ਪ੍ਰਿਯੰਕਾ ਚੋਪੜਾ ਫ਼ਿਲਮ 'ਗੰਗਾਜਲ' ਦੇ ਸੀਕਵੇਲ 'ਚ ਮੁੱਖ ਕਿਰਦਾਰ ਨਿਭਾਅ ਰਹੀ ਹੈ। ਹੁਣੇ ਜਿਹੇ ਪ੍ਰਿਯੰਕਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਚ ਖੂਬ ਪ੍ਰਸਾਰਿਤ ਹੋਈ, ਜਿਸ 'ਚ ਉਹ ਪੁਲਸ ਅਫਸਰ ਦੀ ਲੁਕ 'ਚ ਨਜ਼ਰ ਆ ਰਹੀ ਹੈ। ਪ੍ਰਕਾਸ਼ ਝਾਅ ਦੀ ਫ਼ਿਲਮ 'ਗੰਗਾਜਲ-2' ਦੀ ਕਹਾਣੀ ਬਿਹਾਰ ਦੇ ਪੁਲਸ ਸਿਸਟਮ ਨੂੰ ਦਰਸਾਏਗੀ। ਪਹਿਲੀ 'ਗੰਗਾਜਲ' ਵਿਚ ਅਜੇ ਦੇਵਗਨ ਨੇ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਬਾਕਸ ਆਫਿਸ 'ਤੇ ਵੱਡੀ ਸਫਲਤਾ ਦੇ ਨਾਲ-ਨਾਲ ਸਮੀਖਿਅਕਾਂ ਵਲੋਂ ਵੀ ਸਿਫਤ ਮਿਲੀ ਸੀ। ਅਜੇ ਦੇਵਗਨ ਬਿਹਾਰ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਸਟਮ ਨਾਲ ਲੜ ਰਹੇ ਸਨ, ਹਾਲਾਂਕਿ ਕਹਾਣੀ ਕਾਲਪਨਿਕ ਸੀ ਪਰ ਇਹ ਫ਼ਿਲਮ ਬਿਹਾਰ ਦੀ ਸੱਚਾਈ ਨੂੰ ਦਰਸਾ ਰਹੀ ਸੀ ਅਤੇ ਕਿਸੇ ਰੀਅਲਿਸਟਿਕ ਸਿਨੇਮਾ ਤੋਂ ਘੱਟ ਨਹੀਂ ਸੀ।
ਫ਼ਿਲਮ ਦੇ ਸੀਕਵੇਲ 'ਚ ਅਜੇ ਨਹੀਂ ਹਨ ਅਤੇ ਇਸ ਵਾਰ ਗੁੰਡਾਗਰਦੀ ਤੇ ਭ੍ਰਿਸ਼ਟ ਸਿਸਟਮ ਨਾਲ ਲੜੇਗੀ ਇਕ ਮਹਿਲਾ ਪੁਲਸ ਅਫਸਰ, ਜਿਸ ਦਾ ਕਿਰਦਾਰ ਪ੍ਰਿਯੰਕਾ ਨਿਭਾਅ ਰਹੀ ਹੈ। ਫ਼ਿਲਮ 'ਚ ਪ੍ਰਿਯੰਕਾ ਨਾਲ ਰਾਹੁਲ ਭੱਟ ਵੀ ਅਹਿਮ ਕਿਰਦਾਰ 'ਚ ਨਜ਼ਰ ਆਏਗਾ। ਇਸ 'ਚ ਇਕ ਮਹਿਲਾ ਅਫਸਰ ਰਾਜਨੀਤਕ ਸ਼ਕਤੀਆਂ ਨਾਲ ਟੱਕਰ ਲਏਗੀ।
'ਦਿਲ ਧੜਕਨੇ ਦੋ' ਦੀ ਹੁਣੇ ਜਿਹੇ ਹੋਈ ਰਿਲੀਜ਼ ਤੋਂ ਬਾਅਦ ਫਿਲਹਾਲ ਪ੍ਰਿਯੰਕਾ 'ਬਾਜੀਰਾਵ ਮਸਤਾਨੀ' ਅਤੇ 'ਮੈਡਮ ਜੀ' ਵਰਗੀਆਂ ਫ਼ਿਲਮਾਂ 'ਚ ਬਿਜ਼ੀ ਹੈ। ਇਸ ਤੋਂ ਬਾਅਦ ਉਹ 'ਗੰਗਾਜਲ-2' ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਫ਼ਿਲਮ ਨੂੰ ਉਹ ਇਕ ਅਹਿਮ ਫ਼ਿਲਮ ਦੱਸਦੀ ਹੈ। ਉਸ ਨੇ ਦੱਸਿਆ, ''ਮੈਂ ਇਕ ਪੁਲਸ ਕਰਮਚਾਰੀ ਦੇ ਕਿਰਦਾਰ 'ਚ ਹਾਂ। ਸਿਰਫ ਮੇਰੇ ਕਿਰਦਾਰ ਕਾਰਨ ਹੀ ਨਹੀਂ, ਇਹ ਫ਼ਿਲਮ ਉਂਝ ਵੀ ਬਹੁਤ ਵਧੀਆ ਹੈ। ਪਹਿਲੀ ਫ਼ਿਲਮ 'ਚ ਅਜੇ ਦੇਵਗਨ ਨੇ ਜੋ ਕਿਰਦਾਰ ਨਿਭਾਇਆ ਸੀ, ਉਹ ਕਿਰਦਾਰ ਨਿਭਾਅ ਰਹੀ ਹਾਂ। ਇਸ 'ਚ ਸਿਰਫ ਮੁੱਦੇ ਬਦਲ ਗਏ ਹਨ। ਭ੍ਰਿਸ਼ਟਾਚਾਰ, ਭੂ-ਮਾਫੀਆ, ਕਿਸਾਨਾਂ ਵਲੋਂ ਆਤਮ-ਹੱਤਿਆ ਅਤੇ ਕਿਵੇਂ ਲੋਕ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ, ਇਨ੍ਹਾਂ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਦੀ ਸਕ੍ਰਿਪਟ ਕਾਫੀ ਚੰਗੀ ਹੈ।''
ਟਾਈਮਲੈੱਸ ਬਿਊਟੀ ਅਦਿਤੀ
NEXT STORY