ਮੁੰਬਈ- ਦੱਖਣ ਭਾਰਤ ਦੇ ਮਸ਼ਹੂਰ ਨਿਰਦੇਸ਼ਕ ਏ. ਆਰ. ਮੁਰੂਗਦੋਸ ਨੇ ਕਿਹਾ ਹੈ ਕਿ ਸੋਨਾਕਸ਼ੀ ਸਿਨਹਾ ਮੁੰਬਈ ਦੀ ਲੇਡੀ ਰਜਨੀ ਹੈ। ਏ. ਆਰ. ਮੁਰੂਗਦੋਸ ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਨੂੰ ਲੈ ਕੇ ਫਿਲਮ 'ਅਕੀਰਾ' ਬਣਾ ਰਹੇ ਹਨ। ਮੁਰੂਗਦੋਸ ਨੇ ਇਸ ਤੋਂ ਪਹਿਲਾਂ ਸੋਨਾਕਸ਼ੀ ਨੂੰ ਲੈ ਕੇ ਫਿਲਮ 'ਹਾਲੀਡੇ' ਬਣਾਈ ਹੈ। ਫਿਲਮ 'ਅਕੀਰਾ' 'ਚ ਫਿਲਮ ਸੋਨਾਕਸ਼ੀ ਸਿਨਹਾ ਜ਼ੋਰਦਾਰ ਸਟੰਟ ਕਰਦੀ ਨਜ਼ਰ ਆਵੇਗੀ। ਏ. ਆਰ. ਮੁਰੂਗਦੋਸ ਨੇ ਸੋਨਾਕਸ਼ੀ ਨੂੰ ਮੁੰਬਈ ਦੀ ਲੇਡੀ ਰਜਨੀ ਦਾ ਨਾਂ ਦਿੱਤਾ ਹੈ। ਉਨ੍ਹਾਂ ਨੇ ਸੋਨਾਕਸ਼ੀ ਦੀ ਫਿਲਮ ਤੇਵਰ' ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਸੋਨਾਕਸ਼ੀ ਦੱਖਣ ਸੁਪਰਸਟਾਰ ਰਜਨੀਕਾਂਤ ਦਾ ਇਕ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ। ਮੁਰੂਗਦੋਸ ਨੇ ਲਿਖਿਆ.. ਲੇਡੀ ਰਜਨੀ ਆਫ ਮੁੰਬਈ।'' ਜ਼ਿਕਰਯੋਗ ਹੈ ਕਿ ਫਿਲਮ 'ਅਕੀਰਾ' ਤਾਮਿਲ ਦੀ ਸੁਪਰਹਿੱਟ ਫਿਲਮ 'ਮੌਨਗੁਰੂ' ਦਾ ਸੀਕੁਅਲ ਹੈ। ਫਿਲਮ 'ਚ ਸੋਨਾਕਸ਼ੀ ਸਿਨਹਾ ਦੇ ਨਾਲ-ਨਾਲ ਉਸ ਦੇ ਪਿਤਾ ਸ਼ਤਰੂਘਨ ਵੀ ਨਜ਼ਰ ਆਉਣਗੇ।
ਤਿੰਨ ਸਾਲ ਬਰਬਾਦ ਕਰਨ ਪਿੱਛੇ ਰਣਬੀਰ ਨੇ ਦੱਸੀ ਇਹ ਹੈਰਾਨੀ ਭਰੀ ਵਜ੍ਹਾ
NEXT STORY