ਅੱਜ ਤੋਂ ਬਹੁਤ ਸਾਲ ਪਹਿਲਾਂ ਜੇਕਰ ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਸਾਡੀ ਧਰਤੀ ਬਹੁਤ ਜ਼ਿਆਦਾ ਹਰੀ–ਭਰੀ ਸੀ ਅਤੇ ਇਸ ਦਾ ਸਭ ਤੋਂ ਵੱਡਾ ਸੁੱਖ ਇਹ ਸੀ ਕਿ ਹਰ ਦਰੱਖਤ ਇਕ ਔਸਧੀ ਸੀ ਅਤੇ ਹਰ ਇਕ ਦਰੱਖਤ ਦੀ ਆਪਣੀ ਮਹਿਕ ਅਤੇ ਛਾਂ ਵੀ ਹੁੰਦੀ ਹੈ ਅਤੇ ਹਰ ਇਕ ਦਰੱਖਤ ਦੀ ਮਹਿਕ ਹਰ ਇਕ ਬੀਮਾਰੀ ਨਾਲ ਮਨੁੱਖ ਨੂੰ ਲੜਨ ਦਾ ਟਕਰਾ ਦਿੰਦੀ ਹੈ। ਇਸ ਤਰ੍ਹਾਂ ਹਰ ਇਕ ਦਰਖੱਤ ਜਿਵੇ ਕਿ ਪਿੱਪਲ ਅਤੇ ਬੋਹੜ ਦੀ ਛਾਂ ਇੰਨੀ ਸੰਘਣੀ ਅਤੇ ਗਹਿਰੀ ਹੁੰਦੀ ਸੀ। ਇਨ੍ਹਾਂ ਦਰਫ਼ਤਾ ਦੇ ਹੇਠਾ ਬੈਠ ਕਿ ਲੋਕ ਗਰਮੀਆ ਵਿੱਚ ਤਾਸ ਖੇਡਣ ਦਾ ਮਾਂ ਲੁਟਦੇ ਸਨ ।ਇਨ੍ਹਾਂ ਥੱਲੇ ਬੈਠ ਕੇ ਥਕਾਵਟ ਤਾਂ ਦੂਰ ਹੁੰਦੀ ਹੀ ਸੀ ਨਾਲ ਹੀ ਆਕਸੀਜਨ ਸਾਡੀਆ ਬੀਮਾਰੀਆ ਦਾ ਵੀ ਇਲਾਜ ਕਰਦੀ ਸੀ ਕਿਉਂਕਿ ਦਰੱਖਤ ਕਾਰਬਨ_ਡਾਈਆਕਿਸਾਇਡ ਲੈਂਦੇ ਹਨ ਅਤੇ ਆਕਸੀਜਨ ਸਾਨੂੰ ਦਿੰਦੇ ਹਨ। ਜੇ ਅਸੀਂ ਕਈ ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਖੂਹ ਦੇ ਕੰਢੇ ਦਰੱਖਤ ਹੁੰਦੇ ਸੀ ਅਤੇ ਖੂਹ 'ਚ ਇਨ੍ਹਾਂ ਦੀਆਂ ਜੜ੍ਹਾਂ ਪਾਣੀ ਨੂੰ ਸ਼ੁੱਧ ਅਤੇ ਬੀਮਾਰੀ ਰਹਿਤ ਬਣਾਉਂਦੀਆਂ ਹਨ।
ਇਸ ਸਮੇਂ ਸਰਕਾਰ ਦੀਆਂ ਕਈ ਸਕੀਮਾਂ ਤਾਂ ਚਲਦੀਆਂ ਹਨ ਬੂਟੇ ਲਗਵਾਉਣ ਦੀਆਂ ਪਰ ਲੋਕ ਇਨ੍ਹਾਂ 'ਤੇ ਅਮਲ ਨਹੀ ਕਰਦੇ। ਸਾਨੂੰ ਆਪ ਹੀ ਚਹੀਦਾ ਹੈ ਕਿ ਆਪਣੇ ਆਪ ਆਲੇ-ਦੁਆਲੇ ਖਾਲੀ ਜ਼ਮੀਨ ਅਤੇ ਆਪਣੇ ਘਰ 'ਚ ਜ਼ਰੂਰ ਇਕ-ਇਕ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂਕਿ ਦਰੱਖਤ ਦੇ ਨਾਲ ਹੀ ਮੌਸਮ ਪ੍ਰਦੂਸ਼ਣ ਰਹਿਤ ਹੋਵੇਗਾ ਅਤੇ ਅਸੀਂ ਸੁੱਖ ਦਾ ਸਾਹ ਲੈ ਸਕਾਂਗੇ।ਦਰੱਖਤ ਲਗਾਉਣ ਨਾਲ ਪੌਣ-ਪਾਣੀ ਦਾ ਵੀ ਚੱਕਰ ਬਣਿਆ ਰਹਿੰਦਾ ਹੈ। ਮੀਂਹ ਵੀ ਜ਼ਿਆਦਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਪ੍ਰਣ ਲਾਈਏ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਦਰੱਖਤ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਆਪਣੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਦਰੱਖਤਾਂ ਦੀ ਛਾਂ ਦਾ ਆਨੰਦ ਮਾਣ ਸਕੇ।
ਜਗਸੀਰ ਸਿੰਘ ਸੰਧੂ
ਨੰਨ੍ਹਿਆਂ ਨਾਲ ਹੱਕ ਤਲਫੀ ਕਿਉਂ?
NEXT STORY