ਮੁੰਬਈ- ਇਨ੍ਹੀਂ ਦਿਨੀਂ ਫਿਲਮੀਂ ਅਦਾਕਾਰਾਂ ਆਪਣੀ ਲੁੱਕ ਨੂੰ ਰਿਅਲ ਬਣਾਉਣ 'ਚ ਬਹੁਤ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੋ ਵੀ ਕਿਰਦਾਰ ਨਿਭਾ ਰਹੀਆਂ ਹਨ ਉਸ 'ਚ ਪੂਰੀ ਤਰ੍ਹਾਂ ਨਾਲ ਡੁੱਬੀਆਂ ਹੋਈਆਂ ਨਜ਼ਰ ਆਉਣ। ਨਿਊਡ ਵੀਡੀਓ ਨਾਲ ਚਰਚਾ 'ਚ ਆਈ ਅਦਾਕਾਰਾ ਰਾਧਿਕਾ ਆਪਟੇ ਵੀ ਆਪਣੀ ਲੁੱਕ ਦੇ ਨਾਲ ਹਮੇਸ਼ਾ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਫਿਲਮ 'ਬਾਂਬੇਰੀਯਾ' 'ਚ ਰਾਧਿਕਾ ਦੀ ਲੁੱਕ ਸਾਹਮਣੇ ਆਈ ਹੈ। ਫਿਲਮ 'ਚ ਉਹ ਪੀ.ਆਰ ਐਕਜੀਕਿਊਟਿਵ ਦਾ ਕਿਰਦਾਰ ਨਿਭਾ ਰਹੀ ਹੈ। ਲੁੱਕ ਦੇ ਮਾਮਲੇ ਨੂੰ ਹਵਾ ਉਦੋਂ ਲੱਗੀ ਜਦੋਂ ਰਾਧਿਕਾ ਨੂੰ ਮੁੰਬਈ 'ਚ ਸਫੇਦ ਰੰਗ ਦੀ ਲੈਸ ਵਾਲੀ ਸਾੜੀ 'ਚ ਦੇਖਿਆ ਗਿਆ। ਉਸ ਤੋਂ ਬਾਅਦ ਰਾਧਿਕਾ ਨੇ ਟਵਿੱਟਰ 'ਤੇ ਆਪਣੀ ਪਹਿਲੀ ਲੁੱਕ ਪੋਸਟ ਕੀਤੀ। ਪ੍ਰਡਿਊਸਰ ਮਾਈਕਲ ਵਾਰਨ ਨੇ ਕਿਹਾ ਹੈ ਕਿ ਰਾਧਿਕਾ ਦਾ ਰਵੱਈਆਂ ਬਹੁਤ ਸਹਿਯੋਗੀ ਹੈ। ਪਿਯਾ ਨੇ ਅਦਾਕਾਰਾ ਦੇ ਕਿਰਦਾਰ ਮੇਘਨਾ ਲਈ ਸ਼ਾਰਟ ਹੇਅਰ ਸਟਾਈਲ ਦੀ ਚੋਣ ਕੀਤੀ ਗਈ ਹੈ। ਰਾਧਿਕਾ ਨੇ ਮੈਨੂੰ ਕਲੋਵਰ ਨਾਲ ਮਿਲਵਾਇਆ ਜੋ ਕਿ ਇਕ ਬ੍ਰਿਟਿਸ਼ ਹੇਅਰ ਅਤੇ ਮੇਕਅਰ ਆਰਟੀਸਟ ਹੈ।
ਆਪਣੀ ਨਵੀਂ ਫਿਲਮ ਬਾਰੇ ਇਹ ਕੀ ਕਹਿ ਗਈ ਸ਼ਰਧਾ
NEXT STORY