ਮੁੰਬਈ- ਆਉਣ ਵਾਲੀ ਬਾਲੀਵੁੱਡ ਫਿਲਮ ਸੈਕਿੰਡ ਹੈਂਡ ਹਸਬੈਂਡ ਦੀ ਅਭਿਨੇਤਰੀ ਗੀਤਾ ਬਸਰਾ ਦੱਸਦੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਉਸੇ ਤਰ੍ਹਾਂ ਜਨੂੰਨ ਦਿਖਾਉਣਾ ਚਾਹੁੰਦੀ ਹੈ, ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਕ੍ਰਿਕਟਰ ਪ੍ਰੇਮੀ ਹਰਭਜਨ ਸਿੰਘ ਦਾ ਖੇਡ ਪ੍ਰਤੀ ਹੈ। ਦੱਸਣਯੋਗ ਹੈ ਕਿ ਦੋਵੇਂ ਕਾਫੀ ਸਮੇਂ ਤੋਂ ਰਿਸ਼ਤੇ 'ਚ ਹਨ। ਇੰਨਾ ਹੀ ਨਹੀਂ, ਦੋਵੇਂ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।
ਬਾਲੀਵੁੱਡ ਦੀ 31 ਸਾਲਾ ਅਭਿਨੇਤਰੀ ਦੱਸਦੀ ਹੈ ਕਿ ਉਹ ਆਫ ਸਪਿਨਰ ਦੀ ਨਿਮਰਤਾ ਦੀ ਤਾਰੀਫ ਕਰਦੀ ਹੈ। ਗੀਤਾ ਨੇ ਦੱਸਿਆ ਕਿ ਉਹ ਬਹੁਤ ਮਜ਼ਬੂਤ ਵਿਅਕਤੀਤਵ ਦੇ ਇਨਸਾਨ ਹਨ ਤੇ ਇਹ ਮੈਚਾਂ ਦੌਰਾਨ ਵੀ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਬਹੁਤ ਘੱਟ ਉਮਰ 'ਚ ਸਫਲਤਾ ਹਾਸਲ ਕੀਤੀ ਤੇ ਅਜੇ ਵੀ ਉਹ ਜੇਤੂ ਹਨ। ਉਹ ਆਪਣੀ ਖੇਡ ਨਾਲ ਪਿਆਰ ਕਰਦੇ ਹਨ। ਉਹ ਉਨ੍ਹਾਂ ਕੋਲੋਂ ਸਿੱਖਣਾ ਚਾਹੁੰਦੀ ਹੈ।
ਵਿਰਾਟ ਕਾਰਨ ਮੁੜ ਅਨੁਸ਼ਕਾ ਨੂੰ ਝੱਲਣੀ ਪਈ ਸ਼ਰਮਿੰਦਗੀ (ਦੇਖੋ ਤਸੀਵਰਾਂ)
NEXT STORY