ਮੁੰਬਈ- ਅਭਿਨੇਤਾ ਵਿਵੇਕ ਓਬਰਾਏ ਤੇ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਅਲਵਾ ਓਬਰਾਏ ਨੇ ਆਪਣੀ ਬੇਟੀ ਦਾ ਨਾਂ ਅਮੀਆ ਨਿਰਵਾਨ ਰੱਖਿਆ ਹੈ। ਅਮੀਆ ਦਾ ਜਨਮ ਇਸੇ ਸਾਲ ਅਪ੍ਰੈਲ 'ਚ ਹੋਇਆ। ਕ੍ਰਿਸ਼ 3 ਸਟਾਰ ਦਾ ਦੋ ਸਾਲ ਦਾ ਬੇਟੀ ਵੀ ਹੈ, ਜਿਸ ਦਾ ਨਾਂ ਵਿਵਾਨ ਵੀਰ ਓਬਰਾਏ ਹੈ। ਵਿਵੇਕ ਨੇ ਟਵਿਟਰ 'ਤੇ ਲਿਖਿਆ, 'ਤੁਹਾਡੀਆਂ ਸਭ ਦੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਲਈ ਤੁਹਾਡਾ ਦੇਰੀ ਤੋਂ ਪਰ ਦਿਲ ਤੋਂ ਧੰਨਵਾਦ ਕਰਦਾ ਹਾਂ। ਸਾਡੀ ਨੰਨ੍ਹੀਂ ਪਰੀ ਅਮੀਆ ਨਿਰਵਾਨ ਹਰ ਦਿਨ ਸਾਡੇ ਦਿਲ ਨੂੰ ਛੂੰਹਦੀ ਹੈ।'
ਵਿਵੇਕ ਨੇ ਪ੍ਰਿਅੰਕਾ ਨਾਲ 29 ਅਕਤੂਬਰ 2010 ਨੂੰ ਵਿਆਹ ਕਰਵਾਇਆ ਸੀ। ਪ੍ਰਿਅੰਕਾ ਕਰਨਾਟਕ ਦੇ ਸਵਰਗੀ ਨੇਤਾ ਜੀਵਰਾਜ ਅਲਵਾ ਦੀ ਬੇਟੀ ਹੈ। ਵਿਵੇਕ ਹੁਣ ਯਸ਼ਰਾਜ ਪ੍ਰੋਡਕਸ਼ਨ ਦੀ ਫਿਲਮ ਬੈਂਕ ਚੋਰ 'ਚ ਦਿਖਾਈ ਦੇਣਗੇ।
ਬੈੱਡਰੂਮ ਸੀਨਜ਼ ਦਿੰਦੇ ਸਮੇਂ ਇਸ ਅਭਿਨੇਤਰੀ ਦਾ ਹੋਇਆ ਬੁਰਾ ਹਾਲ (ਦੇਖੋ ਤਸਵੀਰਾਂ)
NEXT STORY