ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਭਾਵੇਂ ਅਜੇ ਫਰਵਰੀ 2017 ਨੂੰ ਹੋਣੀਆਂ ਹਨ ਪਰ ਹੁਣ ਤੋਂ ਹੀ ਸਿਆਸੀ ਪਹਿਲਵਾਨੀਆਂ ਸ਼ੁਰੂ ਹਨ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪੰਡਤ ਇਹ ਅੰਦਾਜ਼ੇ ਲਗਾ ਰਹੇ ਸਨ ਕਿ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣੂ ਕਿਉਂਕਿ ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਵਿਚ ਵੀ ਭਾਜਪਾ ਦੀ ਮਦਦ ਨਾਲ ਸਰਕਾਰਾਂ ਬਣੀਆਂ ਇਸ ਕਰਕੇ ਦਿਲੀ ਦੱਖਣ ਤੱਕ ਮੋਦੀ ਦੀ ਤੂਤੀ ਬੋਲਦੀ ਸੀ। ਪੰਜਾਬ ਵਾਰੇ ਇਹ ਅੰਦਾਜ਼ੇ ਲੱਗ ਰਹੇ ਸਨ ਕਿ ਦਿੱਲੀ ਦੀ ਚੋਣ ਉਪਰੰਤ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਪਿਛਲੇ 40 ਸਾਲ ਦਾ ਗਠਬੰਧਨ ਦਾ ਤੋੜ੍ਹ ਵਿਛੋੜਾ ਕਰ ਦੇਵੇਗੀ। ਰਾਜਨੀਤੀ ਵਿਚ ਦੋਸਤੀਆਂ ਤੇ ਦੁਸ਼ਮਣੀਆਂ ਕਦੇ ਵੀ ਸਦੀਵੀਂ ਨਹੀਂ ਹੁੰਦੀਆਂ। ਨਾ ਹੀ ਕੋਈ ਛੂਤ ਜਾਂ ਅਛੂਤ ਹੁੰਦਾ ਹੈ। ਦਿੱਲੀ ਵਿਚ 55ਇੰਚ ਦੀ ਛਾਤੀ ਵਾਲੇ ਮੋਦੀ ਭਲਵਾਨ ਦੀ ਦੂਹੀ 5'.2“ ਫੁੱਟ ਦੇ ਭਲਵਾਨ ਅਰਵਿੰਦ ਕੇਜਰੀਵਾਲ 67-3 ਦੇ ਫਰਕ ਨਾਲ ਐਸੀ ਢੇਰੀ ਢਾਹੀ ਕਿ ਮੋਦੀ ਦਾ ਹੰਕਾਰ ਤੋੜ ਦਿੱਤਾ। ਸਾਰੇ ਅੰਦਾਜ਼ੇ ਅਤੇ ਸਿਆਸੀ ਭੱਵਿਖਵਾਣੀਆਂ ਝੂਠੀਆਂ ਕਰ ਦਿੱਤੀਆਂ। ਅਕਾਲੀਆਂ ਭਾਜਪਾਈ ਮਜਬੂਰੀ ਵੱਲ ਇਕ ਦੂਜੇ ਨੂੰ ਨੂੰਹ ਸੱਸ ਦਾ ਰਿਸ਼ਤਾ ਦੱਸਦੇ ਸਨ।ਧੂਰੀ ਦੀ ਜਿਮਣੀ ਚੋਣ ਵਿਚ ਜੋ ਅਰਵਿੰਦ ਖੰਨੇ ਨਾਲ ਅਕਾਲੀਆ ਦਾ ਅੰਦਰ ਖਾਤੇ ਰਾਜ ਸਭਾ ਵਿਚ ਭੇਜਣ ਦਾ ਸਮਝੌਤਾ ਹੋਇਆ ਸੀ, ਕਾਰਨ ਉਸ ਨੇ ਅਸਤੀਫਾ ਦੇ ਕੇ ਖਾਲੀ ਕਰ ਲਈ ਸੀ। ਹੁਣ ਬਾਦਲ ਸਾਹਿਬ ਹੁਰਾ ਨੂੰ ਜਿਮਣੀ ਚੋਣ ਵਿਚ ਜੋ ਸਰਕਾਰ ਵਿਚ ਵਿਧਾਨ ਸਭਾ ਦਾ ਬਹੁਮੱਤ ਸਾਬਤ ਕਰਨ ਲਈ ਭਾਜਪਾ ਦੇ ਠੁਮਣੇ ਦੀ ਲੋੜ ਸੀ ਉਹ ਧੂਰੀ ਸੀਟ ਜਿੱਤ ਕੇ ਸਵੈ-ਨਿਰਭਰਤਾ ਕਰ ਲਈ। ਕੁਝ ਲੋਕ ਕਿਆਸ ਲਾ ਰਹੇ ਸਨ ਕਿ ਹੁਣ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਓ।ਜੇਹੜੇ ਲੋਕ ਕਾਂਗਰਸ ਛੱਡ ਕੇ ਜਿਵੇਂ ਸ. ਜਗਮੀਤ ਬਰਾੜ ਅਤੇ ਉਸ ਦੇ ਸਾਥੀ ਭਾਜਪਾ 'ਚ ਸ਼ਾਮਲ ਹੋਣ ਲਈ ਅਤੇ ਕੁਝ ਭਟਕੇ ਹੋਏ ਅਕਾਲੀ ਭਾਜਪਾ 'ਚ ਰਲਣ ਲਈ ਕੰਢੇ ਤੇ ਬੈਠੇ ਸਨ ਉਹ ਸਭ ਠੁੱਸ ਹੋ ਗਏ। ਜਗਮੀਤ ਦਾ ਰਲੇਵਾ ਸ. ਬਾਦਲ ਨੂੰ ਪ੍ਰਵਾਨ ਨਹੀਂ ਸੀ ਇਸ ਲਈ ਰੋਕ ਦਿੱਤਾ। ਵਧੀਆ ਕਿਰਦਾਰ ਦੀ ਛਵੀ ਰੱਖਣ ਵਾਲੇ ਵੀ ਰਾਜਨੀਤੀ ਵਿਚ ਕਿਸਮਤ ਦੇ ਹੱਥੋਂ ਮਾਰ ਖਾ ਜਾਂਦੇ ਹਨ।
ਜਗਮੀਤ ਬਗੜ ਵੀ ਐਵੇ ਕਿਸਮਤ ਦੇ ਗੇੜ 'ਚ ਰਿਹਾ। ਇਕ ਪਾਸੇ ਕਾਂਗਰਸ ਵਿਚ ਸ. ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੁੱਖ-ਮੰਤਰੀ ਪਾਰਲੀਮੈਂਟ 'ਚ ਲੋਕ ਸਭਾ ਦੇ ਵਿਰੋਧੀ ਧਿਰ ਤੇ ਡਿਪਟੀ ਲੀਡਰ ਦੀ ਸ਼ਬਦੀ ਜੰਗ ਜੋ ਲਗਾਤਾਰ ਚਲਦੀ ਹੈ ਉਹ ਕਿਸੇ ਕੋਲੋਂ ਗੱਝੀ ਨਹੀਂ। ਕੈਪਟਨ ਦੀ ਨੇੜਤਾ ਬੀਬੀ ਸੋਨੀਆ ਨਾਲ ਅਤੇ ਬਾਜਵਾ ਨੂੰ ਕਾਕੇ ਰਾਹੁਲ ਗਾਂਧੀ ਦਾ ਥਪੜਾ ਹੈ। ਪਿਛਲੇ ਸਮੇਂ 'ਚ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਪੂਰੀ ਖੁੱਲੀ ਕਮਾਨ ਦੇਣ ਦੇ ਮਸਲੇ 'ਤੇ ਬਾਜਵਾ ਕਾਕੇ ਵੱਲ ਤੇ ਕੈਪਟਨ ਮੰਮੀ ਵਲ ਖੜੇ। ਰਾਹੁਲ ਗਾਂਧੀ ਕੁਝ ਚਿਰ ਸਿਆਸੀ ਅਗਿਆਤਵਾਸ 'ਚੋਂ ਨਿਕਲਕੇ ਸਰਗਰਮ ਹੋਏ ਹਨ। ਕਾਂਗਰਸੀ ਕਹਿ ਰਹੇ ਹਨ ਕਿ ਉਹ ਰਾਜਨੀਤਕ ਟ੍ਰੇਨਿੰਗ ਲੈ ਕੇ ਆਏ ਹਨ ਪਰ ਤੱਥ ਦਸ ਰਹੇ ਹਨ ਕਿ ਉਹ ਬੰਕੋਕ (ਥਾਈਲੈਂਡ ਗਏ ਹੋਏ ਸੀ)। ਇਹ ਸਾਰਾ ਜੱਗ ਜਾਣਦਾ ਹੈ ਕਿ ਥਾਈਲੈਂਡ 'ਚ ਲੋਕ ਕਿਹੜੀ ਟ੍ਰੇਨਿੰਗ ਲੈਣ ਜਾਂਦੇ ਹਨ। ਕਾਂਗਰਸ ਦਾ ਪਿਛਲਾ ਇਤਿਹਾਸ ਤੇ ਪਿਛੋਕੜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ।ਕੈਪਟਨ ਤੇ ਬਾਜਵਾ ਦੀਆਂ ਟੀਮਾਂ ਅਤੇ ਧੜੇ ਦੀ ਧੂਰੀ ਚੋਣ 'ਚ ਅਤੇ ਮੋਗਾ ਵਿਚ ਬਾਦਲਾਂ ਦੀ ਔਰਬਿਟ ਬੱਸ ਨਾਲ ਇਕ ਦਲਿਤ ਮਾਂ ਦੇ ਜ਼ਖਮੀ ਹੋਣ ਅਤੇ ਨਬਾਲਗ ਧੀ ਦੇ ਕਤਲ ਕਾਰਨ ਦੇ ਰੋਸ ਵੱਜੋਂ ਜੋ ਸਰਬ ਪਾਰਟੀਆਂ ਵਲੋਂ ਧਰਨੇ ਅਤੇ ਬੰਦ ਹੋਏ ਉਸ 'ਚ ਵੀ ਦੋਹਾਂ ਧੜਿਆਂ ਦੇ ਲੀਡਰ ਵੱਖ-ਵੱਖ ਬੈਠੇ ਸਨ।
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਜੋ ਇਕ ਸਾਫ ਅਕਸ, ਮਿਹਨਤੀ ਅਤੇ ਰਾਜਨੀਤੀ ਦੀਆਂ ਚਾਲਾਂ ਨੁੰ ਸਮਝਣ ਵਾਲੇ ਪੁਰਾਣੇ ਘੁਲਾਟੀਆਂ 'ਚੋਂ ਹਨ, ਨੇ ਦੌਰੇ ਕਰਕੇ ਹਰ ਹਫਤੇ ਕੋਈ ਨਵਾਂ ਭਾਸ਼ਨ ਦੇ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਹੈ। ਅਨੰਦਪੁਰ ਸਹਿਬ ਦੇ ਹੋਲੇ-ਮਹੱਲੇ ਦੇ ਇਕੱਠ ਤੋਂ ਬਾਅਦ, ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਕਾਨਫਰੰਸ ਫੇਰ ਵਿਸਾਖੀ ਤੇ ਦਮਦਮਾ ਸਹਿਬ ਸਿਆਸੀ ਕਾਨਫਰੰਸਾਂ ਕਰਕੇ ਲੋਕਾਂ ਦੇ ਇਕੱਠੇ ਅਤੇ ਉਤਸ਼ਾਹ ਦੇਖ ਕੇ ਉਸ ਦੀ ਹੀ ਪਾਰਟੀ ਦੇ ਕਈ ਲੀਡਰ ਉਸ ਦੀ ਹਰਮਨ ਪਿਆਰਾ ਤੋਂ ਖਾਕ ਖਾ ਕੇ ਉਸ ਦੀਆਂ ਲੱਤਾਂ ਖਿੱਚਣ ਲੱਗ ਪਏ ਹਨ। ਇਹ ਡਰ ਪੈ ਗਿਆ ਕਿ ਛੋਟੇਪੁਰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੀ ਨਾ ਝਾਵੇ! ਇਸ ਵਾਰੇ ਕਈ ਹੋਰ ਸੱਜਣ ਵੀ ਸੁਪਨੇ ਲੈਣੇ ਨਹੀਂ ਥਕਦੇ ਜਿਨ੍ਹਾਂ ਦੇ ਪੈਰ ਥੱਲੇ ਬਟੇਰਾ ਆ ਕੇ ਨਵੇਂ-ਨਵੇਂ ਸ਼ਿਕਾਰੀ ਬਣੇ ਹਨ। ਸਿਆਸਤੀ ਜੰਗ ਤੇ ਰੋਮਾਂਸ 'ਚ ਸਭ ਕੁਝ ਜਾਇਜ਼ ਹੁੰਦਾ ਹੈ। ਲੋਕਾਂ ਦੇ ਮਨਾਂ 'ਚ ਆਪ ਦੀ ਫੁੱਟ ਦਾ ਭਰਮ ਪਾਉਣ ਲਈ ਇਹ ਕੋਈ ਛੋਟੀ ਸਾਜਸ਼ ਨਹੀਂ। ਸੱਤਾਧਾਰੀ ਪਾਰਟੀ ਦੇ ਲੀਡਰ ਬਹੁਤ ਘੁੰਤਰੀ ਅਤੇ ਮਹਾ ਘਾਗ ਹਨ ਉਹ ਆਮ ਆਦਮੀ ਪਾਰਟੀ ਨੂੰ ਦੋਫਾੜ ਕਰਨ ਅਤੇ ਇਕ ਧੜੇ ਨਾਲ ਅੰਦਰੂਨੀ ਜਾਂ ਬਾਹਰੀ ਕਿਸੇ ਵੀ ਹੱਦ ਸਮਝਾਉਤਾ ਕਰ ਸਕਦੇ ਹਨ। ਰਾਜਨੀਤੀ ਦੀ ਜੰਗ 'ਚ ਸਭ ਕੁਝ ਜਾਇਜ ਮੰਨਿਆ ਜਾਂਦਾ ਹੈ।
ਸ੍ਰੀ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਪ੍ਰੋ: ਜੋਗਿੰਦਰ ਯਾਦਵ ਨੇ ਖੱਬੇ ਪੱਖੀ ਸੋਚ ਦੇ ਧਰਨੀ ਹੋਣ ਕਰਕੇ ਟਿਕਟ ਦਵਾਈ ਸੀ ਉਹ ਪਾਰਟੀ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਹਨ ਪਰ ਪਾਰਟੀ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਰਹੀ ਕਿਉਂਕਿ ਅਜਿਹਾ ਹੋਣ ਨਾਲ ਆਪ ਦੇ ਬਾਕੀ ਤਿੰਨ ਐਮ ਪੀ ਵੀ ਕਿਸੇ ਵੇਲੇ ਖਿੰਡ-ਪੁੰਡ ਸਕਦੇ ਹਨ ਫੇਰ ੧/੩ ਹਿੱਸਾ ਅਨੁਪਾਤ ਸਿਰਫ ਇਕ ਮੈਂਬਰ ਤੱਕ ਸੀਮਤ ਰਹਿ ਜਾਵੇਗੀ। ਡਾ. ਦਲਜੀਤ ਸਿੰਘ ਪੰਜਾਬ ਆਪ ਦੇ ਅਨੁਸ਼ਾਸਨੀ ਕਕਮੇਟੀ ਦੇ ਚੇਅਰਮੈਨ ਤਜਰਬੇਕਾਰ ਸਿਆਣੇ ਅਤੇ ਹੰਢੇ ਹੋਏ ਸਜਣ ਹਨ ਪਰ ਸ਼ਾਇਦ ਇਹ ਨਹੀਂ ਜਾਣਦੇ ਕਿ ਅਨੁਸ਼ਾਸਨੀ ਕਮੇਟੀ ਸਿਰਫ ਆਪਣੀਆਂ ਸਿਫਾਰਸ਼ਾਂ ਹੀ ਭੇਜ ਸਕਦੀ ਹੈ। ਆਖਰੀ ਐਕਸ਼ਨ ਪਾਰਟੀ ਦੀ ਕਾਰਜਕਾਰੀ ਕਮੇਟੀ ਅਤੇ ਕੌਮੀ ਪ੍ਰਧਾਨ ਵਲੋਂ ਹੀ ਲਿਆ ਜਾ ਸਕਦਾ ਹੈ। ਆਪ ਦੇ ਲੀਡਰ ਭਾਵੇਂ ਮਿਹਨਤੀ, ਇਮਾਨਦਾਰ, ਲੋਕ ਪੱਖੀ, ਸੁਹਿਰਦ ਅਤੇ ਨੇਕ ਇਰਾਦਿਆਂ ਦੇ ਧਾਰਨੀ ਹੋਣ ਪਰ ਨਵੀਂ ਪਾਰਟੀ ਹੋਣ ਕਰਕੇ ਵੱਖੋਂ-ਵਖਰੇ ਪਿਛੋਕੜਾ ਚੋਂ ਆਏ ਹੋਣ ਕਰਕੇ ਅਜੇ ਦੂਰ ਦ੍ਰਿਸ਼ਟੀ ਅਤੇ ਇਕ ਸੂਰਤਾ ਤੇ ਅਨੁਸ਼ਾਸ਼ਨ ਦੀ ਘਾਟ ਰੜਕਦੀ ਹੈ। ਇਸ ਅਸਥਿਰਤਾ ਦੇ ਭੰਬਲ-ਭੂਸੇ ਨੂੰ ਹੱਲ ਕਰਨ ਲਈ ਸ਼੍ਰੀ ਸੰਜੇ ਸਿੰਘ ਆਪ ਦੇ ਕੌਮੀ ਲੀਡਰ ਪੰਜਾਬ 'ਚ ਪੂਰੇ ਸਮੇਂ ਲਈ ਤਾਇਨਾਤ ਕਰ ਦਿੱਤੇ ਗਏ ਹਨ।
ਜੇਕਰ ਆਪ ਨੇ ਆਪਣੇ ਵਰਕਰਾਂ ਦੀ ਧੜੇਬੰਦੀ ਅਤੇ ਫੁੱਟ ਕਿਸੇ ਠੋਸ ਅਤੇ ਤਰਕਮਈ ਢੰਗ ਨਾਲ ਜਲਦੀ ਖਤਮ ਕੀਤੀ ਤਾਂ ਇਸ ਦਾ ਲਾਹਾ, 'ਸਵਰਾਜ ਸੰਵਾਦ ਦੇ ਬੈਨਰ ਹੇਠ ਵੀ ਆਪ ਦੇ ਕੁਝ ਲੀਡਰ ਬਾਗੀ ਹੋ ਕੇ ਚੋਣਾਂ ਲੜਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੱਤਾਧਾਰੀ ਧਿਰ ਉਨ੍ਹਾਂ ਦੀ ਮਾਲੀ ਅਤੇ ਲੁਕਵੀਂ ਮਦਦ ਕਰਨ ਆਪ ਨੂੰ ਖੋਰਾ ਲਾਉਣ 'ਚ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਕਾਂਗਰਸ ਦੀ 67ਸਾਲਾਂ ਅਤੇ ਬਾਦਲ ਸਰਕਾਰ ਦੀ ਪਿਛਲੇ 8-9 ਸਾਲ ਦੀ ਕਾਰ ਗੁਜਾਰੀ ਅਤੇ ਕੁਸ਼ਾਸਨ ਤੇ ਵਾਰੀ ਵੱਟੇ ਤੋਂ ਪਰੇਸ਼ਾਨ ਹਨ। ਲੋਕ ਕਹਿੰਦੇ ਹਨ ਕਿ ਬਾਦਲ ਤੇ ਮੋਦੀ ਇਕ ਦੂਜੇ ਨੂੰ ਪੰਜਾਬ ਵਿਚ ਲੈ ਡੁਬਣਗੇ। ਹੁਣ ਵੋਟ ਪਾਉਣ ਤਾਂ ਕੀਹਨੂੰ ਪਾਉਣ ਜਦੋਂ ਉਹ ਸੋਚਦੇ ਹਨ ਤਾਂ ਇਹ ਕਹਿੰਦੇ ਸੁਣੇ ਜਾਂਦੇ ਹਨ, ਵਾਈ ਵੋਟਾਂ ਤਾਂ ਆਮ ਆਦਮੀ ਪਾਰਟੀ ਵਾਲਿਆ ਨੂੰ ਪਾਉਣੀਆਂ ਹਨ ਇਕ ਵਾਰੀ ਤਾਂ ਇਨ੍ਹਾਂ ਦੀ ਚਾਲ ਢਾਲ ਪੰਜਾਬ 'ਚ ਵੇਖਾਂਗੇ ਪਰ ਇਹ ਵੀ ਭਲੇ ਮਾਣਸ ਆਪਸ ਵਿਚ ਲੜਨ ਲੱਗ ਪਏ ਹਨ। ਕਿਧਰੇ ਜੋਗਿੰਦਰ ਯਾਦਵ ਅਂੈਡ ਪਰਸ਼ਾਂਤ ਭੂਸ਼ਨ ਕੰਪਨੀ ਆਪ ਨੂੰ ਹੀ ਨਾ ਲੈ ਡੁੱਬੇ! ਇਓ ਲਗਦੈ ਜਿਵੇਂ ਆਪ ਨਾਲੋਂ ਲੋਕ ਆਪ ਦੇ ਅੰਦਰੂਨੀ ਗਰੁੱਪਬਾਜੀ ਬਾਰੇ ਵਧੇਰੇ ਚਿੰਤਤ ਹਨ। ਸੱਜੇ-ਖੱਬੇ ਕਾਮਰੇਡ ਦਮ ਤੋੜ ਗਏ ਹਨ ਉਹ ਪੀ. ਪੀ. ਪੀ ਦੇ ਪ੍ਰਧਾਨ ਸ. ਮਨਪ੍ਰੀਤ ਬਾਦਲ ਦੇ ਕਾਂਗਰਸ ਦੀ ਟਿਕਟ ਤੋਂ ਚੋਣ ਲੜਨ ਕਾਰਨ ਅਤੇ ਪੀ. ਪੀ. ਪੀ ਦੇ ਵਧੇਰੇ ਕਾਰਕੁਨ ਆਪ ਵਿਚ ਜਾਣ ਕਾਰਨ ਵਧੇਰੇ ਲਾਮਬੰਦ ਅਤੇ ਆਸਵੰਦ ਨਹੀਂ ਹਨ। ਐਨੇ ਧੜੇ, ਗਰੁੱਪ ਅਤੇ ਸਮੂਹ ਬਣੇ ਫਿਰਦੇ ਹਨ ਕਿ ਪੰਜਾਬ ਦੀ ਸਿਆਸਤ ਭੰਬਲ ਭੁਸੇ ਵਿਚ ਪੈ ਗਈ ਹੈ। ਇਹ ਵੀ ਖੁੰਢ ਚਰਚਾ ਹੈ ਕਿ ਕੈਪਟਨ ਸਹਿਬ ਨੂੰ ਹੁਣ ਕਾਂਗਰਸ 'ਚੋਂ ਨਿਕਲਣਾ ਹੀ ਪਵੇਗਾ। ਉਹ ਭਾਜਪਾ ਨਾਲ ਗਠਜੋੜ ਕਰਕੇ ਆਪਣੀ ਨਵੀਂ ਪਾਰਟੀ ਕਾਇਮ ਕਰਕੇ ਚੋਣ ਲੜ ਸਕਦੇ ਹਨ। ਮੁੱਖ ਮੰਤਰੀ ਦੀ ਕੁਰਸੀ ਲਈ ਕੋਈ ਧਰਮ, ਕਰਮ, ਸਿਧਾਂਤ ਅਤੇ ਇਮਾਨ ਸਭ ਨੂੰ ਦਾਅ ਲਾ ਸਕਦਾ ਹੈ।ਕੁਝ ਐਮ. ਐਲ. ਏ ਜੋ ਉਨ੍ਹਾਂ ਦੇ ਨਾਲ ਹਨ ਇਸ ਗਲ ਤੇ ਪਿੱਛੇ ਕੰਨੀ ਖਿੱਚਦੇ ਵਿਖਾਈ ਦਿੰਦੇ ਹਨ। ਰਾਹੁਲ ਦੇ ਸ਼ਕਤੀਸ਼ਾਲੀ ਹੋਣ ਤੇ ਕੈਪਟਨ ਅਮਰਿੰਦਰ ਦੀ ਸਾਖ ਡਿੱਗੇਗੀ ਪਰ ਉਹ ਟਿੱਕ ਕੇ ਬੈਠਣ ਵਾਲੇ ਹਨ।
ਕੈਪਟਨ ਦੀ ਵੀ ਜਿੰਦਗੀ ਦੀ ਇਹ ਕਰੋ ਤੇ ਮਰੋ ਦੀ ਲੜਾਈ ਜਾਪਦੀ ਹੈ।ਭਾਵੇਂ ਇਹ ਵੀ ਸੰਕੇਤ ਪੈਦਾ ਹੋ ਰਹੇ ਹਨ ਕਿ ਬਾਦਲ ਸਹਿਬ ਅਤੇ ਕੈਪਟਨ ਸਹਿਬ ਨੇ ਅੰਦਰ ਖਾਤੇ ਨਿਜੀ ਲੜਾਈ ਨਾ ਲੜਨ ਦਾ ਸਮਝੌਤਾ ਕਰ ਲਿਆ ਹੈ। ਧੂਰੀ ਚੋਣ 'ਚੋਂ ਕੁਝ ਅਜਿਹੇ ਸੰਕੇਤ ਵੀ ਮਿਲੇ ਹਨ। ਭਾਵੇਂ ਅਜੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪੌਣੇ ਦੋ ਸਾਲ ਪਏ ਹਨ ਏਨਾ ਸਮਾਂ ਕਾਫੀ ਹੁੰਦਾ ਹੈ ਕੋਈ ਵੀ ਕਰਵਟ ਲੈ ਸਕਦਾ ਹੈ। ਪ੍ਰੰਤੂ ਮਿਥਿਆ ਹੋਇਆ ਵਕਤ ਨਿਕਲਦੇ ਦੇਰ ਵੀ ਨਹੀਂ ਨਿਕਲਦੀ। ਜੇ ਇਹ ਫੁੱਟ ਭੰਬਲ ਭੂਸੇ ਇਵੇਂ ਹੀ ਰਹੇ ਕਿਤੇ ਸੁਖਵੀਰ ਹੋਰੀ ਹੀ ਹੈਟ ਟ੍ਰਿਕ ਨਾ ਮਾਰ ਜਾਣ! ਉਨ੍ਹਾਂ ਦੇ 20 ਸਾਲ ਰਾਜ ਕਰਨ ਦੇ ਸੁਪਨੇ ਹੀ ਪੂਰੇ ਨਾਂ ਹੋ ਜਾਣ। ਆਮ ਆਦਮੀ ਪਾਰਟੀ ਦਾ ਸੰਗਠਨ ਅਤੇ ਲੋਕਾਂ ਵਿਚ ਲਾਮਬੰਦ ਹੋ ਕੇ ਨਵੀਂ ਰੂਹ ਫੂਕਣ ਨਾਲ ਵਿਚਰਨ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀ ਸਿਆਸੀ ਸਥਿਤੀ ਨੂੰ ਆਪਣੇ ਹੱਥ ਲਏ ਬਿਨਾਂ ਬਾਦਲ ਸਹਿਬ ਵਰਗੇ ਘਾਗ ਰਾਜਨੀਤੀ ਨੇਤਾਵਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਸੌਖਾ ਨਹੀਂ ਭਾਵੇਂ ਨੇਤਾ ਬਜਰੀ, ਕੇਬਲ, ਟਰਾਂਸਪੋਰਟ, ਭ੍ਰਿਸ਼ਟਾਚਾਰੀ, ਨਸ਼ੇਖੋਰੀ ਅਤੇ ਕੁਨਬਾ ਪਰਬੀ ਦੇ ਪਹਾੜ ਜਿੱਡੇ ਮੁੱਦਿਆਂ ਤੋਂ ਲੋਕ ਡਰੇ ਪਏ ਹਨ।
ਮੈਂ ਉਹ ਮੰਜ਼ਿਲ ਹਾਂ...
NEXT STORY