ਅੱਜ ਤੋਂ ਕੁਝ ਸਮਾਂ ਪਹਿਲਾਂ ਪਿੰਡਾਂ ਵਿਚਲੇ ਛੱਪੜਾਂ ਦਾ ਨਜ਼ਾਰਾ ਦੇਖਣ ਯੋਗ ਸੀ ਛੱਪੜਾਂ ਦੀਆਂ ਸਾਇਡਾਂ ਕੱਚੀਆਂ ਹੁੰਦੀਆਂ ਸਨ ਮੀਂਹ ਦਾ ਪਾਣੀ ਸਟੋਰ ਵੀ ਹੁੰਦਾ ਸੀ ਤੇ ਰੀਚਾਰਜ ਸਿਸਟਮ ਬਣਿਆ ਚਹਿੰਦਾ ਸੀ । ਲੋਕ ਸਵੇਰੇ ਸ਼ਾਮ ਮੱਝਾਂ ਨੂੰ ਲੈ ਕੇ ਆਉਂਦੇ ਸਨ ਅਤੇ ਛੱਪੜਾਂ ਤੇ ਬੈਠ ਕੇ ਆਪਸੀ ਭਾਈਚਾਰੇ ਦੀਆਂ ਗੱਲਾਂ ਕਰਦੇ ਸਨ।ਮੱਝਾਂ ਤਾਰੀਆਂ ਲਾਉਂਦੀਆ ਹੋਈਆਂ ਇਕ ਦੁਜੀ ਨਾਲ ਭਿੱਝਦੀਆਂ ਖਹਿਦੀਆਂ ਇਧਰ-ਉਧਰ ਫਿਰਦੀਆਂ ਸਨ ।ਬੱਚੇ ਬੁੱਢੇ ਮੱਝਾਂ ਦੀਆਂ ਪੂਛਾ ਫੜ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਫਿਰਦੇ ਸਨ। ਬੱਚੇ ਗਰਮੀ ਦੇ ਦਿਨਾਂ 'ਚ ਮੱਝਾਂ ਉਪਰ ਬੈਠ ਜਾਂਦੇ ਅਤੇ ਬਹੁਤ ਹੀ ਮਸਤੀ ਕਰਦੇ ਸਨ।ਪਾਣੀ ਵੀ ਬਹੁਤ ਸਾਫ ਸੁਥਰਾ ਹੁਦਾ ਸੀ ਜੇ ਮੱਝਾਂ ਦਾ ਕੋਈ ਅੰਗ ਪੈਰ ਇਧਰ-ਉਧਰ ਹੁੰਦਾ ਤਾਂ ਤਾਰੀਆਂ ਲਾ ਤੈਰਦੀਆਂ ਦਾ ਆਪਣੇ ਆਪ ਠੀਕ ਹੋ ਜਾਦਾ ਸੀ ਮੱਝਾਂ ਨੂੰ ਹੋਣ ਵਾਲੀ ਮੂੰਹ ਖੂਰ ਦੀ ਬਿਮਾਰੀ ਦਾ ਵੀ ਘੱਟ ਖਤਰਾ ਸੀ ਅਤੇ ਮੱਝਾਂ ਸਾਰਾ-ਸਾਰਾ ਦਿਨ ਬਾਹਰ ਨਹੀ ਸਨ ਆਉਂਦੀਆਂ ਅਤੇ ਬੱਚੇ ਡੰਡੇ ਮਾਰ-ਮਾਰ ਮੱਝਾਂ ਨੂੰ ਬਾਹਰ ਕੱਡਦੇ ਸਨ ਅਤੇ ਇਹ ਨਜ਼ਾਰਾ ਬਹੁਤ ਹੀ ਵਧੀਆ ਹੁੰਦਾ ਸੀ ।ਪਰ ਆਪਾ ਅੱਜ ਦੇ ਛੱਪੜਾਂ ਵਲ ਨਜ਼ਰ ਮਾਰੀਏ ਤਾਂ ਬਹੁਤ ਹੀ ਤਰਸਯੋਗ ਗੱਲ ਹੈ। ਪਾਣੀ ਦੇ ਉੱਪਰ ਜੰਮੀ ਹੋਈ ਹਰਿਆਲੀ ਇੰਝ ਲੱਗਦੀ ਹੇ ਜਿਵੇਂ ਕਿ ਕੋਈ ਘਾਹ ਜ਼ਮੀਨ ਉਪਰ ਲੱਗਿਆ ਹੋਇਆ ਹੋਵੇ ਟੋਇਆ ਤਾਂ ਕਿਧਰੇ ਨਜ਼ਰ ਹੀ ਨਹੀ ਆਉਂਦਾ ।ਇਨ੍ਹਾਂ ਛੱਪੜਾਂ 'ਚ ਪਿੰਡਾਂ ਦੀਆਂ ਨਾਲੀਆਂ-ਨਾਲਿਆਂ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਕੂੜਾ ਕਰਕਟ ਰਹਿਦ ਖੂਹਦ 'ਚ ਸੁੱਟ ਦਿੱਤਾ ਜਾਂਦਾ ਹ,ੈ ਜਿਸ ਨਾਲ ਇਨ੍ਹਾਂ ਛੱਪੜਾਂ ਦਾ ਪਾਣੀ ਦਿਨੋਂ-ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਨਾਲ ਮਨੁੱਖ ਪਸ਼ੂ ਪੰਛੀ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਛੱਪੜਾਂ ਦੀਆ ਸਾਈਡਾਂ ਪੱਕੀਆ ਹੋਣ ਕਾਰਨ ਰੀਚਾਰਜ ਸਿਸਟਮ ਖਤਮ ਹੋ ਚੁੱਕਿਆ ਹੈ। ਟੋਏ ਛੋਟੇ ਹੋ ਚੁੱਕੇ ਹਨ ਮੀਂਹ ਦੇ ਪਾਣੀ ਨਾਲ ਛੇਤੀ ਹੀ ਭਰ ਜਾਂਦੇ ਹਨ, ਜਿਸ ਕਰਕੇ ਪਾਣੀ ਛੇਤੀ ਹੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਹੈ। ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਦਾ ਸਮਾਨ ਚੁੱਕ ਕੇ ਕਿਸੇ ਹੋਰ ਥਾਂ ਤੇ ਲਿਜਾਣਾ ਪੈਦਾ ਹੈ ਇਸ ਲਈ ਇਨ੍ਹਾਂ ਛੱਪੜਾਂ ਵੱਲ ਆਮ ਜਨਤਾ ਅਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਤਾਂਕਿ ਫਿਰ ਤੋਂ ਪੁਰਾਣੇ ਛੱਪੜਾਂ ਦਾ ਨਜ਼ਾਰਾ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਅਤੇ ਇਹ ਗੰਦਗੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਛੁੱਟਕਾਰਾ ਪਾ ਸਕੀਏ।
ਚਮਕੌਰ ਸਿੰਘ ਸੰਧੂ
ਇਕ ਸਵਾਲ ਸੀ ਦਿਲ 'ਚ....
NEXT STORY