ਮੁੰਬਈ- ਹੁਣੇ-ਹੁਣੇ ਫਿਲਮ 'ਕੁਈਨ' ਲਈ ਸਰਵਸ੍ਰੇਸ਼ਠ ਅਭਿਨੇਤਰੀ ਦੇ ਕੌਮੀ ਫਿਲਮ ਐਵਾਰਡ ਨਾਲ ਸਨਮਾਨਿਤ ਕੀਤੀ ਗਈ ਕੰਗਨਾ ਰਣਾਉਤ ਛੇਤੀ ਹੀ ਫਿਲਮ 'ਤਨੂ ਵੈਡਸ ਮਨੂ ਰਿਟਰਨਸ' ਅਤੇ 'ਕੱਟੀ ਬੱਟੀ' ਵਿਚ ਦਿਖਾਈ ਦੇਵੇਗੀ। ਇਹ ਪ੍ਰਤਿਭਾਸ਼ਾਲੀ ਅਭਿਨੇਤਰੀ ਆਪਣੇ ਕੰਮ ਪ੍ਰਤੀ ਬਹੁਤ ਹੀ ਗੰਭੀਰ ਰਹਿਣ ਲਈ ਵੀ ਪ੍ਰਸਿੱਧ ਹੈ।
ਫਿਲਮ 'ਤਨੂ ਵੈਡਸ ਮਨੂ ਰਿਟਰਨਸ' ਵਿਚ ਇਹ ਸੁੰਦਰੀ ਡਬਲ ਰੋਲ ਵਿਚ ਦਿਖਾਈ ਦੇਵੇਗੀ। ਪਿਛਲੀ ਫਿਲਮ ਵਿਚ ਆਪਣੇ ਤਨੂ ਵਾਲੇ ਕਿਰਦਾਰ ਤੋਂ ਇਲਾਵਾ ਉਹ ਦਤੋ ਨਾਮੀ ਇਕ ਹਰਿਆਣਵੀ ਐਥਲੀਟ ਦੀ ਭੂਮਿਕਾ ਵੀ ਨਿਭਾਅ ਰਹੀ ਹੈ। ਕੰਗਨਾ ਨੂੰ 'ਮੈਥਡ ਐਕਟਿੰਗ' ਵਿਚ ਵੀ ਬਹੁਤ ਜ਼ਿਆਦਾ ਵਿਸ਼ਵਾਸ ਹੈ, ਭਾਵ ਆਪਣੇ ਕਿਰਦਾਰਾਂ ਨੂੰ ਸ਼ਿੱਦਤ ਨਾਲ ਨਿਭਾਉਣ ਲਈ ਇਨ੍ਹਾਂ ਦਾ ਅਭਿਆਸ ਉਹ ਆਪਣੇ ਅਸਲ ਜੀਵਨ ਵਿਚ ਵੀ ਕਰਨ ਤੋਂ ਨਹੀਂ ਖੁੰਝਦੀ।
'ਤਨੂ ਵੈਡਸ ਮਨੂ ਰਿਟਰਨਸ' ਵਿਚ ਆਪਣੀ ਵੱਖਰੀ ਤਰ੍ਹਾਂ ਦੀ ਭੂਮਿਕਾ ਲਈ ਤਾਂ ਉਹ 'ਮੈਥਡ ਐਕਟਿੰਗ' ਨੂੰ ਵੀ ਇਕ ਨਵੇਂ ਪੱਧਰ 'ਤੇ ਲੈ ਗਈ, ਜਦੋਂ ਉਸ ਨੇ ਖ਼ੁਦ ਨੂੰ ਆਪਣੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਵੀ ਦੂਰ ਕਰ ਲਿਆ। ਇੰਨਾ ਹੀ ਨਹੀਂ, ਲਖਨਊ, ਦਿੱਲੀ ਅਤੇ ਹਰਿਆਣਾ 'ਚ ਸ਼ੂਟਿੰਗ ਦੌਰਾਨ ਕਿਸੇ ਨਾਲ ਮੇਲ-ਜੋਲ ਨਾ ਰੱਖਣ ਤੋਂ ਇਲਾਵਾ ਉਸ ਨੇ ਆਪਣੇ ਫੋਨ ਤੋਂ ਵੀ ਦੂਰੀ ਬਣਾਈ ਰੱਖੀ। ਫਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਸੈੱਟ 'ਤੇ ਕੰਗਨਾ ਨੇ ਆਪਣੇ ਮੋਬਾਈਲ ਫੋਨ ਨੂੰ ਕਦੇ ਵੀ ਇਸਤੇਮਾਲ ਨਹੀਂ ਕੀਤਾ ਤਾਂ ਕਿ ਉਸ ਦਾ ਧਿਆਨ ਭੰਗ ਨਾ ਹੋ ਜਾਵੇ।
ਖੁਲਾਸਾ! ਆਮਿਰ ਨੇ ਜੈਕੀ ਚੈਨ ਨਾਲ ਫਿਲਮ ਕਰਨ 'ਤੇ ਇਹ ਦਿੱਤਾ ਜਵਾਬ
NEXT STORY