ਮੇਰੀ ਬਹੁਤ ਹੀ ਕਰੀਬੀ ਦੋਸਤ ਦੇ ਹਾਲਾਤਾਂ ਨੇ ਮੈਨੂੰ ਇਹ ਲਿਖਣ ਲਈ ਮਜਬੂਰ ਕੀਤਾ ਤੇ ਰੱਬ ਅੱਗੇ ਮੈਂ ਇਕੋ ਹੀ ਅਰਦਾਸ ਕਰਦੀ ਹਾਂ 'ਵਾਹਿਗੁਰੂ ਕਦੇ ਕਿਸੇ ਦੇ ਬਚਪਨ 'ਚ ਮਾਂ-ਬਾਪ ਨਾ ਖੋਈ।'
ਕਈ ਗੱਲਾਂ ਯਾਦ ਕਰ, ਰਾਤੀਂ ਮੈਂ ਰੋਈ ਰੱਬਾ
ਬਚਪਨ 'ਚ ਕਿਸੇ ਦਾ ਨਾ ਮਾਂ-ਬਾਪ ਖੋਈ ਰੱਬਾ,
ਕੀ ਹੁੰਦੀ ਏ ਮਾਪਿਆਂ ਦੀ ਕਮੀ,
ਕਈ ਗੱਲਾਂ ਨੇ ਸਿਖਾ ਦਿੱਤਾ,
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ।
ਨਿੱਕੇ ਹੁੰਦਿਆਂ ਨੂੰ ਛੱਡ ਕੇ ਤੁਰ ਗਏ ਸੀ ਉਹ,
ਸਾਡਾ ਖਿਆਲ ਵੀ ਨਾ, ਕਿਸ ਰਾਹ ਮੁੜ ਗਏ ਸੀ ਉਹ,
ਮਾਂ-ਬਾਪ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ,
ਅੱਜ ਫਿਰ ਜ਼ੁਬਾਨੋਂ ਤੂੰ ਕਹਾ ਦਿੱਤਾ,
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ।
ਛੋਟੇ ਵੀਰ ਨੂੰ ਮਿਲਿਆ ਨਾ ਮਾਂ ਤੇਰਾ ਪਿਆਰ,
ਬਾਪੂ ਦੀ ਗਲਵਕੜੀ ਤੇ ਨਿੱਘਾ ਜਿਹਾ ਦੁਲਾਰ,
ਕੈਸਾ ਉਹ ਅਭਾਗਾ ਦਿਨ ਸੀ ਮਾਂ,
ਜਿਸ ਨੇ ਸਾਡਾ ਸਾਥ ਤੇਰੇ ਤੋਂ ਛੁਡਾ ਦਿੱਤਾ,
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ।
ਕਈ ਮੈਂ ਅਰਮਾਨ ਦਿਲ 'ਚ ਦੱਬੀ ਬੈਠੀ ਆਂ,
ਵੀਰ ਦੀ ਖੁਸ਼ੀ ਲਈ ਚੁੱਪ ਵੱਟੀ ਬੈਠੀ ਆਂ,
ਨਹੀਂ ਤਾਂ ਤੇਰੀ ਦੁਨੀਆ ਦੇ ਬੰਦਿਆਂ ਨਾਲ,
ਮੈਂ ਕਦੋਂ ਦਾ ਸਾਥ ਮੁਕਾ ਦਿੱਤਾ,
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ।
ਮਾਂ ਵਰਗਾ ਪਿਆਰ ਦੇਣ ਭੂਆ ਆ ਜਾਂਦੀ ਏ,
ਪਰ ਤੇਰੀ ਕਮੀ ਮਾਂ ਰੜਕਦੀ ਰਹਿੰਦੀ ਏ,
ਕਿੱਦਾਂ ਛੱਡਿਆਂ ਸੀ ਬਾਪੂ ਨੇ ਹੱਥ ਮੇਰਾ,
ਉਸੇ ਯਾਦ ਨੇ ਕਲਮ ਨੂੰ ਫੜਾ ਦਿੱਤਾ,
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ।
ਮਨਦੀਪ ਕੌਰ ਸੰਧੂ
31 ਮਈ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਵਿਸ਼ੇਸ਼
NEXT STORY