੧੯ਜੂਨ ਨੂੰ ਆਨੰਦਪੁਰ ਸਾਹਿਬ ਬਣੇ ਨੂੰ ੩੫੦ ਸਾਲ ਪੂਰੇ ਹੋ ਰਹੇ ਹਨ ਤੇਵਿਧੀ ਵਧ ਢੰਗ ਨਾਲ ਮਨਾਉਣ ਲਈ ਸਮਾਗਮਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ੧੯ ਜੂਨ ਨੂੰ ਸਮਾਗਮਾਂ ਦੀ ਸ਼ੋਭਾ ਵਧਾਉਣ ਆ ਰਹੇ ਹਨ। ਸਾਰੇ ਆਨੰਦਪੁਰ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ। ਸਾਰੇ ਪ੍ਰਬੰਧਾਂ ਨੂੰ ਦੇਖਣ ਲਈ ਪ੍ਰਬੰਧਕ ਅਫਸਰ ਲਇਆ ਗਿਆ ਹੈ। ਕੁੱਝ ਥਾਵਾਂ ਨੂੰ ਸਫੇਦੀ ਕਰਨ ਦੀ ਜ਼ਿਮੇਵਾਰੀ ਦਿੱਲੀ ਦੀ ਸ਼ਰੋਮਣੀ ਕਮੇਟੀ ਨੇ ਲਈ ਹੈ। ਸਾਰੀਆਂ ਸਿੱਖ ਸੰਸਥਾਵਾਂ ਆਪੋ ਆਪਣਾ ਸਾਰਥਕ ਰੋਲ ਅਦਾ ਕਰ ਰਹੀਆਂ ਹਨ। ਅਜਿਹੇ ਹੁਲਾਸ ਭਰੇ ਸਮੇਂ ਵਿਚ ਇਹ ਜਾਣਨ ਦੀ ਲੋੜ ਹੈ ਕਿ ਸਿੱਖ ਕੌਮ ਦੀ ਰਹਾਇਸ਼ ਦਾ ਸਥਾਨ ਦਾ ਪਿਛੋਕੜ ਕੀ ਹੈ, ਇਤਿਹਾਸ ਦੀਆਂ ਕਿਹੜੀਆਂ ਘਟਨਾਵਾਂ ਨਾਲ ਇਹ ਜੁੜਿਆ ਰਿਹਾ ਹੈ।ਇਨਾ੍ਹਂ ਸਭਨਾਂ ਬਾਰੇ ਜਾਣਨਾਂ ਬਹੁਤ ਜ਼ਰੂਰੀ ਹੋ ਜਾਂਦਾ ਹੈ।ਸਿੱਖ ਕੌਮ ਦੇ ਮਹਾਨ ਵਿਦਵਾਨ ਮਹਾਨ ਕੋਸ਼ ਦੇ ਕਰਤਾ ਬਾਬਾ ਕਾਹਨ ਸਿੰਘ ਅਨੁਸਾਰ ''ਗੁਰੂ ਤੇਗ ਬਹਾਦਰ ਸਾਹਿਬ ਨੇ ਸਤਲੁਜ ਦੇ ਕਿਨਾਰੇ ਨੈਣਾ ਦੇਵੀ ਦੇ ਕੋਲ ਮਖੋਵਾਲ ਦੀ ਜ਼ਮੀਨ ਖਰੀਦ ਕੇ ਇਹ ਨਗਰ ਵਸਾਇਆ''।ਇਸ ਗਲ ਦਾ ਜ਼ਿਕਰ ਭੀ ਮਿਲਦਾ ਹੈ ਕਿ ਗੁਰੁ ਤੇਗ ਬਹਾਦਰ ਸ਼ਾਹਿਬ ਨੇਇਹ ਜ਼ਮੀਨ ਰਾਣੀ ਚੰਪਾ ਜੋਕਿ ਜ਼ਮੀਨ ਮੁਫਤ ਦੇਣਾ ਚਾਹੁੰਦੀ ਸੀ ਪਰ ਗੁਰੁ ਸਾਹਿਬ ਨੇ ਇਹ ਮੁਫਤ ਪ੍ਰਵਾਨ ਨਾ ਕੀਤੀ ਪਰ ਰਾਜਾ ਕਹਿਲੂਰ ਤੋਂ੨੨੦੦ ਰੁਪਏ ਦੀ ਖਰੀਦੀ। ਸਿਖ ਤਖਤਾਂ ਵਿਚੋਂ ਕੇਸਗੜ ਸਾਹਿਬ ਇਕ ਤਖਤ ਹੈ।ਆਨੰਦਪੁਰ ਸਾਹਿਬ ਪ੍ਰਕਿਰਤੀ ਸੁਦੰਰਤਾ ਨਾਲ ਭਰਪੂਰ ਹੈ । ਇਸ ਦੇ ਇਕ ਪਾਸੇ ਸ਼ਿਵਾਲਕ ਦੀਆਂ ਸੁੰਦਰ ਪਹਾੜੀਆਂ ਹਨ ਤੇ ਦੂਜੇ ਪਾਸੇ ਸਤਲੁਜ ਦਰਿਆ ਠਾਠਾਂ ਮਾਰਦਾ ਲੰਘਦਾ ਹੈ। ਪਹਿਲਾ ਇਹ ਜਗਾ੍ਹ ਬਹੁਤ ਸੁਨਸਾਨ ਸੀ, ਇਸ ਬਾਰੇ ਇਹ ਗੱਲ ਪ੍ਰਸਿਧ ਸੀ ਕਿ 'ਮਹਿਖਾਂਸਰ ਦੈਂਤ ਤੋਂ ਇਹ ਸਰਾਪ ਮਿਲਿਆ ਹੋਇਆ ਸੀ ਕਿ ਏਥੇ ਕੋਈ ਜੀਵ ਵਾਸ ਨਹੀ ਕਰ ਸਕਦਾ ਪਰ ਹੁਣ ਇਨੀ ਵਸੋ ਹੋ ਗਈ ਹੈਕਿ ਇਹ ਗਲਾਂ ਪੁਰਾਤਨ ਹੋਗਈਆਂ ਹਨ।ੈਸਿੱਖ ਪਰੰਪਰਾ ਦੇ ਮੁਤਾਬਕ ਪਹਿਲਾਂ ਰਸਮਾਂ ਬਾਬਾ ਬੱੁੱਢਾ ਜੀ ਕਰਦੇ ਸਨ, ਫਿਰ ਇਹ ਪਰੰਪਰਾ ਉਨਾ੍ਹਂ ਦੇ ਪਰਿਵਾਰ ਵਿਚ ਹੀ ਬਣ ਗਈ ਕਿ ਹਰ ਰਸਮ ਉਨਾਂ੍ਹ ਦੇ ਕੋਈ ਵਿਅਕਤੀ ਹੀ ਕਰਦਾ।ਦਿਲਚਸਪ ਗੱੱਲ ਇਹ ਹੇ ਕਿ ਬਾਬਾ ਬੁੱਢਾ ਜੀ ਨੇ ਲੰਬੀ੧੨੫ ਸਾਲ ਦੀ ਉਮਰ ਭੋਗੀ। ਗੁਰੁ ਤੇਗ ਬਹਾਦਰ ਸਾਹਿਬ ਨੇ ਆਨੰਦਪੁਰ ਸਾਹਿਬ ਨਗਰ ਆਰੰਭ ਕੀਤਾ ਤਾਂ ਬਾਬਾ ਬੁਢਾ ਜੀ ਦੇ ਪਰਿਵਾਰ ਵਿਚੋ ਹੀ ਉਨ੍ਹਾਂ ਦੇ ਪੋਤੇ ਦੇ ਪੋਤੇ ਬਾਬਾ ਗੁਰਦਿਤਾ ਜੀ ਨੇ ਇਹ ਪਹਿਲੀ ਰਸਮ ਧਰਤੀ ਵਿਚ ਪਹਿਲੀ ਟਕ ਲਾਕੇ ਅਰਥਾਤ ਮੋਰੀ ਕਰਕੇ ਪੂਰੀ ਕੀਤੀ।ਬਾਅਦ ਵਿਚ ਗੁਰੁ ਗੋਬਿੰਦ ਸਿੰਘ ਨੇ ਇਸ ਨਗਰ ਨੂੰ ਵਿਕਸਿਤ ਕੀਤਾ। ਗੁਰੁ ਗੋਬਿੰਦ ਸਿੰਘ ਲੰਮਾ ਸਮਾਂ, ਇਥੇ ੨੮ ਸਾਲ ਸਮਾਂ ਗੁਜ਼ਾਰਿਆ।ਗੁਰੁ ਗੋਬਿੰਦ ਸਿੰਘ ਨੇ ਇਥੇ ਪੰਜ ਕਿਲੇ ਬਣਾਏ।ਇਨਾਂ ਸਾਰਿਆਂ ਕਿਲਿਆਂ ਨਾਲ ਇਤਿਹਾਸਕ ਘਟਨਾਵਾਂ ਜੁੜੀਆਂਹੋਈਆਂ ਹਨ, ਜਿਨਾ੍ਹਂ ਨਾਲ ਇਤਿਹਾਸ ਜਿੜਆ ਹੋਇਆ ਹੈ ਤੇ ਗੁਰੁਦੂਆਰੇ ਬਣੇ ਹੋਏ ਹਨ, ਜਿਨ੍ਹਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ।
ਅਕਾਲ ਬੁੰਗਾ-ਇਹ ਸਥਾਨ ਬਹੁਤ ਮਹਤੱਵਪੂਰਣ ਬਣਿਆ ਹੋਇਆ ਹੈ, ਇਥੇ ਗੁਰੁ ਗੋਬਿੰਦ ਸਾਹਿਬ ਨੂੰੁ ਤਿਲਕ ਲਗਾ ਕੇ ਗੁਰਿਆਈ ਮਿਲੀ, ਇਹ ਸਥਾਨ ਸੀਸ ਗੰਜ ਦੇ ਅਹਾਤੇ ਅੰਦਰ ਹੀ ਬਣਿਆ ਹੋਇਆ ਹੈ।
ਆਨੰਦਗੜ ਕਿਲਾ –ਇਹ ਗੁਰੁਦੁਆਰਾ ਸ਼ਹਿਰ ਦੇ ਦੱਖਣਵਲ ਹੈ ਇਸ ਥਾਂਤੇ ਜੋ ਪਹਿਲਾਂ ਕਿਲਾ ਬਣਾਇਆ ਗਿਆ ਸੀ ਉਹ ਬਹੁਤ ਗੁੰਝਲਦਾਰ ਤੇ ਬਚਾਉ ਦੇ ਨੁਕਤੇ ਤੋਂ ਬਣਾਇਆ ਗਿਆ ਹੈਇਥੇ ਬੜੀ ਚੋਕਸੀ ਨਾਲ ਦੁਸ਼ਮਨ ਤੋਂ ਬਚਣ ਲਈ ਕਈ ਥਾਵਾਂ ਅਜਿਹੀਆਂ ਹਨ ਕਿ ਅੰਦਰ ਚਲੇ ਜਾਉ ਤਾਂ ਬਾਹਰ ਆਣਾ ਮੁਸ਼ਕਲ ਹੋ ਜਾਂਦਾ ਹੈ।
ਸੀਸ ਗੰਜ ਕਿਲਾ - ਸਿਖਾਂ ਲਈ ਇਹ ਸਥਾਨ ਬਹੁਤ ਭਾਵੁਕਤਾ ਵਾਲਾ ਹੈ ਇਥੇ ਗੁਰੁ ਤੇਗ ਬਹਾਦਰ ਜੀ ਦਾ ਦਿੱਲੀ ਤੋਂ ਸੀਸ ਲਿਆਕੇ ਸੰਸਕਾਰ ਕੀਤਾ ਗਿਆ ਸੀ। ਭਾਈ ਜੈਤਾ ਨੇ ਇਹ ਸੀਸ ਲਿਆਂਦਾ, ਦਸਵੇ ਗੁਰੁ ਨੇ aਨਾ੍ਹਂ ਨੂੰ ਰੰਗਰੇਟਾ ਗੁਰੁ ਕਾ ਬੇਟਾ ਨਾਂ ਦਿਤਾ।
ਕੇਸਗੜ ਸਾਹਿਬ-ਖਾਲਸੇ ਦੀ ਸਭ ਤੋਂ ਪ੍ਰਸਿਧ ਘਟਨਾ ਖਾਲਸੇ ਦੀ ਸਿਰਜਣਾ ਕੇਸ ਗੜ੍ਹ ਸਾਹਿਬ ਵਿਖੇ ਘਟੀ ਤੇ ਭਾਰਤ ਦੇ ਇਤਿਹਾਸ ਦਾ ਇਕ ਨਵਾਂ ਕਾਂਡ ਆਰੰਭ ਹੋਇਆ। ਇਹ ਇਤਿਹਾਸ ਹੀ ਸਾਨੂੰ ਜ਼ਿੰਦਗੀ ਨਾਲ ਜੋੜਦਾ ਹੈਤੇ ਜ਼ੁਲਮ ਨਾਲ ਲੜਨ ਦੀ ਪ੍ਰੇਰਨਾ ਕਰਦਾ ਹੈ।
ਗੁਰੁ ਕੇ ਮਹਿਲ –ਇਸ ਸਥਾਨ ਨਾਲ ਸਿੱਖਾਂ ਦੇ ਜਜ਼ਬੇ ਜੁੜੇ ਹੋਏ ਹਨ, ਇਹੀ ਨਿਵਾਸ ਸਥਾਨ ਗੁਰੁ ਤੇਗ ਬਹਾਦਰ ਜੀ ਦਾ ਘਰ ਬਣਿਆ ,ਗੁਰੁ ਗੋਬਿੰਦ ਸਾਹਿਬ ਭੀ ਇਥੇ ਰਹੇ, ਚਾਰ ਸਾਹਿਬਜ਼ਾਦੇ ਭੀ ਇਥੇ ਪੈਦਾ ਹੋਏ। ਇਹ ਘਰ ਇਹ ਦਰਸਾਦਾਂ ਹੇ ਕਿ ਗੁਰੁ ਘਰ ਵਿਚ ਗ੍ਰਹਿਸਥ ਜੀਵਨ ਦੀ ਕਿਤਨੀ ਮਾਨਤਾ ਹੈ। ਕਾਫੀ ਸਮਾਂ ਨਿਕਲ ਜਾਣ ਕਰਕੇ ਹੁਣ ਇਹ ਘਰ ਢਹਿ ਗਿਆ ਹੈ, ਪਰ ਫਿਰ ਭੀ ਕੁਝ ਬਚਿਆ ਹੈ ਜਿਸ ਨੂੰ ਜਿਉਂ ਦੀ ਤਿਉਂ ਸਾਂਭਣਾ ਬਹੁਤ ਜ਼ਰੂਰੀ ਹੈ, ਇਸ ਨਾਲ ਸਾਡੇ ਜਜ਼ਬੇ ਪਰੁਤੇ ਹੋਏ ਹਨ।
ਦਮਦਮਾ ਸਾਹਿਬ- ਇਸ ਥਾਂ ਤੇ ਗੁਰੂ ਸਾਹਿਬ ਦਰਬਾਰ ਸਜਾਉਦੇ ਸਨ ਲੋਕਾਂ ਦੀਆਂਸ਼ਕਇਤਾਂ ਸੁਣਦੇ ਸਨ ਤੇ ਮਸੰਦਾਂ ਨੂੰ ਸਜ਼ਾ eੈਥੇ ਦਿਤੀ ਜਾਂਦੀ ਸੀ ।
ਮੰਜੀ ਸਾਹਿਬ- ਇਸ ਥਾਂ ਦੀ,ਤੇ ਇਹ ਜਗਾ੍ਹ ਦੀ ਇਤਿਹਾਸ ਵਿਚ ਆਪਣੀ ਖਾਸ ਮਹਾਨਤਾ ਹੈ ਤੇ ਦੋ ਧਰਮਾਂ ਨੂੰ ਜੋੜਨ ਵਾਲੀ ਹੈ । ਇਸ ਸਥਾਨ ਤੇ ਹੀ ਕਸ਼ਮੀਰੀ ਪੰਡਤ ਆਪਣੀ ਫਰਿਆਦ ਲ਼ੈਕੇ ਆਏ ਤੇ ਸ਼ਕਾਇਤ ਕੀਤੀ ਕਿ ਬਾਦਸ਼ਾਹ ਅੋਰੰਗਜ਼ੇਬ ਸਾਰੇ ਹਿਦੂੰਆਂ ਨੂੰ ਮੁਸਲਮਾਨ ਬਣਾ ਰਿਹਾ ਹੈ।ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ।ਗੁਰੁ ਗੋਬਿੰਦ ਸਿੰਘ ਦੇ ਇਹ ਕਹਿਣ ਕਿ' ਤੁਹਾਡੇ ਤੌ ਵਧ ਹੋਰ ਕੋਣ ਮਹਾਪੁਰਸ਼ ਹੋ ਸਕਦਾ ਹ'ੈਗੁਰੂ ਤੇਗ ਬਹਾਦਰ ਨੇ ਹਿਦੂੰ ਧਰਮ ਦੀ ਰਾਖੀ ਲਈ ਸ਼ਹਾਦਤ ਦਿਤੀ ਤੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਜੁੜਿਆ।ਇਸ ਲਈ ਇਸ ਥਾਂ ਦੀ ਖਾਸ ਮਹਾਨਤਾ ਹੈ।
ੰਮੰਜੀ ਸਾਹਿਬ੨- ਇਸ ਸਥਾਨ ਨੂੰ ਮੰਜੀ ਸਾਹਿਬ੨ ਦਾ ਨਾਂ ਦਿਤਾ ਜਂਦਾ ਹੈ, ਇਥੇ ਚਾਰ ਸਾਹਿਬਜ਼ਾਦੇ ਖੇਡਦੇ ਰਹੇਤੇ ਉਨਾ੍ਹਂ ਨੇ ਇਥੇ ਪੜ੍ਹਾਈ ਕੀਤੀ ।
ਭੌਰਾ ਸਾਹਿਬ-ਗੁਰੂ ਤੇਗ ਬਹਾਦਰ ਸਾਹਿਬ ਨੇ ਇਕ ਅੱੱਠ ਫੁੱਟ ਦੀ ਗਹਿਰਾਹੀ ਵਾਲਾ ਭੋਰਾ ਬਣਾਇਆ ਤੇ ਇਕਾਂਤ ਵਿਚ ਭਗਤੀ ਕਰਦੇ ਸਨ। ਗੁਰੁ ਸਾਹਿਬ ਨੇਆਨੰਦਪੁਰ ਦੀ ਰਖਿਆ ਲਈ ਦੋ ਹੋਰ ਕਿਲੇ ਫਤਿਹ ਗੜ੍ਹ ਤੇ ਲੋਹਗ੍ਹੜ ਭੀ ਬਣਾਏ। ਇਨਾ੍ਹਂ ਸਾਰੀਆਂਥਾਵਾਂ ਦੀ ਹੁਣ ਅਹਿਮੀਅਤ ਬਹੁਤ ਵਧ ਗਈ ਹੈ, ਆਨੰਦਪੁਰ ਸਾਹਿਬ ਦੇ ਕਣ ਕਣ ਵਿਚ ਇਤਿਹਾਸ ਉਕਰਿਆ ਹੋਇਆ ਹੈ।ਪਹਿਲਾਂ ਜਦੋ੩੦੦ ਸਾਲਾ ਮਨਾਇਆ ਗਿਆ ਉਦੋਂ ਭੀ ਮੁਰੰਮਤ ਦਾ ਕੰਮ ਹੋਇਆ , ਪਰ ਸਮੇਂ ਦੇ ਗੁਜ਼ਰ ਜਾਣ ਨਾਲ ਤੇ ਤਕਨੀਕੀ ਵਾਧੇ ਹੋਣ ਕਰਕੇ ਇਸ ਸਥਾਨ ਨੂੰ ਸਾਂਭਣ ਦੀ ਵਧੇਰੇ ਲੋੜ ਹੋ ਗਈ ਹੈ।ਸਿੱਖ ਹਲਕਿਆਂ ਵਿਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖਾ ਲਈ ਆਨੰਦਪੁਰ ਸਾਹਿਬ ਦੀ ਮਹਾਨਤਾ ਅੰਮ੍ਰਿਤਸਰ ਤੌਂ ਦੂਸਰੇ ਨੰਬਰ ਤੇ ਹੈ।
ਪੰਜਾਬ ਸਰਕਾਰ ਨੇ ਏਥੇ ਖਾਲਸਾ –ਏ-ਵਿਰਾਸਤ ਦਾ ਨਿਰਮਾਣ ਕੀਤਾ ਹੈ ਜਿਸ ਨੂੰ ਸਿੱਖਾਂ ਦਾ ਅਜੂਬਾ ਕਿਹਾ ਜਾਂਦਾ ਹੈ, ਇੱਥੇ ਪੰਜ ਗੈਲਰੀਆਂ ਬਣੀਆਂ ਹੋਈਆਂ ਹਨ ਜਿਨ੍ਹਾਨੂੰ ਸੱਚ, ਦਿਆ, ਸੰਤੋਸ਼, ਵਿਚਾਰ ਭਗਤੀ ਦੇ ਨਾਂ ਦਿਤੇ ਹਨ ਇਨ੍ਹਾਂ ਸਿਖੀ ਦੇ ਮੂਲ ਸਿੱਧਾਂਤਾ ਨਾਲ ਜੋੜਕੇ ਬਣਾਈ ਗਈ ਇਹ ਗੈਲਰੀ ਮਾਨਵਤਾ ਦਾ ਸੰਦੇਸ਼ ਦਿੰਦੀ ਹੇ।ਹੁਣ ਜਦੋਂ ਅਸੀਂ੩੫੦ ਸਾਲ਼ਾ ਮਨਾ ਰਹੇਹਾਂ, ਸਾਨੂੰ ਇਨਾ੍ਹਂ ਨੈਤਕ ਗੁਣਾਂ ਨੂੰ ਸਾਰੀ ਦੁਨੀਆਂ ਵਿਚ ਪਹੁੰਚਾਣ ਦੀ ਲੋੜ ਹੈ।ਸਿੱਖ ਧਰਮ ਮਰਿਆਦਾ ਤੇ ਨੈਤਿਕਤਾ ਦੇ ਸਿਧਾਤਾਂ ਦੀ ਪਾਲਣਾ ਦਾ ਧਰਮ ਹੈ, ੩੫੦ ਸਾਲਾ ਸਮਾਗਮ ਕਰਾਉਣੇਤੇ ਸਾਰੇ ਆਨੰਦਪੁਰ ਸਾਹਿਬ ਨੂੰ ਸਫੇਦ ਰੰਗ ਵਿਚ ਕਰਨਾ ਇਕ ਸ਼ੁਭ ਕਾਰਜ ਹੈ, ਪਰ ਦਿਲ ਸਫੇਦ ਨਹੀਂ ਹੋਣੇ ਚਾਹੀਦੇ।ਅੱਜ ਸਾਰਾ ਸਿਖ ਭਾਈਚਾਰਾ ਵਿਸ਼ਵ ਵਿਚ ਆਪਣੇ ਵਿਰਾਸਤੀ ਘਰ ਨੂੰ ਮੋਹ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ, ਲੌੜ ਹੈ ਇਕ ਪ੍ਰਣ ਕਰਨ ਦੀ ਕਿ ਜਿਨਾ੍ਹਂ ਸਿੱਧਾਤਾਂ ਦੀ ਰਾਖੀ ਲਈ ਗੁਰੁ ਗੋਬਿੰਦ ਸਿੰਘ ਨੇ ਲੜਾਈਆਂ ਲੜੀਆਂ; ਆਨੰਦਪੁਰ ਸਾਹਿਬ ਦਾ ਨਿਰਮਾਣ ਕੀਤਾ ਉਨਾ੍ਹਂ ਦੀ ਹੁਣ ਰਖਿਆ ਕਰਨ ਦੀ ਸਾਨੂੰ ਜ਼ਰੂਰਤ ਹੈ ਤਾਂ ਜੋ ਸਾਰੀ ਮਾਨਵਤਾ ਨੂੰ ਇਕ ਮਾਲਾ ਵਿਚ ਪਰੋਇਆ ਜਾ ਸਕੇ।
ਬਹੁਪੱਖੀ ਰਾਹਾਂ ਦਾ ਚਾਨਣ ਮੁਨਾਰਾ ਹੈ ਗੁਰੂਦੁਆਰਾ ਮੁਮਤਾਜਗੜ੍ਹ ਸਾਹਿਬ
NEXT STORY