ਇਹ ਜ਼ਿੰਦਗੀ ਇਕ ਮਿੱਠੀ ਮੌਤ ਹੈ,
ਬੁਝਦੇ ਹੋਏ ਦੀਵੇ ਦੀ ਜੋਤ ਹੈ,
ਹਰ ਸਾਹ ਨਾਲ ਅਸੀਂ ਥੋੜ੍ਹਾ-ਥੋੜ੍ਹਾ ਮਰਦੇ ਜਾਈਏ,
ਨਾ ਚਾਹ ਕੇ ਵੀ ਅਸੀਂ ਕੋੜੇ ਸੱਚ ਨੂੰ ਜਰਦੇ ਜਾਈਏ,
ਰਫਤਾ-ਰਫਤਾ ਜਿਸਮ ਸਾਡਾ ਸਾਥ ਛੱਡਦਾ ਜਾਏ,
ਸਾਹਾਂ ਵਾਲਾ ਸਾਗਰ ਪਲ-ਪਲ ਘੱਟਦਾ ਜਾਏ,
ਦੁਨੀਆਦਾਰੀ ਚ ਮੌਤ ਨੂੰ ਅਸੀਂ ਭੁਲਾਈ ਬੈਠੇ ਹਾਂ,
ਸ਼ਾਇਦ ਅਸੀਂ ਨਹੀ ਮਰਨਾ ਮਨ ਸਮਝਾਈ ਬੈਠੇ ਹਾਂ,
ਜ਼ਿੰਦਗੀ ਦਾ ਨਸ਼ਾ ਮੌਤ ਦੀ ਯਾਦ ਨਹੀ ਆਉਣ ਦਿੰਦਾ,
ਜਦ ਰੱਬ ਨੂੰ ਆਉਂਦੀ ਯਾਦ ਜੱਤੀ ਵੀ ਨਹੀ ਪਾਉਣ ਦਿੰਦਾ,
ਡਾਹਡੀ ਮੌਤ ਦਾ ਖੋਰੇ ਕਿਹੜਾ ਉਹ ਆਖਰੀ ਵੇਲਾ ਏ,
ਜਦ ਛੱਡ ਤੁਰ ਜਾਣਾ ਰੰਗਲੀ ਦੁਨੀਆ ਦਾ ਮੇਲਾ ਏ....!
ਸਦਰਪੁਰੀਆ
ਅੱਜ ਫਿਰ ਬੇਬੇ-ਬਾਪੂ ਦੀ ਯਾਦ ਨੇ ਰੁਆ ਦਿੱਤਾ...
NEXT STORY