ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਜਲਦੀ ਹੀ ਫਿਲਮ 'ਸੈਕੇਂਡ ਹੈਂਡ ਹਸਬੈਂਡ' ਰਾਹੀਂ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਇਸ ਫਿਲਮ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਹ ਟਰੇਲਰ ਦੇਖਣ 'ਚ ਕਾਫੀ ਫਨੀ ਲੱਗ ਰਿਹਾ ਹੈ। ਤੁਹਾਨੂੰ ਦੱਸ ਦਈਏ ਗਿੱਪੀ ਗਰੇਵਾਲ ਆਪਣੇ ਕੰਮ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਫਿਲਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਫੈਨਜ਼ ਨੂੰ ਫੇਸਬੁੱਕ ਪੇਜ਼ 'ਤੇ ਦਿੰਦੇ ਰਹਿੰਦੇ ਹਨ।
ਇਸ ਫਿਲਮ ਦੇ ਟਰੇਲਰ ਰਿਲੀਜ਼ ਹੋਣ ਦੀ ਖਬਰ ਵੀ ਗਿੱਪੀ 'ਤੇ ਫੇਸਬੁੱਕ 'ਤੇ ਦਿੱਤੀ ਅਤੇ ਫਿਲਮ ਦੇ ਟਰੇਲਰ ਨੂੰ ਪੋਸਟ ਵੀ ਕੀਤਾ। ਇਸ ਟਰੇਲਰ ਨੂੰ 12 ਘੰਟਿਆ ਦੇ ਅੰਦਰ 2.5 ਲੱਖ ਵਿਊਜ਼ ਵੀ ਮਿਲ ਗਏ ਹਨ, ਜਿਸ ਦੇ ਲਈ ਗਿੱਪੀ ਨੇ ਫੇਸਬੁੱਕ ਪੇਜ਼ 'ਤੇ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ। ਫਿਲਮ 'ਚ ਗਿੱਪੀ ਦੇ ਨਾਲ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਸੁਮੀਪ ਕੰਗ ਹਨ ਅਤੇ ਪ੍ਰੋਡਿਊਸਰ ਅਮਲੋਕ ਸਿੰਘ ਹਨ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਧਰਮਿੰਦਰ, ਅਭਿਨੇਤਰੀ ਗੀਤਾ ਬਸਰਾ, ਰਤੀ ਅਗਨੀਹੋਤਰੀ, ਗੁਰਪ੍ਰੀਤ ਘੁੱਗੀ ਆਦਿ ਕਲਾਕਾਰ ਦਿਖਾਈ ਦੇਣਗੇ। ਇਹ ਫਿਲਮ 26 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।
'ਦੰਗਲ' 'ਚ ਧਮਾਲ ਮਚਾਉਣ ਲਈ ਆਮਿਰ ਇਨ੍ਹਾਂ ਤੋਂ ਸਿੱਖਣਗੇ ਕੁਸ਼ਤੀ ਦੇ ਗੁਰ
NEXT STORY