ਸਾਰੀ ਦੁਨੀਆ ਜਿਵੇਂ ਇਕ ਤਰ੍ਹਾਂ ਦੀ ਅਸ਼ਾਂਤੀ ਤੋਂ ਪ੍ਰੇਸ਼ਾਨ ਹੈ। ਸਭ ਕੁਝ ਹੁੰਦੇ ਹੋਏ ਵੀ ਘਾਟ ਦਾ ਅਹਿਸਾਸ ਲੋਕਾਂ ਦੇ ਮਨ ਵਿਚ ਵਧਦਾ ਹੀ ਜਾ ਰਿਹਾ ਹੈ। ਇਨਸਾਨ ਦੀ ਜ਼ਿੰਦਗੀ ਵਿਚ ਜੋ ਸੰਗੀਤ ਸੁਣਾਈ ਦੇਣਾ ਚਾਹੀਦਾ ਹੈ, ਉਹ ਸੁਣਾਈ ਨਹੀਂ ਦੇ ਰਿਹਾ। ਚਾਰੇ ਪਾਸੇ ਰੌਲਾ ਪਿਆ ਹੋਇਆ ਹੈ। ਆਦਮੀ ਕੋਸ਼ਿਸ਼ ਤਾਂ ਸ਼ਾਂਤੀ ਹਾਸਿਲ ਕਰਨ ਦੀ ਕਰ ਰਿਹਾ ਹੈ ਪਰ ਅਸ਼ਾਂਤੀ ਉਸ ਦਾ ਪਿੱਛਾ ਨਹੀਂ ਛੱਡ ਰਹੀ।
ਇਹ ਗੱਲ ਹਮੇਸ਼ਾ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਮਨ ਦੀ ਸ਼ਾਂਤੀ ਸੰਸਾਰਿਕ ਚੀਜ਼ਾਂ ਨਾਲ ਨਹੀਂ, ਸਗੋਂ ਸੰਤ ਤੇ ਗੁਰੂ ਦੀ ਸ਼ਰਨ ਵਿਚ ਮਿਲੇਗੀ। ਉਨ੍ਹਾਂ ਦੀ ਬਾਣੀ ਵਿਚ ਬਹੁਤ ਸ਼ਕਤੀ ਹੈ। ਜੀਵ ਦੀ ਪਰਮ ਸੰਪੱਤੀ ਸਤਿਸੰਗ ਹੀ ਹੈ। ਸਤਿਸੰਗ ਵੱਲ ਵਧਣ ਦਾ ਪਹਿਲਾ ਕਦਮ ਸਾਧਨਾ ਹੈ। ਦੂਜੇ ਦੇ ਕੰਮ ਨੂੰ ਜੋ ਸਾਧੇ, ਉਹੀ ਸਾਧਨਾ ਹੈ।
ਸੱਚ ਬੜਾ ਸਰਲ ਹੁੰਦਾ ਹੈ ਪਰ ਸਰਲ ਸੱਚ ਨੂੰ ਸਮਝਣ ਲਈ ਮਨੁੱਖ ਨੂੰ ਵੀ ਸਰਲ ਬਣਨਾ ਪੈਂਦਾ ਹੈ। ਧਰਮ ਨੂੰ ਸਾਧਣ ਲਈ ਹੀ ਇਹ ਸਰੀਰ ਮਿਲਿਆ ਹੈ। ਇਸ ਲਈ ਅਸੀਂ ਦੂਜਿਆਂ ਦੇ ਹਿੱਤ ਵਿਚ ਲੱਗੀਏ ਅਤੇ ਉਸੇ ਦਾ ਚਿੰਤਨ ਕਰੀਏ, ਇਹੀ ਧਰਮ ਹੈ। ਇਸੇ ਵਿਚ ਧਰਮ ਤੇ ਮਨੁੱਖੀ ਜੀਵਨ ਦੀ ਸਾਰਥਕਤਾ ਹੈ। ਸਾਡਾ ਛੋਟਾ ਜਿਹਾ ਸਵਾਰਥ ਰਾਸ਼ਟਰ ਤੇ ਸਮਾਜ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਅੱਜ ਹਰ ਇਨਸਾਨ ਕਿਸੇ ਨਾ ਕਿਸੇ ਸਵਾਰਥ 'ਚ ਜੀਅ ਰਿਹਾ ਹੈ। ਇਸ ਨਾਲ ਉਹ ਆਪਣਾ ਇਹ ਲੋਕ ਤੇ ਪ੍ਰਲੋਕ ਦੋਵੇਂ ਵਿਗਾੜ ਰਿਹਾ ਹੈ।
ਧਿਆਨ ਜੀਵਨ ਦਾ ਸਭ ਤੋਂ ਵੱਡਾ ਆਨੰਦ
NEXT STORY