ਬਠਿੰਡਾ- ਬਾਲੀਵੁੱਡ ਤੋਂ ਪੰਜਾਬੀ ਫਿਲਮਾਂ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਗੌਹਰ ਖਾਨ ਆਪਣੀ ਸਟਾਰਕਾਸਟ ਨਾਲ ਪੰਜਾਬੀ ਫਿਲਮ 'ਓ ਯਾਰਾ ਐਵੇਂ ਐਵੇਂ ਲੁੱਟ ਗਿਆ' ਦੀ ਪ੍ਰਮੋਸ਼ਨ ਲਈ ਬਠਿੰਡਾ ਦੇ ਨਿੱਜੀ ਹੋਟਲ ਵਿਖੇ ਪੁੱਜੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਗੌਹਰ ਖਾਨ ਨੇ ਦੱਸਿਆ ਕਿ ਉਸ ਨੇ ਪੂਰੀ ਪਲਾਨਿੰਗ ਦੇ ਨਾਲ ਫਿਲਮ ਵਿਚ ਕੰਮ ਕੀਤਾ ਹੈ ਅਤੇ ਉਸ ਨੂੰ ਪੰਜਾਬੀ ਫਿਲਮ ਵਿਚ ਕੰਮ ਕਰਕੇ ਬਹੁਤ ਚੰਗਾ ਲੱਗਾ ਹੈ।
ਉਧਰ ਅਭਿਨੇਤਾ ਜੱਸੀ ਗਿੱਲ ਨੇ ਦੱਸਿਆ ਕਿ ਫਿਲਮ ਕਾਮੇਡੀ ਨਾਲ ਭਰਪੂਰ ਹੈ ਅਤੇ ਇਸ ਰੁਝੇਵੀਂ ਜ਼ਿੰਦਗੀ 'ਚ ਲੋਕ ਰਿਸ਼ਤੇ ਨੂੰ ਕਿਵੇਂ ਭੁੱਲ ਰਹੇ ਹਨ, ਸਬੰਧੀ ਵੀ ਦੱਸਿਆ ਗਿਆ ਹੈ। ਫਿਲਹਾਲ, ਹੁਣ ਵੇਖਣਾ ਇਹ ਹੋਵੇਗਾ ਦੀ 22 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਹਨ।
ਗਲੈਮਰ ਦਾ ਸੁਪਨਾ ਹੀ ਬਣ ਜਾਂਦਾ ਹੈ ਬਾਲੀਵੁੱਡ ਲਈ ਹਨ੍ਹੇਰਾ (ਦੇਖੋ ਤਸਵੀਰਾਂ)
NEXT STORY