ਚੰਡੀਗੜ੍ਹ- ਚੰਡੀਗੜ੍ਹ ਗਾਟ ਟੈਲੇਂਟ 'ਚ ਆਪਣੇ ਡਾਂਸ ਨਾਲ ਵਾਹਾਵਾਹੀ ਖੱਟ ਚੁੱਕੀ ਸ਼ੁਭਰੀਤ ਕੌਰ 'ਝਲਕ ਦਿਖਲਾ ਜਾ' ਦੇ ਅੱਠਵੇਂ ਸੀਜ਼ਨ 'ਚ ਦਿਖਾਈ ਦੇਵੇਗੀ। ਸ਼ੁਭਰੀਤ ਇਨ੍ਹੀਂ ਦਿਨੀਂ ਇਸ ਲਈ ਤਿਆਰੀ ਕਰ ਰਹੀ ਹੈ। ਉਸ ਨੇ ਕਿਹਾ ਹੈ ਕਿ ਸ਼ੋਅ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹੈ। ਇੰਡੀਆ ਗਾਟ ਟੈਲੇਂਟ 'ਚ ਆਪਣਾ ਹੁਨਰ ਦਿਖਾਉਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਕਿ ਜਦੋਂ ਲੋਕ ਉਸ ਨੂੰ ਟੀਵੀ 'ਤੇ ਡਾਂਸ ਕਰਦੇ ਹੋਏ ਦੇਖਣਗੇ। ਸ਼ੁਭਰੀਨ ਨੇ ਕਿਹਾ ਹੈ ਕਿ ਸ਼ੋਅ 'ਚ ਨਾਲ ਕੋਰੀਓਗ੍ਰਾਫਰ ਵੀ ਨੱਚਣਗੇ। ਅਜੇ ਕੋਰੀਓਗ੍ਰਾਫਰ ਕੌਣ ਹੋਵੇਗਾ ਇਸ ਦਾ ਫੈਸਲਾ ਨਹੀਂ ਲਿਆ ਗਿਆ ਹੈ। ਚੰਗਾ ਲੱਗ ਰਿਹਾ ਹੈ, ਨਵੀਂ ਝਲਕ ਦਿਖੇਗੀ, ਰਿਹਰਸਲ ਕਰਾਂਗੀ, ਜ਼ਿਆਦਾ ਐਨਰਜ਼ੀ ਆਵੇਗੀ। ਕਿ ਪਰਫਾਰਮ ਕਰਾਂਗੀ ਇਹ ਸਪ੍ਰਾਈਜ਼ ਹੈ। ਇਨ੍ਹੀਂ ਦਿਨੀਂ ਸ਼ੁਭਰੀਤ ਆਪਣੇ ਪਸੰਦੀਦਾ ਬਾਲੀਵੁੱਡ ਡਾਂਸ 'ਤੇ ਫੋਸਕ ਕਰ ਰਹੀ ਹੈ। ਇਹ ਸ਼ੋਅ ਛੇਤੀ ਹੀ ਕਲਰਸ 'ਤੇ ਪ੍ਰਸਾਰਿਤ ਹੋਵੇਗਾ।
ਵ੍ਹਾਈਟ ਫੈਦਰ ਡਰੈੱਸ 'ਚ ਅਦਾਕਾਰਾ ਨੇ ਦਿਖਾਇਆ ਬੋਲਡ ਅੰਦਾਜ਼ (ਦੇਖੋ ਤਸਵੀਰਾਂ)
NEXT STORY