ਮੁੰਬਈ- ਧੋਖਾਧੜੀ ਦੇ ਕੇਸ 'ਚ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਜਿਸ ਅਭਿਨੇਤਰੀ ਲੀਨਾ ਪੌਲ ਨੂੰ ਉਸ ਦੇ ਲਿਵ ਇਨ ਪਾਰਟਨਰ ਸ਼ੇਖਰ ਚੰਦਰਸ਼ੇਖਰ ਨਾਲ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਸੀ, ਜਦੋਂ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਉਸ ਦੇ ਬਾਥਰੂਮ 'ਚ ਗੋਲਡ ਪਲੇਟਿਡ ਟੂਟੀਆਂ ਮਿਲੀਆਂ। ਅਭਿਨੇਤਰੀ ਗੋਰੇਗਾਓਂ ਦੀ ਇਕ ਬਿਲਡਿੰਗ 'ਚ 3000 ਵਰਗ ਫੁੱਟ ਦੇ ਘਰ 'ਚ ਰਹਿੰਦੀ ਸੀ, ਜਿਸ ਦਾ ਕਿਰਾਇਆ ਪ੍ਰਤੀ ਮਹੀਨਾ 75 ਹਜ਼ਾਰ ਰੁਪਏ ਸੀ।
ਇਕ ਪੁਲਸ ਅਧਿਕਾਰੀ ਮੁਤਾਬਕ ਅਭਿਨੇਤਰੀ ਦਾ ਫਲੈਟ ਖੋਲ੍ਹਣ 'ਤੇ ਉਨ੍ਹਾਂ ਨੇ 78 ਜੈਕੇਟਾਂ, 37 ਐਨਕਾਂ, 43 ਟਰਾਊਜ਼ਰਸ ਤੇ 40 ਜੋੜੀਆਂ ਜੁੱਤੀਆਂ ਦੀਆਂ ਜ਼ਬਤ ਕੀਤੀਆਂ। ਪੁਲਸ ਨੇ ਅਭਿਨੇਤਰੀ ਦੇ ਫਲੈਟ 'ਚੋਂ ਪ੍ਰਸਿੱਧ ਕੰਪਨੀਆਂ ਦੇ 35 ਪ੍ਰਫਿਊਮ ਦੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਹੈ। ਜਦੋਂ ਪੁਲਸ ਨੇ ਸ਼ੇਖਰ ਚੰਦਰਸ਼ੇਖਰ ਦੇ ਫਲੈਟ ਦੀ ਤਲਾਸ਼ੀ ਲਈ ਤਾਂ ਉਥੋਂ 42 ਜੀਨਜ਼, 200 ਟੀ-ਸ਼ਰਟਸ, 73 ਸ਼ਰਟਸ ਤੇ 80 ਜੋੜੀਆਂ ਜੁੱਤੀਆਂ ਦੀਆਂ ਮਿਲੀਆਂ।
ਮੈਂ ਆਪਣੀ ਪਰਸਨਲ ਲਾਈਫ ਕਿਸੇ ਤੋਂ ਨਹੀਂ ਲੁਕਾਈ : ਵਰੁਣ
NEXT STORY