਾ ਹੈ। ਕੰਮ ਦੇ ਲਈ ਤੁਹਾਨੂੰ ਲਾਈਨ 'ਚ ਹੀ ਲੱਗਣਾ ਪੈਂਦਾ ਹੈ।
ਆਦਿਲ ਹੁਸੈਨ- ਬਾਲੀਵੁੱਡ ਅਭਿਨੇਤਾ ਆਦਿਲ ਹੁਸੈਨ ਨੇ ਕਿਹਾ ਕਿ ਇਥੇ ਜਾਣ-ਪਛਾਣ ਦੇ ਲੋਕ ਬਹੁਤ ਘੱਟ ਆਉਂਦੇ ਹਨ ਕਿਉਂਕਿ ਉਹ ਹੀ ਤੁਹਾਡੀ ਪ੍ਰਤਿਭਾ ਨੂੰ ਕਿਸੇ ਨਿਰਮਾਤਾ-ਨਿਰਦੇਸ਼ਕ ਤੱਕ ਪਹੁੰਚਾ ਸਕਦੇ ਹਨ। ਮੈਂ ਲੱਕੀ ਸੀ ਕਿ ਅਭਿਸ਼ੇਕ ਚੌਬੇ ਤੱਕ ਮੇਰਾ ਕੰਮ ਮੇਰੇ ਦੋਸਤ ਨੇ ਪਹੁੰਚਾਇਆ।
ਕੰਗਨਾ ਰਣਾਵਤ- ਇਸ ਨੇ ਦੱਸਿਆ ਕਿ ਇੰਡਸਟਰੀ 'ਚ ਬਾਹਰ ਤੋਂ ਆ ਕੇ ਪੈਰ ਜਮਾਉਣਾ ਬਹੁਤ ਹੀ ਔਖਾ ਹੁੰਦਾ ਹੈ। ਲੋਕ ਤੁਹਾਡੇ ਨਾਲ ਵੱਖ-ਵੱਖ ਵਿਵਹਾਰ ਕਰਦੇ ਹਨ ਪਰ ਜੇਕਰ ਕਿਸਮਤ ਸਾਥ ਦੇਵੇਂ ਤਾਂ ਪ੍ਰਤਿਭਾ ਨਹੀਂ ਰੁੱਕਦੀ।
ਅਮਿਤਾਭ- ਬਾਲੀਵੁੱਡ 'ਚ ਕੰਮ ਕਰ ਰਹੇ ਲਗਭਗ ਹਰ ਕਲਾਕਾਰ ਨੇ ਬੁਰਾ ਸਮਾਂ ਦੇਖਿਆ ਹੈ ਅਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਅਮਿਤਾਬ ਬੱਚਨ ਹਨ ਪਰ ਹਾਲਾਤ ਤੋਂ ਘਬਰਾ ਕੇ ਉਨ੍ਹਾਂ ਨੇ ਖੁਦਕੁਸ਼ੀ ਨਹੀਂ ਕੀਤੀ।
ਦੀਪਿਕਾ ਪਾਦੁਕੋਣ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਸਵੀਕਾਰ ਕੀਤਾ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਰਹੀ ਸੀ। ਉਸ ਨੇ ਕਿਹਾ, ''ਮੈਂ ਸ਼ਾਟ ਕਰਨ ਤੋਂ ਬਾਅਦ ਆਪਣੇ ਕਮਰੇ 'ਚ ਜਾ ਕੇ ਫੁੱਟ-ਫੁੱਟ ਰੋਂਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਖੁਦ ਲਈ ਸਮÎਾਂ ਨਹੀਂ ਕੱਢ ਪਾ ਰਹੀ ਹਾਂ।''
ਬਾਲੀਵੁੱਡ ਦੀ ਚਮਕੀਲੀ ਦੁਨੀਆ ਕਿੰਨੀ ਇਕੱਲੀ ਹੈ। ਇਸ ਗੱਲ ਨੂੰ ਸਹੀ ਸਾਬਤ ਕਰਨ ਲਈ ਕਈ ਉਦਾਰਹਨ ਵੀ ਹਨ। ਇਨ੍ਹਾਂ 'ਚ ਪਰਵੀਨ ਬੌਬੀ, ਮੀਨਾ ਕੁਮਾਰੀ ਅਤੇ ਹਾਲ ਹੀ 'ਚ ਖੁਦਕੁਸ਼ੀ ਕਰਨ ਵਾਲੀ ਜ਼ੀਆ ਖਾਨ ਸ਼ਾਮਲ ਹਨ।
ਵਿਵੇਕ ਓਬਰਾਏ ਨੇ ਆਪਣੀ ਬੇਟੀ ਦਾ ਕੀਤਾ ਨਾਮਕਰਨ
NEXT STORY