ਨਵੀਂ ਦਿੱਲੀ- ਬਾਲੀਵੁੱਡ ਦੀ ਕਿਊਟ ਅਭਿਨੇਤਰੀ ਯਾਨੀ ਆਲੀਆ ਭੱਟ ਹਮੇਸ਼ਾ ਆਪਣੀ ਜਨਰਲ ਨਾਲੇਜ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਤੋਂ ਉਹ ਆਪਣੀ ਜੀਕੇ ਕਾਰਨ ਹੀ ਸੁਰਖੀਆਂ 'ਚ ਆ ਗਈ ਹੈ। ਇਹ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਗਵਰਨਰ ਨਜੀਬ ਜੰਗ ਦੀ 'ਲੜਾਈ' ਵਿਚ ਆ ਗਈ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਸਿਆਸਤ ਦੀ ਜੰਗ 'ਚ ਆਲੀਆ ਭੱਟ ਕਿਥੋਂ ਆ ਗਈ। ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਨ੍ਹੀਂ ਦਿਨੀਂ ਆਲੀਆ ਭੱਟ 'ਤੇ ਬਣਿਆ ਇਕ ਮੈਸੇਜ ਵਟਸਐਪ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਮੈਸੇਜ ਕੁਝ ਇਸ ਤਰ੍ਹਾਂ ਹੈ, ''ਆਲੀਆ ਭੱਟ ਦਾ ਕਹਿਣਾ ਹੈ ਕਿ ਜਦੋਂ ਕੇਜਰੀਵਾਲ ਨੂੰ ਐੱਲ. ਜੀ. ਤੋਂ ਇੰਨੀ ਮੁਸ਼ਕਲ ਹੈ ਤਾਂ ਸੈਮਸੰਗ ਜਾਂ ਸੋਨੀ ਕਿਉਂ ਨਹੀਂ ਟ੍ਰਾਈ ਕਰਦੇ।''
ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਕਈ ਵਾਰ ਆਲੀਆ ਦਾ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉਡਾਇਆ ਜਾ ਚੁੱਕਿਆ ਹੈ। ਆਲੀਆ ਨੂੰ ਇਸ ਦੀ ਆਦਤ ਹੋ ਗਈ ਹੈ ਅਤੇ ਖੁਦ 'ਤੇ ਬਣੇ ਜੋਕਸ 'ਤੇ ਖੂਬ ਹੱਸਦੀ ਹੈ। ਇੰਨਾ ਹੀ ਨਹੀਂ ਪਿਛਲੇ ਦਿਨੀਂ ਆਲੀਆ ਨੇ ਖੁਦ ਦੀ ਇਕ ਵੀਡੀਓ ਵੀ ਜਾਰੀ ਕੀਤੀ, ਜਿਸ 'ਚ ਉਹ ਆਪਣਾ ਮਜ਼ਾਕ ਉੜਾਉਂਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ 'ਚ ਉਹ ਸਾਰੇ ਮੌਕੇ ਦਿਖਾਏ ਗਏ ਹਨ ਜਦੋਂ-ਜਦੋਂ ਉਸ ਦਾ ਆਪਣੀ ਜਨਰਲ ਨਾਲੇਜ ਕਾਰਨ ਮਜ਼ਾਕ ਬਣਿਆ। ਆਲੀਆ ਭੱਟ ਦਾ ਇਸ ਤਰ੍ਹਾਂ ਖੁਦ ਦਾ ਮਜ਼ਾਕ ਉਡਾਉਣ ਦਾ ਸਿਲਸਿਲਾ ਕਦੋਂ ਰੁਕੇਗਾ ਇਸ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ।
ਅਦਾਕਾਰਾਂ ਨੇ ਰੈੱਡ ਕਾਰਪੇਟ 'ਤੇ ਪਹਿਨੀ ਅਜਿਹੀ ਡਰੈੱਸ ਕਿ ਬਣ ਗਿਆ ਮਜ਼ਾਕ (ਦੇਖੋ ਤਸਵੀਰਾਂ)
NEXT STORY