ਜਰਨੈਲ ਚਾਰ ਭਰਾਵਾਂ 'ਚੋਂ ਸਭ ਤੋਂ ਛੋਟਾ ਭਰਾ ਸੀ। ਭਰਾਵਾਂ ਦੇ ਵੱਖੋ-ਵੱਖਰੇ ਇਕੋ ਜਗਾ ਆਪਣੇ ਮਕਾਨ ਸਨ। ਜਰਨੈਲ ਲਕੜੀ ਦਾ ਵਧੀਆ ਕਾਰੀਗਰ ਸੀ। ਕੋਠੀਆਂ ਦੇ ਠੇਕੇ ਲੈਂਦਾ ਸੀ। ਉਸ ਕੋਲ ਆਪਣਾ ਮੋਟਰ ਸਾਈਕਲ ਅਤੇ ਆਪਣੀਆਂ ਦੋ ਲਕੜੀ ਵਾਲੀਆਂ ਰੰਦਾ ਮਸ਼ੀਨਾਂ ਵੀ ਸਨ। ਪੰਜ ਸੱਤ ਕਾਰੀਗਰ ਵੀ ਦਿਹਾੜੀ ਤੇ ਰੱਖਦਾ ਸੀ। ਸ਼ਹਿਰ ਵਿਚ ਸਾਰੇ ਉਸ ਦੀ ਇਜ਼ੱਤ ਕਰਦੇ ਸਨ। ਉਸ ਦਾ ਵਿਆਹ ਵੀ ਚੰਗੇ ਖਾਨਦਾਨ ☬ਵਿਚ ਹੋਇਆ। ਉਸ ਦੇ ਘਰ ਦੋ ਲੜਕੀਆਂ ਨੇ ਜਨਮ☬ਲਿਆ। ਪਤਾ ਨਹੀਂ 35 ਸਾਲ ਦੀ ਉਮਰ 'ਚ ਉਸ ਨੂੰ ਸੁਲਫ਼ਾ ਪੀਣ ਦੀ ਆਦਤ ਕਿਵੇਂ ਪੈ ਗਈ? ਇਕ☬ਦਿਨ ਉਸ ਦੇ ਘਰ ਵੀ ਪਤਾ ਲੱਗ ਗਿਆ। ਘਰ ਵਾਲੀ ਅਤੇ ਉਸ ਦੇ ਭਰਾ ਵੀ ਸਮਝਾਉਂਦੇ ਰਹੇ ਪਰ ਉਨ੍ਹਾਂ ਦਾ ਕੋਈ ਵੀ ਅਸਰ ਜਰਨੈਲ 'ਤੇ ਨਾ ਹੋਇਆ।
ਕੁੱਝ ਕੁ ਮਹੀਨਿਆਂ ਬਾਅਦ ਉਸ ਦੀ ਇਕ ਰੰਦਾ ਮਸ਼ੀਨ ਵਿਕ ਗਈ ਕਿਉਂਕਿ ਕੰਮ ਤੇ ਡਿਊਟੀ ਘੱਟ ਦਿੰਦਾ ਸੀ। ਨੌਕਰਾਂ ਨੇ ਘਾਟੇ-ਵਾਧੇ ਕਰਨੇ ਸ਼ੁਰੂ ਕਰ ਦਿੱਤੇ।ਪਹਿਲਾਂ ਉਹ ਸੁਲਫ਼ਾ ਚੋਰੀ ਪੀਂਦਾ ਸੀ। ਫਿਰ ਸਭ ਦੇ ਸਾਹਮਣੇ ਪੀਣ ਲੱਗ ਗਿਆ। ਜਰਨੈਲ ਨਸ਼ੇ ਦਾ ਆਦੀ ਹੋ ਚੁੱਕਾ ਸੀ। ਮੋਟਰ ਸਾਈਕਲ ਲੈ ਕੇ ਸਵੇਰੇ ਕੰਮ ਤੇ ਚਲਾ ਜਾਂਦਾ ਸ਼ਾਮ ਨੂੰ ਘਰ ਆ ਜਾਂਦਾ। ਕਈ ਮਹੀਨਿਆਂ ਤੋਂ ਬਾਅਦ ਉਸ ਦੀ ਘਰ ਵਾਲੀ ਨੇ ਪੁੱਛਿਆ, ''ਆਪਣੀ ਦੂਜੀ ਰੰਦਾ ਮਸ਼ੀਨ ਵੀ ਘਰ ਨਹੀਂ ਆਈ, ਐਨੇ ਦਿਨ ਤਾਂ ਕਦੇ ਲਗਾਤਾਰ ਕਿਸੇ ਕੋਠੀ 'ਚ ਤੁਸੀਂ ਕੰਮ ਨਹੀਂ ਕੀਤਾ।'' ਪਤਾ ਲੱਗਾ ਦੂਜੀ ਮਸ਼ੀਨ ਵੀ ਵਿੱਕ ਚੁੱਕੀ ਸੀ। ਆਖ਼ਰ ਉਸ ਦੇ ਸਹੁਰਾ ਪਰਿਵਾਰ ਨੂੰ ਵੀ ਪਤਾ ਲੱਗ ☬ਗਿਆ। ਉਨ੍ਹਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਤੀਜਾ ਉਲਟ ਹੀ ਰਿਹਾ। ਜਦੋਂ ਇਕ ਦਿਨ ਗੈਸ ਸਲੰਡਰ ਭਰਵਾਉਣ ਗਿਆ ਤਾਂ ਸਿਲੰਡਰ ਵੀ ਵੇਚ ਆਇਆ ਕਿਉਂਕਿ ਮਸ਼ੀਨਾਂ ਨਾ ਹੋਣ ਕਰ ਕੇ ਕੰਮ ਨਹੀਂ ਮਿਲ ਰਿਹਾ ਸੀ। ਨਸ਼ਾ ਕਰਨਾ ਵੀ ਜ਼ਰੂਰੀ ਸੀ।
ਆਖ਼ਰ ਉਸ ਦੇ ਸਹੁਰੇ ਆਪਣੀ ਧੀ ਨੂੰ ਪੰਚਾਇਤ ਰਾਹੀਂ ਆਪਣੇ ਘਰ ਲੈ ਗਏ। ਨਬੇੜਾ ਹੋ ਗਿਆ। ਉਹ ਲੜਕੀ Àਨ੍ਹਾਂ ਨੇ ਹੋਰ ਜਗਾ ਤੋਰ ਦਿੱਤੀ। ਫਿਰ ਜਰਨੈਲ ਕਈ-ਕਈ ਦਿਨ ਘਰ ਤੋਂ ਬਾਹਰ ਰਹਿਣ ਲੱਗ ਗਿਆ ਸੀ। ਮੋਟਰ-ਸਾਈਕਲ ਵੀ ਉਸ ਕੋਲ ਨਹੀਂ ਰਿਹਾ। ਉਸ ਨੂੰ ਵੀ ਵੇਚ ਕੇ ਖਾ ਗਿਆ। ਇਕ ਦਫ਼ਾ ਦੂਜੇ ਸ਼ਹਿਰ ਆਪਣੇ ਰਿਸ਼ਤੇਦਾਰ ਕੋਲ ਚਲਾ ਗਿਆਉਥੋਂ 200 ਰੁਪਏ ਉਧਾਰੇ ਮੰਗੇ ਇਹ ਕਿਹ ਕੇ ਕਿ ਬਟੂਆ ਚੋਰੀ ਹੋ ਗਿਆ। ਉਨ੍ਹਾਂ ਨੇ ਰੋਟੀ ਖਵਾਈ ਨਾਲੇ 200 ਰੁਪਏ ਦੇ ਦਿੱਤੇ। ਉਨ੍ਹਾਂ ਨੂੰ ਇਸ ਕਹਾਣੀ ਦਾ ਬਾਅਦ 'ਚ ਪਤਾ ਲੱਗਾ । ਕਈਆਂ ਦੇ ਉਸ ਨੇ ਸਾਈਕਲ ਵੀ ਚੋਰੀ ਕਰਕੇ ਵੇਚੇ।
ਹਾਲਾਤ ਇਹ ਹੋ ਗਏ ਸਨ ਕਿ ਸਾਰੇ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਉਸ ਤੋਂ ਦੁਖੀ ਹੋ ਕੇ ਉਸ ਦਾ ਬਾਈਕਾਟ ਹੀ ਕਰ ਦਿੱਤਾ। ਘਰ ਦਾ ਸਾਮਾਨ ਵੇਚਣ ਦਾ ਸਿਲਸਿਲਾ ਜਾਰੀ ਰਿਹਾ। ਘਰ ਦਾ ਮੇਨਗੇਟ ਲੋਹੇ ਵਾਲਾ, ਗਰੀਲਾਂ, ਕਣਕ ਵਾਲ ਢੋਲ ਅਤੇ ਨਲਕਾ ਤੱਕ ਵੀ ਪੁੱਟ ਕੇ ਨਸ਼ੇ ਦੀ ਭੇਂਟ ਚੜਾ ਦਿੱਤਾ। ਘਰ ਦੀਆਂ ਸਿਰਫ਼ ਦੀਵਾਰਾਂ ਹੀ ਖੰਡਰਾਂ ਵਾਂਗ ਖੜੀਆਂ ਰਹਿ ਗਈਆਂ। ਉਸ ਦਾ ਬਜ਼ੁਰਗ ਬਾਪ ਦੂਜੇ ਭਰਾ ਵੱਲ ਰਹਿੰਦਾ ਸੀ। ਇਕ ਦਿਨ ਉਸ ਦੀ ਵੀ ਮੌਤ ਹੋ ਗਈ। ਸਾਰੇ ਭਰਾ ਅਤੇ ਰਿਸ਼ਤੇਦਾਰ ਦੇਖ ਰਹੇ ਸਨ ਕਿ ਜਰਨੈਲ ਹੁਣ ਆਇਆ ਹੁਣ ਆਇਆ ਪਰ ਪਤਾ ਨਹੀਂ ਉਹ ਕਈ ਦਿਨਾਂ ਤੋਂ ਕਿਸੇ ਨੇ ਵੀ ਦੇਖਿਆ ਨਹੀਂ ਸੀ। ਹੁਣ ਰੱਬ ਹੀ ਜਾਣੇ ਉਹ ਕਿੱਥੇ ਰਹਿੰਦਾ ਹੈ।
ਉਹ ਠੀਕਰੀ ਪਹਿਰੇ ਵਾਲੀ ਰਾਤ
NEXT STORY