ਅੱਜ ਦੇ ਸਮੇਂ ਵਿੱਚ ਕੰਪਿਊਟਰ ਦਾ ਸਰਕਾਰੀ ਅਤੇ ਗੈਰ ਸਰਕਾਰੀ ਦਫਤਰ ਦੇ ਕੰਮਕਾਜ ਕਰਨ ਵਿੱਚ ਅਹਿਮ ਯੋਗਦਾਨ ਹੈ। 20 ਕੁ ਸਾਲ ਪਹਿਲਾ ਦਫਤਰ ਅਤੇ ਬੈਕਾਂ ਆਦਿ ਵਿੱਚ ਲੋਕਾਂ ਨੂੰ ਕੰਮ ਕਰਵਾਉਣ ਲਈ ਬਹੁਤ ਮੁਸ਼ਕਿਲ ਆਉਦੀ ਸੀ,
ਕਿÀੁਂਕਿ ਫਾਇਲਾ ਦੀ ਕਾਗਜ਼ੀ ਕਰਵਾਈ ਬਹੁਤ ਜ਼ਿਆਦਾ ਸੀ। ਜਿਸ ਕਾਰਨ ਲੋਕਾਂ ਨੂੰ ਦੌ_ਦੌ ਘੰਟੇ ਲਾਇਨਾਂ ਵਿੱਚ ਖੜ੍ਹਣਾ ਪੈਂਦਾ ਸੀ ਅਤੇ ਟਾਇਮ ਬਹੁਤ ਖਰਾਬ ਹੁੰਦਾ ਸੀ ਪਰ ਅੱਜ ਕੱਲ੍ਹ ਕੰਪਿਊਟਰ ਮਿੰਟਾਂ ਸਕਿੰਟਾਂ ਵਿੱਚ ਲੱਖਾਂ ਰਕਾਰਡ ਆਪਣੇ ਵਿੱਚ ਜਮ੍ਹਾ ਕਰ ਲੈਂਦਾ ਹੈ ਅਤੇ ਲੋਕਾ ਨੂੰ ਕੰਮ ਕਰਵਾਉਣ ਵਿੱਚ ਕੋਈ ਵੀ ਮੁਸ਼ਕਿਲ ਨਹੀ ਆਉਂਦੀ ਹੈ।
ਕੰਪਿਊਟਰ ਦਾ ਸੁਵਿਧਾ ਸੈਂਟਰ ਵਿੱਚ ਵੀ ਬਹੁਤ ਯੋਗਦਾਨ ਹੈ। ਸੁਵਿਧਾ ਹਰ ਇੱਕ ਜਿਲ੍ਹੇ ਵਿੱਚ ਜਿੱਥੇ ਲੋਕ ਆਪਣੇ ਡਰਾਈਵਰੀ ਲਾਇਸੈਂਸ, ਜਨਮ ਮੌਤ ਦੇ ਸਰਟੀਫਿਕੇਟ ਆਦਿ ਸਰਕਾਰੀ ਕੰਮਕਾਜ ਲਈ ਟੋਕਨ ਮਿਲਦਾ ਹੈ। ਅਲਗ-ਅਲਗ ਕੰਮਾਂ ਲਈ ਵੱਖਰੇ-_ਵੱਖਰੇ ਕੰਪਿਊਟਰ ਕਾਊਂਟਰ ਹੁੰਦੇ ਹਨ। ਜਿਸ ਕਰਨ ਕੰਮ ਜਿਲਦੀ ਅਤੇ ਸੌਖਾ ਹੌ ਜਾਦਾ ਹੈ ਅਪਲਾਈ ਕੀਤੇ ਹੋਏ ਲਾਇਸੈਂਸ ਜਾਂ ਸਰਟੀਫਿਕੇਟ ਦਾ ਰਿਕਾਰਡ ਕੰਪਿਊਟਰ ਵਿਚ ਜਮ੍ਹਾ ਹੁੰਦਾ ਹੈ। ਉਸ ਸਮੇ ਉਸਨੂੰ ਕੰਮ ਨਾਲ ਸੰਬੰਧਤ
ਰਸੀਦ ਮਿਲਦੀ ਹੈ। ਇਸ ਲਈ ਕੰਪਿਊਟਰ ਨੇ ਦੁਨਿਆਂ ਦੀ ਕਾਗਜੀ ਕਰਵਾਈਆਂ ਨੂੰ ਬਹੁਤ ਘੱਟ ਕਰ ਦਿੱਤਾ ਹੈ। ਲੋਕਾ ਦੀ ਜ਼ਿੰਦਗੀ ਨੂੰ ਬਹੁਤ ਆਸਨ ਕਰ ਦਿੱਤਾ ਹੈ।
ਕੰਪਿਊਟਰ ਦਫਤਰੀ ਕੰਮ ਦੇ ਨਾਲ-ਨਾਲ ਨੋਲਜ ਦਾ ਵੀ ਭਰਪੂਰ ਸਾਧਨ ਹੈ ਇੰਟਰਨੈਂਟ ਤੇ ਹਰ ਇੱਕ ਈ ਮੇਲ ਆ ਰਹੀ ਹੈ ਦੂਜੇ ਨੂੰ ਫਾਇਲ ਜਾਂ ਫਿਰ ਫੋਟੋ ਵੀ ਭੇਜ ਸਕਦੇ ਹਾਂ। ਇੰਟਰਨੈਂਟ ਤੇ ਵੀ ਵਿਦਿਆਰਥੀ ਵੀ ਆਪਣੇ ਸਕੂਲ ਦੀ ਫੀਸ ਜਾਂ ਫਿਰ ਕੋਈ ਵੀ ਨੌਕਾਰੀ ਫਰਾਮ ਅਪਲਾਈ ਕਰ ਸਕਦਾ ਹੈ।
ਇਸ ਤਰ੍ਹਾਂ ਬਿਜਾਲੀ ਬੋਰਡ ਵਿੱਚ ਵੀ ਕੰਪਿਊਟਰ ਦੁਆਰਾ ਬਿਜਲੀ ਦਾ ਬਿਲ੍ਹ ਭਰਨ ਅਤੇ ਉਸ ਹੀ ਟਾਈਮ ਉਹ ਰਸੀਦ ਦੇ ਦਿੰਦਾ ਹੈ। ਇਸ ਕਰਕੇ ਹਰ ਇੱਕ ਖੇਤਰ ਵਿੱਚ ਕੰਪਿਊਟਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਤਰ੍ਹਾਂ ਮੈਡੀਕਲ ਤੇ ਲੈਂਡ ਰਿਕਾਰਡ ਦਾ ਵੀ ਕੰਮ ਆਸਾਨ ਹੋ ਗਿਆ ਹੈ। ਜ਼ਮੀਨੀ ਰਕਾਰਡ ਨੂੰ ਨੈਂਟ ਤੇ ਘਰ ਬੈਠ ਕਿ ਦੇਖ ਸਕਦੇ ਹਾਂ। ਇਸ ਨੇ ਲੋਕਾਂ ਦੀ ਜਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ।
ਜਗਸੀਰ ਸਿੰਘ ਸੰਧੂ
ਕ੍ਰਿਸ਼ਨਗੜ੍ਹ।
ਸ਼ਾਂਤ ਆਦਮੀ ਦੀ ਅਜੀਬ ਦਾਸਤਾਂ...
NEXT STORY