ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ 30 ਸਾਲ ਦੀ ਹੋ ਗਈ ਹੈ। ਸੋਨਮ ਦਾ ਜਨਮ 9 ਜੂਨ 1985 ਨੂੰ ਚੈਨਬੂਰ 'ਚ ਹੋਇਆ ਸੀ। ਉਂਝ ਸੋਨਮ ਦੀ ਗਿਣਤੀ ਅੱਜ ਬਾਲੀਵੁੱਡ 'ਚ ਸਲਿੱਮ ਅਦਾਕਾਰਾ 'ਚ ਹੁੰਦੀ ਹੈ ਪਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਅਜਿਹੀ ਨਹੀਂ ਸੀ। ਉਸ ਸਮੇਂ ਉਹ ਕਾਫੀ ਮੋਟੀ ਹੋਇਆ ਕਰਦੀ ਹੈ ਅਤੇ ਆਪਣੇ ਭਾਰੇ ਸਰੀਰ ਤੋਂ ਪ੍ਰੇਸ਼ਾਨ ਰਹਿੰਦੀ ਸੀ। ਸਾਲ 2007 'ਚ ਉਸ ਨੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਬਾਲੀਵੁੱਡ 'ਚ ਬਤੌਰ ਲੀਡ ਅਦਾਕਾਰਾ ਡੈਬਿਊ ਕੀਤਾ ਪਰ ਇਸ ਲਈ ਉਸ ਨੂੰ ਆਪਣਾ ਭਾਰ ਕਰੀਬ 30 ਕਿਲੋ ਘੱਟ ਕਰਨਾ ਪਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਸਿੰਗਾਪੁਰ ਤੋਂ ਐਕਟਿੰਗ ਦਾ ਕੋਰਸ ਕਰਨ ਤੋਂ ਬਾਅਦ ਭਾਰਤ ਵਾਪਸ ਆਈ ਸੀ ਤਾਂ ਉਸ ਦਾ ਭਾਰ 86 ਕਿਲੋ ਸੀ। ਹੁਣ ਸੋਨਮ ਕਪੂਰ ਸੈਕਸੀ ਅਤੇ ਹੌਟ ਅਦਾਕਾਰਾ 'ਚ ਸ਼ਾਮਲ ਹੈ। ਅਦਾਕਾਰਾ ਸੋਨਮ ਕਪੂਰ ਹੁਣ ਤੱਕ 'ਦਿੱਲੀ 6','ਆਇਸ਼ਾ', 'ਆਈ ਹੇਟ ਲਵ ਸਟੋਰੀਜ਼', 'ਮੌਸਮ','ਪਲੇਅਰਜ਼', 'ਰਾਂਝਣਾ', 'ਭਾਗ ਮਿਲਖਾ ਭਾਗ','ਬੇਵਕੂਫੀਆਂ','ਖੂਬਸੂਰਤ' ਸਮੇਤ ਹੋਰ ਕਈ ਫਿਲਮਾਂ 'ਚ ਅਭਿਨੈ ਕੀਤਾ ਹੈ। ਅੱਜ ਸੋਨਮ ਦੇ ਜਨਮ ਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਸ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਿਹੇ ਹਾਂ।
ਸ਼ਾਹਿਦ ਦੇ ਵਿਆਹ ਨੂੰ ਲੈ ਕੇ ਆਈ ਵੱਡੀ ਖਬਰ
NEXT STORY