ਬੱਸ ਸਟੈਂਡ, ਰੇਲਵੇ ਸਟੇਸ਼ਨ ਹੋਵੇ ਜਾਂ ਬਾਜਾਰ ਸਮੇਂ ਦੇ ਨਾਲ-ਨਾਲ ਭਿਖਾਰੀਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਇਹ ਕੁਝ ਲੋਕ ਮਿਹਨਤ ਨਾ ਕਰਕੇ ਸੌਖੇ ਢੰਗ ਨਾਲ ਪੈਸਾ ਕਮਾਉਣ ਨੂੰ ਤਰਜੀਹ ਦਿੰਦੇ ਹਨ। ਕੋਈ ਵੀ ਮੇਲਾ ਹੋਵੇ ਭਿਖਾਰੀ ਭੀਖ ਮੰਗਣ ਉਥੇ ਬੈਠ ਜਾਂਦੇ ਹਨ ਅਤੇ ਮੇਲੇ ਦੇ ਸੁਚੱਜੇ ਮਾਹੌਲ ਨੂੰ ਖਰਾਬ ਕਰ ਦਿੰਦੇ ਹਨ। ਪ੍ਰਸ਼ਾਸਨ ਵੀ ਇਨ੍ਹਾਂ ਵਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ, ਜਿਸ ਉਮਰ 'ਚ ਬੱਚੇ ਦੇ ਪੜ੍ਹਨ ਲਿਖਣ ਅਤੇ ਹੱਸਣ ਖੇਡਣ ਦੀ ਉਮਰ ਹੁੰਦੀ ਹੈ ਉਸ ਉਮਰ 'ਚ ਕੁਝ ਸਵਾਰਥੀ ਲੋਕ ਉਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਭੀਖ ਮੰਗਣ 'ਤੇ ਲਾ ਦਿੰਦੇ ਹਨ ਪਰ ਇਨ੍ਹਾਂ ਭੀਖਾਰੀਆਂ ਨੂੰ ਵਾਧਾ ਵੀ ਅਸੀਂ ਆਪ ਹੀ ਦਿੰਦੇ ਹਾਂ। ਕਿਸੇ ਦੀ ਮਦਦ ਕਰਨਾ ਤਾਂ ਚੰਗੀ ਗੱਲ ਹੈ ਅਤੇ ਕਰਨੀ ਵੀ ਚਾਹੀਦੀ ਹੈ ਪਰ ਜੇਕਰ ਕਿਸੇ ਦੇ ਹੱਥ ਪੈਰ ਸਲਾਮਤ ਹੋਣ ਤਾਂ ਉਸ ਨੂੰ ਭੀਖ ਨਹੀਂ ਦੇਣੀ ਚਾਹੀਦੀ। ਖਾਸਕਰ ਬੱਚਿਆਂ ਨੂੰ ਤਾਂ ਕਦੇ ਵੀ ਨਹੀਂ। ਬੱਚਿਆਂ ਨੂੰ ਭੀਖ ਦੇ ਕੇ ਅਸੀਂ ਹੀ ਉਨ੍ਹਾਂ ਦੀਆਂ ਆਦਤਾਂ ਵਿਗਾੜਦੇ ਹਾਂ। ਇਸ ਤਰ੍ਹਾਂ ਤਾਂ ਉਹ ਆਲਸੀ ਅਤੇ ਕਦੇ ਵੀ ਕੋਈ ਮਿਹਨਤ ਕਰਨ ਦੀ ਨਹੀਂ ਸੋਚਣਗੇ। ਆਪਣੀ ਮਿਹਨਤ ਦਾ ਪੈਸਾ ਅਸੀਂ ਇਸ ਤਰ੍ਹਾਂ ਹੀ ਅਜਾਈ ਨਹੀਂ ਗਵਾ ਸਕਦੇ। ਕਿਸੇ ਲੋੜਵੰਦ ਦੀ ਮਦਦ ਕਰਨਾ ਸਾਡਾ ਫਰਜ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਭਿਖਾਰੀਆਂ ਨੂੰ ਅੱਗੇ ਤੋਂ ਅੱਗੇ ਵਾਧਾ ਦਿੱਤਾ ਜਾਵੇ। ਸਾਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਭਾਵੇਂ ਅਸੀਂ ਕਿਸੇ ਅੰਗਹੀਣ ਜਾਂ ਲੋੜਵੰਦ ਨੂੰ ਕੁਝ ਨਾ ਕੁਝ ਦੇ ਦਈਏ ਪਰ ਜੋ ਮਿਹਨਤ ਕਰਕੇ ਕਮਾ ਕੇ ਖਾ ਸਕਦੇ ਹਨ ਉਨ੍ਹਾਂ ਨੂੰ ਭੀਖ ਦੇ ਕੇ ਅੱਗੇ ਤੋਂ ਉਨ੍ਹਾਂ ਦੀ ਗਿਣਤੀ ਨਾ ਵਧਾਈਏ।
ਸਰਬਜੀਤ ਸਿੰਘ
ਇਕ ਨਜ਼ਰ ਅਜਕਲ ਦੇ ਛੱਪੜਾਂ 'ਤੇ ਵੀ...
NEXT STORY