ਲਾਸ ਏਂਜਲਸ- ਮਾਡਲ ਅਤੇ ਟੀਵੀ ਰਿਐਲਿਟੀ ਸਟਾਰ ਕੇਲੀ ਜੇਨਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਆਪਣੀਆਂ ਕਾਮੁਕ ਤਸਵੀਰਾਂ ਪੋਸਟ ਕਰਨ ਨੂੰ ਲੈ ਕੇ ਕੋਈ ਵੀ ਦੁੱਖ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਨੂੰ ਲੈ ਕੇ ਉਸ ਨੂੰ ਦੁੱਖ ਹੈ ਤਾਂ ਕੇਲੀ ਨੇ ਕਿਹਾ, ''ਜੇਕਰ ਮੈਂ ਕੋਈ ਗਲਤ ਸੈਲਫੀ ਪੋਸਟ ਕਰਦੀ ਹਾਂ ਤਾਂ ਸੋਚਦੀ ਹਾਂ ਅਗਲੀ ਸੈਲਫੀ ਇਸ ਤੋਂ ਵਧੀਆ ਹੋਵੇਗੀ। ਇਸ ਤੋਂ ਇਲਾਵਾ ਮੈਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਹੁੰਦਾ।'' ਵੈੱਬਸਾਈਟ ਫੀਮੇਲਫਰਸਟ ਡਾਟ ਕੋ ਡਾਟ ਯੂਕੇ ਅਨੁਸਾਰ ਕੇਲੀ ਨੇ ਇਹ ਕਿਹਾ ਕਿ ਉਹ ਤਸਵੀਰਾਂ ਸਾਂਝੀਆਂ ਕਰਨ ਵਾਲੀ ਵੈੱਬਸਾਈਟ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਨਹੀਂ ਪੜਦੀ ਹੈ ਕਿਉਂਕਿ ਉਹ ਆਲੋਚਨਾ ਨਾਲ ਭਰਪੂਰ ਹੁੰਦੀਆਂ ਹਨ। ਤੁਹਾਡੇ ਆਲੋਚਕ ਵੀ ਹੁੰਦੇ ਹਨ ਜੋ ਤੁਹਾਡੀ ਪੋਸਟ 'ਤੇ ਨਕਰਾਤਮਕ ਟਿੱਪਣੀਆਂ ਕਰਦੇ ਹਨ ਤਾਂ ਕਿਉਂ ਨਾ ਅਸੀਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਈਏ।''
ਗਿੱਪੀ ਦੀ ਬਾਲੀਵੁੱਡ ਡੈਬਿਊ ਫਿਲਮ 'ਸੈਕੇਂਡ ਹੈਂਡ ਹਸਬੈਂਡ' ਦਾ ਟਰੇਲਰ ਜਾਰੀ (ਵੀਡੀਓ)
NEXT STORY