ਮੁੰਬਈ- ਬਾਲੀਵੁੱਡ ਦੇ ਐਕਸ਼ਨ ਸੀਕੁਐਂਸ ਤੇ ਸੀਨਜ਼ 'ਚ ਇਨ੍ਹੀਂ ਦਿਨੀਂ ਅੰਡਰਵਾਟਰ ਐਕਸ਼ਨ ਸੀਨ ਫਿਲਮਾਉਣ ਦਾ ਰਿਵਾਜ ਚੱਲ ਪਿਆ ਹੈ। ਇਸੇ ਤਹਿਤ ਛੇਤੀ ਹੀ ਸ਼ਾਹਰੁਖ ਖਾਨ ਦਾ ਨਾਂ ਜੁੜਨ ਜਾ ਰਿਹਾ ਹੈ। ਹਾਲ ਹੀ 'ਚ ਰਿਤਿਕ ਰੋਸ਼ਨ ਫਿਲਮ ਬੈਂਗਬੈਂਗ 'ਚ ਅੰਡਰਵਾਟਰ ਐਕਸ਼ਨ ਕਰਦੇ ਨਜ਼ਰ ਆਏ ਤੇ ਆਮਿਰ ਖਾਨ ਵੀ ਫਿਲਮ ਧੂਮ 3 'ਚ ਇਸੇ ਤਹਿਤ ਇਕ ਸੀਨ ਨੂੰ ਅੰਜਾਮ ਦੇ ਚੁੱਕੇ ਹਨ। ਇਸ ਤੋਂ ਇਲਾਵਾ ਅਕਸੇ ਕੁਮਾਰ ਨੇ ਵੀ ਫਿਲਮ ਬਲਿਊ 'ਚ ਜ਼ਿਆਦਾਤਰ ਅੰਡਰਵਾਟ ਐਕਸ਼ਨ ਸੀਨ ਕੀਤੇ ਸਨ।
ਖਬਰਾਂ ਮੁਤਾਬਕ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ ਦਿਲਵਾਲੇ ਲਈ ਅੰਡਰਵਾਟਰ ਐਕਸ਼ਨ ਸੀਨ ਕਰਦੇ ਨਜ਼ਰ ਆਉਣਗੇ ਤੇ ਇਸ ਲਈ ਸ਼ਾਹਰੁਖ ਨੇ ਖਾਸ ਟ੍ਰੇਨਿੰਗ ਵੀ ਲਈ ਹੈ। ਸ਼ਾਹਰੁਖ ਨੇ ਇਸ ਵੀਡੀਓ ਨੂੰ ਦਿ ਦਿਲਵਾਲੇ ਡ੍ਰਿਫਟ ਨਾਂ ਦਿੱਤਾ ਹੈ। ਫਿਲਮ ਦਿਲਵਾਲੇ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਹਨ, ਜਿਹੜੇ ਆਪਣੇ ਐਕਸ਼ਨ ਸੀਨਜ਼ ਲਈ ਹਮੇਸ਼ਾ ਹੀ ਜਾਣੇ ਜਾਂਦੇ ਹਨ ਤੇ ਇਸ ਵਾਰ ਵੀ ਉਹ ਸ਼ਾਹਰੁਖ ਨਾਲ ਕੁਝ ਖਾਸ ਕਰਵਾਉਣ ਵਾਲੇ ਹਨ।
ਕੰਗਨਾ ਦੀ ਪਰਫਾਰਮੈਂਸ 'ਤੇ ਬਾਲੀਵੁੱਡ ਹੋਇਆ ਫਿਦਾ (ਦੇਖੋ ਤਸਵੀਰਾਂ)
NEXT STORY