ਮੁੰਬਈ- ਬਾਲੀਵੁੱਡ 'ਚ ਜਿਥੇ ਜ਼ਿਆਦਾਤਰ ਅਦਾਕਾਰਾ ਨਾਲ ਆਪਣੇ ਲਵ ਇਨ ਰਿਲੇਸ਼ਨਸ਼ਿਪ ਨੂੰ ਖੁੱਲ੍ਹਾ ਰੱਖਿਆ ਹੈ। ਉਧਰ ਵਰੁਣ ਧਵਨ ਹੁਣ ਅਜਿਹਾ ਕਰਨ ਤੋਂ ਕਤਰਾ ਰਹੇ ਹਨ। ਸਾਰੇ ਜਾਣਦੇ ਹਨ ਕਿ ਵਰੁਣ ਲੰਬੇ ਸਮੇਂ ਤੋਂ ਨਤਾਸ਼ਾ ਦਲਾਲ ਨੂੰ ਡੇਟ ਕਰ ਰਹੇ ਹਨ। ਹਮੇਸ਼ਾ ਡਿਨਰ ਡੇਟ , ਮੂਵੀ ਸਕ੍ਰੀਨਿੰਗ 'ਤੇ ਉਹ ਇਕੱਠੇ ਦਿਖੇ ਹਨ। ਇਸ ਨੂੰ ਲੈ ਕੇ ਵਰੁਣ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਆਪਣੀ ਪਰਸਨਲ ਜ਼ਿੰਦਗੀ ਨਹੀਂ ਲੁਕਾਈ। ਬਸ ਇੰਨਾ ਹੈ ਕਿ ਉਸ ਦੇ ਬਾਰੇ 'ਚ ਮੈਂ ਕਿਸੇ ਨੂੰ ਦੱਸਿਆ ਨਹੀਂ ਹੈ। ਇੰਡਸਟਰੀ 'ਚ ਆਉਣ ਤੋਂ ਪਹਿਲਾਂ ਹੀ ਮੈਂ ਤੈਅ ਕਰ ਲਿਆ ਸੀ ਪਰਸਨਲ ਲਾਈਫ ਪਬਲਿਕ ਨਹੀਂ ਕਰਾਂਗਾ।
ਜਾਣੋ ਮਾਈਕਲ ਜੈਕਸ਼ਨ ਦੀ ਨਿੱਜੀ ਜ਼ਿੰਦਗੀ ਦੇ ਰਾਜ (ਦੇਖੋ ਤਸਵੀਰਾਂ)
NEXT STORY