ਮੁੰਬਈ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣਾਵਤ ਨੇ ਹਾਲ ਹੀ 'ਚ ਆਪਣੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਦੀ ਸਕ੍ਰੀਨਿੰਗ ਰੱਖੀ। ਇਸ ਸਕ੍ਰੀਨਿੰਗ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਫਿਲਮ 'ਚ ਕੰਗਨਾ ਦੀ ਪਰਫਾਰਮੈਂਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਹੀ ਕਾਰਨ ਹੈ ਕਿ ਬਾਲੀਵੁੱਡ ਦੇ ਕਈ ਮਹਾਨ ਸਿਤਾਰੇ ਟਵਿੱਟਰ 'ਤੇ ਕੰਗਨਾ ਦੀ ਤਰੀਫ ਕਰਦੇ ਥੱਕ ਨਹੀਂ ਰਹੇ ਹਨ। ਫਿਲਮ ਡਾਇਰੈਕਟਰ ਫਰਾਹ ਖਾਨ ਨੇ ਟਵੀਟ ਕਰਕੇ ਫਿਲਮ ਦੇ ਡਾਇਰੈਕਟਰ ਆਨੰਦ ਐੱਲ ਰਾਏ ਦੀ ਤਰੀਫ ਕੀਤੀ ਅਤੇ ਕੰਗਨਾ ਬਾਰੇ ਕਿਹਾ ਕਿ ਉਹ ਕਿਸੇ ਦੂਜੀ ਹੀ ਦੁਨੀਆ ਤੋਂ ਹੈ। ਇਹ ਬਹੁਤ ਬਿਹਤਰੀਨ ਹੈ। ਫਿਲਮਮੇਕਰ ਹੰਸਲ ਮੇਹਤਾ ਨੇ ਟਵਿੱਟਰ 'ਤੇ ਕਿਹਾ, ''ਕੰਗਨਾ ਲਈ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਇਹ ਬੇਹੱਦ ਸ਼ਾਨਦਾਰ ਹੈ।''
ਗਿੱਪੀ ਗਰੇਵਾਲ ਨੇ ਇਕ ਦਿਨ 'ਚ ਸੁਣਾਈਆਂ ਦੋ ਖੁਸ਼ਖਬਰੀਆਂ (ਦੇਖੋ ਤਸਵੀਰਾਂ)
NEXT STORY