ਅਸੀਂ ਸਾਰੇ ਜਾਣਦੇ ਹਾਂ ਕਿ ਜਿੰਮੀ ਸ਼ੇਰਗਿੱਲ ਇਕ ਬਿਹਤਰੀਨ ਅਭਿਨੇਤਾ ਹਨ। ਹਰ ਛੋਟੇ-ਵੱਡੇ ਰੋਲ 'ਚ ਉਹ ਜਾਨ ਲਗਾ ਦਿੰਦੇ ਹਨ। ਹੁਣ ਇਸ ਨੂੰ ਕਿਸਮਤ ਕਹੋ ਜਾਂ ਸੰਯੋਗ, ਉਨ੍ਹਾਂ ਨੂੰ ਹਮੇਸ਼ਾ ਹੀ ਅਜਿਹੇ ਕਿਰਦਾਰ ਮਿਲਦੇ ਹਨ, ਜਿਨ੍ਹਾਂ ਵਿਚ ਉਹ ਇਕ ਲੂਜ਼ਰ ਦੀ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਤਨੂੰ ਵੈਡਸ ਮਨੂੰ ਰਿਟਰਨਜ਼ 'ਚ ਜਿੰਮੀ ਸ਼ੇਰਗਿੱਲ ਇਕ ਵਾਰ ਫਿਰ ਵਿਆਹ ਕਰਦੇ-ਕਰਦੇ ਰਹਿ ਗਏ। ਜਿੰਮੀ ਨੂੰ ਕਿਉਂ ਹਰ ਫਿਲਮ 'ਚ ਖਾਲੀ ਹੱਥ ਪਰਤਣਾ ਪੈਂਦਾ ਹੈ? ਇਥੇ ਦਿਖਾਈਆਂ ਤਸਵੀਰਾਂ ਰਾਹੀਂ ਦੇਖੋ ਕੀ ਹੈ ਇਹ ਪੂਰਾ ਮਾਮਲਾ।
ਜਿੰਮੀ ਸ਼ੇਰਗਿੱਲ ਦੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ਦਿਲ ਹੈ ਤੁਮਹਾਰਾ 'ਚ ਉਨ੍ਹਾਂ ਨੇ ਪ੍ਰਿਤੀ ਜ਼ਿੰਟਾ ਨੂੰ ਆਪਣੇ ਪਪੇਟ ਨਾਲ ਵੀ ਇੰਪਰੈੱਸ ਕਰਨ 'ਚ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਪ੍ਰਿਤੀ ਨੇ ਉਸ ਨੂੰ ਛੱਡ ਅਰਜੁਨ ਰਾਮਪਾਲ ਨੂੰ ਚੁਣਿਆ।
ਫਿਲਮ ਮੇਰੇ ਯਾਰ ਕੀ ਸ਼ਾਦੀ 'ਚ ਉਦੈ ਚੋਪੜਾ ਵਰਗੇ ਅਭਿਨੇਤਾ ਤੋਂ ਵੀ ਜਿੰਮੀ ਹਾਰ ਜਾਂਦੇ ਹਨ। ਟਿਊਲਿਪ ਜੋਸ਼ੀ ਉਦੈ ਚੋਪੜਾ ਦਾ ਹੱਥ ਫੜਦੀ ਹੈ ਨਾ ਕਿ ਜਿੰਮੀ ਸ਼ੇਰਗਿੱਲ ਦਾ।
ਫਿਲਮ ਸਾਹਿਬ ਬੀਵੀ ਔਰ ਗੈਂਗਸਟਰ 'ਚ ਵੀ ਜਿੰਮੀ ਦੀ ਪਤਨੀ ਤੇ ਗਰਲਫਰੈਂਡ ਉਸ ਨੂੰ ਧੋਖਾ ਦੇ ਦਿੰਦੀ ਹੈ। ਇਹੀ ਨਹੀਂ ਫਿਲਮ 'ਚ ਉਹ ਆਪਣੀ ਪਤਨੀ ਦੇ ਬੁਆਏਫਰੈਂਡ ਹੱਥੋਂ ਗੋਲੀ ਲੱਗਣ ਕਾਰਨ ਅਪਾਹਜ ਹੋ ਜਾਂਦੇ ਹਨ।
ਫਿਲਮ ਮੁੰਨਾ ਭਾਈ ਐੱਮ. ਬੀ. ਬੀ. ਐੱਸ. 'ਚ ਵੀ ਜਿੰਮੀ ਨਾਲ ਸਕ੍ਰਿਪਟ ਰਾਈਟਰ ਨੇ ਬਹੁਤ ਬੁਰਾ ਕੀਤਾ। ਪਹਿਲਾਂ ਤਾਂ ਉਸ ਨੂੰ ਇਕ ਕੈਂਸਰ ਮਰੀਜ਼ ਦਾ ਰੋਲ ਦੇ ਦਿੱਤਾ ਤੇ ਜਦੋਂ ਇਸ ਕਿਰਦਾਰ ਨੂੰ ਨਿਭਾਉਂਦਿਆਂ ਆਈਟਮ ਨੰਬਰ ਦਾ ਟਵਿਸਟ ਆਇਆ ਤਾਂ ਉਸ ਦੀ ਮੌਤ ਹੋ ਗਈ।
ਫਿਲਮ ਸਪੈਸ਼ਲ 26 ਦੀ ਪੂਰੀ ਕਹਾਣੀ 'ਚ ਜਿੰਮੀ ਸ਼ੇਰਗਿੱਲ ਇਕ ਲੂਜ਼ਰ ਵਾਂਗ ਦਿਖਾਏ ਗਏ ਹਨ। ਹਾਲਾਂਕਿ ਕਲਾਈਮੈਕਸ 'ਚ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਲੂਜ਼ਰ ਨਹੀਂ, ਸਗੋਂ ਵਿਨਰ ਹਨ।
ਫਿਲਮ ਬੁਲੇਟ ਰਾਜਾ 'ਚ ਲੀਡ ਰੋਲ ਨਿਭਾਉਣ ਵਾਲੇ ਸੈਫ ਅਲੀ ਖਾਨ ਤੇ ਜਿੰਮੀ 'ਚੋਂ ਇਕ ਨੂੰ ਹੀ ਗਰਲਫਰੈਂਡ ਨਸੀਬ ਹੁੰਦੀ ਹੈ। ਜੀ ਹਾਂ, ਤੁਸੀਂ ਸਹੀ ਸੋਚ ਰਹੇ ਹੋ। ਗਰਲਫਰੈਂਡ ਮਿਲਦੀ ਹੈ ਸੈਫ ਨੂੰ ਤੇ ਜਿੰਮੀ ਨੂੰ ਮੁੜ ਮਿਲਦੀ ਹੈ ਮੌਤ।
ਫਿਲਮ ਤਨੂੰ ਵੈਡਸ ਮਨੂੰ 'ਚ ਵੀ ਜਿੰਮੀ ਸ਼ੇਰਗਿੱਲ ਲੜਕੀ ਦੇ ਘਰਵਾਲਿਆਂ ਨਾਲ ਭਿੜਦੇ ਹਨ। ਘੋੜੀ 'ਤੇ ਵੀ ਚੜ੍ਹਦੇ ਹਨ ਤੇ ਪੂਰੇ ਜਸ਼ਨ ਨਾਲ ਉਨ੍ਹਾਂ ਦੀ ਬਰਾਤ ਨਿਕਲਦੀ ਹੈ ਪਰ ਫਿਰ ਵੀ ਦੁਲਹਨ ਨਹੀਂ ਮਿਲਦੀ। ਇਸ ਫਿਲਮ ਦੇ ਸੀਕੁਅਲ 'ਚ ਉਮੀਦ ਸੀ ਕਿ ਉਨ੍ਹਾਂ ਨੂੰ ਆਪਣਾ ਪਿਆਰ ਮਿਲ ਜਾਵੇਗਾ ਪਰ ਉਨ੍ਹਾਂ ਦੇ ਹੱਥ ਮੁੜ ਨਿਰਾਸ਼ਾ ਹੀ ਲੱਗੀ।
ਤਸਵੀਰਾਂ 'ਚ ਦੇਖੋ ਸਾਊਥ ਦੀਆਂ ਉਹ ਮਸ਼ਹੂਰ ਅਭਿਨੇਤਰੀਆਂ, ਜਿਨ੍ਹਾਂ ਨੇ ਟਾਲੀਵੁੱਡ ਦੇ ਨਾਲ ਬਾਲੀਵੁੱਡ 'ਚ ਵੀ ਕੀਤਾ ਧਮਾ
NEXT STORY