ਇਕ ਸਵਾਲ ਸੀ ਦਿਲ ਚ ਬੜੇ ਹੀ ਚਿਰ ਦਾ,
ਨਿੱਕਾ ਹੁੰਦਾ ਮੈ ਜਦ ਸੀ ਰਿੜਦਾ,
ਕੋਈ ਹੋਰ ਵੀ ਮੇਰੇ ਨਾਲ ਸੀ ਰਹਿੰਦਾ,
ਮੇਰੇ ਨਾਲ ਤੁਰਦਾ ਤੇ ਉੱਠਦਾ ਬਹਿੰਦਾ,
ਮੇਰੀਆ ਪੁਰੀਆ ਸਾਗਾਂ ਲਾਵੇ,
ਜੋ ਮੈ ਕਰਾ ਉਹੀ ਕਰਦਾ,
ਰੰਗ ਦਾ ਸੀ ਉਹ ਕਾਲਾ ਸ਼ਾ,
ਜਿਸ ਤੋਂ ਮੈ ਰਹਿੰਦਾ ਸੀ ਡਰਦਾ,
ਮੇਰੇ ਨਾਲ ਖੇਡੇ ਉਹ ਲੁੱਕਣ ਮਚਾਈਆਂ,
ਧੁੱਪੇ ਲੱਭੇ ਛਾਵੇ ਖੋ ਜਾਦਾ,
ਸਾਰਾ ਦਿਨ ਮੇਰੇ ਨਾਲ ਰਹੇ,
ਰਾਤੀ ਮੇਰੇ ਨਾਲ ਸੌ ਜਾਦਾ,
ਮੈਨੂੰ ਤੋਤਲਾ ਜਿਹਾ ਜਦ ਬੋਲਣਾ ਆਇਆ,
ਆਹ ਕੋਣ ਏ ਬੇਬੇ ਨੂੰ ਸਵਾਲ ਮੈ ਪਾਇਆ,
ਫਿਰ ਬੇਬੇ ਹੱਸਦੀ ਹੱਸਦੀ ਬੋਲੀ,
ਚਿਰਾ ਤੋ ਅੱਟਕੀ ਬੁਝਾਰਤ ਖੋਲੀ,
ਇਹ ਨਾ ਫਰਿਛਤਾ ਨਾ ਕੋਈ ਸ਼ਖਸ ਏ,
ਇਹ ਤੇ ਪੁੱਤਰਾ ਤੇਰਾ ਹੀ ਅਕਸ ਏ..!
ਬਿੱਟੂ ਸਦਰਪੁਰੀਆ
ਸਿੱਖੀ ਸਿਦਕ ਦੀ ਕਸਵੱਟੀ ਤੱਤੀ-ਤਵੀ
NEXT STORY