ਨਵੀਂ ਦਿੱਲੀ- ਅਦਾਕਾਰ ਸ਼ਾਹਿਦ ਕਪੂਰ ਆਪਣੀ ਮੰਗੇਤਰ ਮੀਰਾ ਰਾਜਪੂਤ ਨਾਲ 10 ਜੂਨ ਨੂੰ ਵਿਆਹ ਕਰਨ ਵਾਲੇ ਹਨ ਅਜਿਹੀ ਖਬਰ ਸੁਣਨ ਨੂੰ ਮਿਲ ਰਹੀ ਸੀ ਪਰ ਹੁਣ ਤਾਜ਼ਾ ਖਬਰ ਹੈ ਕਿ ਸ਼ਾਹਿਦ ਦੇ ਵਿਆਹ ਦੀ ਤਾਰੀਕ ਪੋਸਟਪੋਨ ਕਰ ਦਿੱਤੀ ਗਈ ਹੈ। ਹੁਣ ਇਹ 10 ਜੂਨ ਤੋਂ 10 ਜੁਲਾਈ ਹੋ ਗਈ ਹੈ। ਜੀ ਹਾਂ, ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਉਂਝ ਸਿਰਫ ਵਿਆਹ ਦੀ ਤਾਰੀਕ ਨਹੀਂ ਬਲਦੀ ਹੈ ਸਗੋਂ ਵਿਆਹ ਦੀ ਵੈਨਊ ਵੀ ਬਦਲਣ ਦੀ ਗੱਲ ਕਹੀਂ ਜਾ ਰਹੀ ਹੈ। ਹੁਣ ਤੱਕ ਗ੍ਰੀਸ 'ਚ ਦੋਵਾਂ ਦੇ ਸੱਤ ਫੇਰੇ ਲੈਣ ਦੀ ਯੋਜਨਾ ਸੀ ਪਰ ਹੁਣ ਖਬਰ ਹੈ ਕਿ ਉਹ ਦਿੱਲੀ 'ਚ ਵਿਆਹ ਕਰਨਗੇ। ਸ਼ਾਹਿਦ ਕਪੂਰ ਆਪਣੀ ਫਿਲਮ ਇੰਡਸਟਰੀ ਦੇ ਦੋਸਤਾਂ ਲਈ ਮੁੰਬਈ 'ਚ ਰਿਸੈਪਸ਼ਨ ਪਾਰਟੀ ਦੇਣਾ ਚਾਹੁੰਦੇ ਹਨ ਕਿਉਂਕਿ ਵਿਆਹ 'ਚ ਸਿਰਫ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਕੁਝ ਕਰੀਬੀ ਦੋਸਤ ਵੀ ਸ਼ਾਮਲ ਹੋਣਗੇ। ਉਂਝ ਵਿਆਹ ਦੇ ਇਲਾਵਾ ਸ਼ਾਹਿਦ 'ਉੜਤਾ ਪੰਜਾਬ', 'ਸ਼ਾਨਦਾਰ', 'ਰੰਗੂਨ', 'ਫਰਜ਼ੀ' ਅਤੇ 'ਮਗਧੀਰਾ' ਵਰਗੀਆਂ ਫਿਲਮਾਂ 'ਚ ਰੁੱਝੇ ਹੋਏ ਹਨ।
'ਹਮਾਰੀ ਅਧੂਰੀ ਕਹਾਣੀ' 'ਚ ਟਾਈਟਲ ਟਰੈਕ ਗਾਉਂਦੇ ਨਜ਼ਰ ਆਉਣਗੇ ਮਹੇਸ਼
NEXT STORY