ਸੰਸਦ ਦੀ ਸਿੱਖਅਕ ਕਮੇਟੀ ਨੇ ਪਾਣੀ ਪ੍ਰਦੂਸ਼ਣ ਦੇ ਗੰਭੀਰ ਮੁੱਦੇ ਨੂੰ ਅਣਗੋਲਿਆ ਕਰਨ ਕਰਕੇ ਕੇਂਦਰ ਦੀ ਅਲੋਚਨਾ ਕੀਤੀ, ਕਿਉਂਕਿ ਇਸ ਸਮੱਸਿਆ ਨਾਲ 6 ਸੂਬਿਆਂ ਦੇ ਲਗਭਗ 7 ਕਰੋੜ ਲੋਕ ਪ੍ਰਭਾਵਿਤ ਹਨ। ਕਮੇਟੀ ਦੀ ਰਿਪੋਟ 'ਚ ਸਿਫਾਰਿਸ਼ ਕੀਤੀ ਕਿ ਸਮਾਂ ਬੱਧ ਢੰਗ ਨਾਲ ਇਕ ਕੌਮੀ ਕ੍ਰਿਤਕ ਬਾਲ ਦੀ ਸਥਾਪਨਾ ਕੀਤੀ ਜਾਵੇ, ਜੋ ਇਸ ਮੁੱਦੇ 'ਤੇ ਕੰਮ ਕਰੇ ਅਤੇ ਨਾਲ ਹੀ ਇਕ ਕੇਂਦਰੀ ਫੰਡ ਬਣਾਇਆ ਜਾਵੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਮੇਟੀ ਵਲੋਂ ਇਸ ਮੁੱਦੇ ਨੂੰ ਵਿਚਾਰ ਲਈ ਲਏ ਜਾਣ ਤੋਂ ਬਾਅਦ ਕੌਮ ਬਲ ਵਿਗਿਆਨ ਸੰਸਥਾ ਦੇ ਡਾਇਰੈਕਟਰ ਦੀ ਪ੍ਰਧਾਨਗੀ ਦੀ ਇਕ ਕਮੇਟੀ ਨੇ 15 ਅਕਤੂਬਰ 2014 ਨੂੰ ਇਕ ਰਿਪੋਰਟ ਪੇਸ਼ ਕੀਤੀ ਕਿ ਹਰ ਇਕ ਸੂਬੇ ਦੇ ਇਕ ਆਰਸੈਨਿਕ ਕ੍ਰਿਤਕ ਫੋਰਸ ਹੋਵੇਗੀ ਅਤੇ ਕੇਂਦਰੀ ਪੱਧਰ 'ਤੇ ਇਕ ਆਰਸੈਨਿਕ ਮਿਸ਼ਨ ਕ੍ਰਿਤਕ ਫੋਰਸ ਹੋਵੇਗੀ। ਇਹ ਦੇਸ਼ ਦਾ ਪਾਣੀ ਪ੍ਰਦੂਸ਼ਣ ਦੀ ਭਿਆਨਕ ਸਥਿਤੀ ਨੂੰ ਦਰਸਾਉਂਦਾ ਹੈ। ਕਮੇਟੀ ਨੇ ਸੁਝਾਅ ਦਿੱਤਾ ਕਿ ਪੀਣ ਵਾਲੇ ਪਾਣੀ 'ਚ ਆਰਸੈਨਿਕ ਦੀ ਹੱਦ 'ਚ ਢਿੱਲ ਨੂੰ ਖਤਮ ਕੀਤੀ ਜਾਏ। ਕੇਂਦਰ ਨੇ ਹਾਲ ਹੀ 'ਚ ਕੋਲਕਾਤਾ 'ਚ ਪੀਣੇ ਵਾਲੇ ਪਾਣੀ ਕੌਮਾਂਤਰੀ ਕੇਂਦਰ ਸਥਾਪਿਤ ਕਰਨ ਦੀ ਮੰਨਜ਼ੂਰੀ ਦਿੱਤੀ ਹੈ ਪਰ ਇਸ ਤੋਂ ਬਾਅਦ ਇਸ ਸਬੰਧ 'ਚ ਖਾਸ ਤਰੱਕੀ ਨਹੀਂ ਹੋਈ ਹੈ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕੇਂਦਰ ਸਰਕਾਰ ਇਸ ਸਬੰਧੀ ਡੂੰਘਾ ਅਧਿਐਨ ਕਰਵਾਏਗੀ ਅਤੇ ਦੱਖਣੀ ਏਸ਼ੀਆ ਦੇ ਸਾਰੇ ਗੁਆਂਢੀ ਦੇਸ਼ਾਂ ਅਤੇ ਹੋਰ ਦੇਸ਼ਾਂ ਨੂੰ ਪਾਣੀ ਸਬੰਧੀ ਮੁੱਦਿਆਂ 'ਤੇ ਸਿੱਖਿਅਤ ਅਤੇ ਸਲਾਹ ਦੇਵੇਗੀ। ਇਸ ਸੰਸਥਾ ਨੂੰ ਪੀਣ ਵਾਲੇ ਪਾਣੀ, ਤਕਨੀਕੀ ਪਾਣੀ ਪ੍ਰਦੂਸ਼ਣ ਦੇ ਸਿਹਤ 'ਤੇ ਪ੍ਰਭਾਵ ਵਿਸ਼ੇਸ਼ ਕਰਕੇ ਪਾਣੀ ਚ ਆਰਸੈਨਿਕ ਫਲੋਰਾਇਡ ਅਤੇ ਹੋਰ ਆਰਸੈਨਿਕ ਪ੍ਰਦੂਸ਼ਣ ਦੇ ਸਿਹਤ ਤੇ ਪ੍ਰਭਾਵ ਸਬੰਧੀ ਖੋਜ ਕਰੇਗਾ ਅਤੇ ਇਹ ਹੋਰ ਵਿਗਿਆਨ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਵੀ ਤਾਲਮੇਲ ਬਣਾਏਗਾ।
ਸਾਰੇ ਜਾਣਦੇ ਹਨ ਕਿ ਬੰਗਾਲ ਅਤੇ ਪੂਰਬੀ ਭਾਰਤ ਅਤੇ ਬੰਗਲਾ ਦੇਸ਼ 'ਚ ਧਰਤੀ ਹੇਠਲੇ ਪਾਣੀ ਚ ਰਸਾਇਣਾ ਦੀ ਵੱਧ ਮਾਤਰਾ ਹੈ। ਬੰਗਾਲ 'ਤੇ 6 ਹੋਰ ਸੂਬਿਆਂ 'ਚ ਲਗਭਗ 1 ਕਰੋੜ ਲੋਕ ਆਰਸੈਨਿਕ ਤੋਂ ਪ੍ਰਭਾਵਿਤ ਹਨ। ਦੇਸ਼ ਦੇ 19 ਸੂਬਿਆਂ ਚ ਧਰਤੀ ਹੇਠਲੇ ਪਾਣੀ ਚ ਫਲੋਰਾਈਡ ਪ੍ਰਦੂਸ਼ਣ ਹੈ ਅਤੇ ਇਨ੍ਹਾਂ ਸੂਬਿਆਂ 'ਚ ਵੀ ਇਕ ਕਰੋੜ ਲੋਕ ਪ੍ਰਭਾਵਿਤ ਹਨ। ਇਕ ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸੂਬਾ ਵੀ ਇਸ ਤੋਂ ਪ੍ਰਭਾਵਿਤ ਹੈ।ਪਿਆਸ ਬੁਝਾਉਣ ਵਾਲਾ ਪਾਣੀ ਕਈ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ। ਦੂਸ਼ਿਤ ਪਾਣੀ 'ਚ ਬੈਕਟੀਰੀਆ ਸਾਲਮੋਲੋਨੀਆਂ ਟਾਈਫੀ ਪਾਇਆ ਗਿਆ ਹੈ, ਜਿਸ ਕਾਰਨ ਪੀਲਿਆ ਹੈਪੇਟਾਈਟਸ ਹੁੰਦਾ ਹੈ ਅਤੇ ਪਿੱਤੇ ਦੀ ਥੈਲੀ ਦਾ ਕੈਂਸਰ ਵੀ ਹੋ ਰਿਹਾ ਹੈ। ਇਹ ਬੈਕਟੀਰਿਆ ਗਾਲ ਬਲੈਡਰ ਨੂੰ ਬਿਮਾਰ ਕਰਦਾ ਹੈ ਅਤੇ ਉਸ 'ਚ ਇਕੱਠਾ ਹੋ ਜਾਂਦਾ ਹੈ ਉਸ 'ਚ ਪੈਦਾ ਹੋਏ ਅਲਕਲਾਈਨ ਤਰਲ ਪਦਾਰਥਾ 'ਚ ਫਲਦਾ ਫੁੱਲਦਾ ਹੈ। ਦੇਸ਼ 'ਚ 5 ਕਰੋੜ ਵਿਅਕਤੀਆਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਹੈ।
ਭਾਰਤ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਨਗਰਪਾਲਿਕਾ ਜਲ ਸਪਲਾਈ ਵਿਵਸਥਾ ਹੈ ਪਰ ਉਹ ਪਾਣੀ 'ਚ ਕਾਫੀ ਤਰ੍ਹਾਂ ਦੇ ਤੱਤ ਹਨ ਜੋ ਪੀਣ ਯੋਗ ਨਹੀ ਹੈ। ਰਸਾਇਣਕ ਧਰਤੀ ਹੇਠਲੇ ਕਾਰਨਾਂ ਤੋਂ ਪੈਦਾ ਹੁੰਦੇ ਹਨ ਅਤੇ ਇਹ ਗੰਗਾ, ਬ੍ਰਹਮਪੁੱਤਰ ਬਰਗ ਘਾਟੀ 'ਚ ਇਹ ਲੋੜੀਂਦੀ ਮਾਤਰਾ 'ਚ ਪਾਇਆ ਜਾਂਦਾ ਹੈ। ਪੰਜਾਬ ਅਤੇ ਹੋਰ ਸੂਬੇ (ਬਿਹਾਰ, ਮਣੀਪੁਰ, ਛੱਤੀਸਗੜ) 'ਚ ਧਰਤੀ ਹੇਠਲੇ ਪਾਣੀ ਚ ਆਰਸੈਨਿਕ ਦੀ ਮਾਤਰਾ 50 ਮਿਲੀਗਰਾਮ ਤੋਂ ਕਿਤੇ ਜ਼ਿਆਦਾ ਹੈ। ਪੰਜਾਬ, ਹਰਿਆਣਾ ਬਿਹਾਰ ਅਤੇ ਤਾਮਿਲਨਾਡੂ 'ਚ ਵੀ ਇਹ ਸੱਮਸਿਆ ਵੱਧਦੀ ਜਾ ਰਹੀ ਹੈ। ਇਕ ਅੰਦਾਜੇ ਅਨੁਸਾਰ ਵਰਤਮਾਨ ਚ 20 ਸੂਬਿਆਂ ਦੇ 209 ਜਿਲੇ ਫਲੋਰਾਇਡ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ ਤੇ ਇਨ੍ਹਾਂ ਸੂਬਿਆਂ 'ਚ 6.93 ਕਰੋੜ ਲੋੜ ਪ੍ਰਭਾਵਿਤ ਹਨ। ਪੰਜਾਬ ਦੇ ਕਈ ਜਿਲੇ 'ਚ ਇਸ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ। ਹਾਲ ਹੀ ਸਰਵੈ ਦੋਰਾਨ ਪੰਜਾਬ ਦੇ ਗੰਢੀਵਿੰਢ (ਅੰਮ੍ਰਿਤਸਰ), ਪੱਟੀ (ਤਰਨਤਾਰਨ), ਝੁਨੀਰ (ਮਾਨਸਾ), ਢਿੱਲਵਾਂ (ਕਪੂਰਥਲਾ), ਰੋਪੜ, ਫਾਜ਼ਿਲਕਾ 'ਚ ਆਰਸੈਨਿਕ ਦੀ ਮਾਤਰਾ ਪਾਈ ਗਈ। ਇਸ ਕਾਰਨ ਗਰੀਬ ਅਤੇ ਅਮੀਰ ਵਰਗਾਂ ਦੇ ਲੋਕ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਹ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੁੰਦੇ ਹਨ।
ਧਰਤੀ ਰਸਾਇਣ ਦੇ ਗਿਆਨ 'ਚ ਵਾਧਾ, ਪ੍ਰਦੂਸ਼ਣ ਹਟਾਉਣ ਲਈ ਪਾਣੀ ਫਿਲਟਰਾਂ ਦਾ ਵਿਕਾਸ, ਰਸਾਇਣਕ ਫਿਲਟਰ, ਅਤੇ ਰਸਾਇਣਕ ਪ੍ਰਭਾਵਿਤ ਖੇਤਰਾਂ 'ਚ ਧਰਤੀ ਹੇਠਲੇ ਪਾਣੀ ਕਾਰਨ ਇਸ ਸਮੱਸਿਆ ਦਾ ਕੁੱਝ ਹੱਲ ਹੋ ਸਕਦਾ ਹੈ ਪਰ ਇਸ ਲਈ ਇਕ ਵੱਡਾ ਵਿਗਿਆਨ ਢਾਂਚਾ ਵਿਕਸਤਾ ਕਰਨਾ ਪਵੇਗਾ। ਪਾਣੀ ਪ੍ਰਦੂਸ਼ਣ ਦੀ ਸਮੱਸਿਆ ਵੀ ਭਿਆਨਕਤਾ ਅਤੇ ਵਿਸ਼ੇਸ਼ ਕਰਕੇ ਪੇਂਡੂ ਖੇਤਰਾਂ 'ਚ ਗਰੀਬ ਵਰਗ ਦੇ ਲੋਕਾਂ ਦੀ ਸਿਹਤ ਅਤੇ ਇਸ ਦੇ ਪ੍ਰਭਾਵ ਨੁੰ ਦੇਖਦਿਆਂ ਕੋਲਕਾਤਾ 'ਚ ਸਥਾਪਤ ਕੀਤਾ ਜਾ ਰਿਹਾ ਕੇਂਦਰ ਇਕ ਸਹੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ। ਅਜਿਹੇ ਕੇਂਦਰ ਦੀ ਸਥਾਪਨਾ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ। ਸਰਕਾਰਾਂ ਦੇਸ਼ ਦੇ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦੀ।
ਸੰਜੀਵ ਸੈਣੀ
ਲੋੜ ਹੈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ
NEXT STORY