ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ ਏਕਤਾ ਕਪੂਰ ਦੇ ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ 'ਬਾ' ਦਾ ਕਿਰਦਾਰ ਨਿਭਾਅ ਕੇ ਘਰ-ਘਰ 'ਚ ਲੋਕਪ੍ਰਸਿੱਧ ਹੋਈ ਸੁਧਾ ਸ਼ਿਵਪੁਰੀ ਦਾ ਬੁੱਧਵਾਰ ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 78 ਸਾਲ ਦੀ ਸੀ। ਟੀਵੀ ਦੀਆਂ ਕਈ ਹਸਤੀਆਂ ਨੇ 'ਬਾ' ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਇਨ੍ਹਾਂ ਹਸਤੀਆਂ 'ਚ ਮੋਨੀ ਰਾਏ, ਹਿਤੇਨ ਤੇਜਵਾਨੀ, ਗੌਰੀ ਤੇਜਵਾਨੀ, ਰਕਸ਼ੰਦਾ ਖਾਨ, ਗੌਤਮੀ ਕਪੂਰ, ਜਯਾ ਭੱਟਾਚਾਰਿਆ ਆਦਿ ਦੇ ਨਾਂ ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਸੁਧਾ ਨੇ 'ਸ਼ੀਸ਼ੇ ਕਾ ਘਰ', 'ਵਕਤ ਕਾ ਦਰਿਆ', 'ਸੰਤੋਸ਼ੀ ਮਾਂ', 'ਯੇ ਘਰ' ਆਦਿ ਸੀਰੀਅਲਸ 'ਚ ਕੰਮ ਕੀਤਾ ਹੈ। ਉਸ ਨੇ ਕਈ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ 'ਚ 'ਸਵਾਮੀ', 'ਇਨਸਾਫ ਕਾ ਤਰਾਜੁ', 'ਅਲਕਾ ਸਾਵਨ ਕੋ ਆਨੇ ਦੋ', ਦਿ ਬਰਨਿੰਗ ਟ੍ਰੇਨ ਵਰਗੀਆਂ ਫਿਲਮਾਂ ਸ਼ਾਮਲ ਹਨ।
ਫਿਲਮ 'ਓ ਯਾਰਾ ਐਵੇਂਂ ਐਵੇਂ ਲੁੱਟ ਗਿਆ' ਦੀ ਪ੍ਰਮੋਸ਼ਨ ਲਈ ਬਠਿੰਡਾ ਪੁੱਜੀ ਸਟਾਰਕਾਸਟ (ਵੀਡੀਓ)
NEXT STORY