ਉਂਝ ਤਾਂ ਸ਼ਰਧਾ ਕਪੂਰ ਬਾਰੇ ਉਸ ਦੇ ਪ੍ਰਸ਼ੰਸਕ ਕਾਫੀ ਕੁਝ ਜਾਣ ਚੁੱਕੇ ਹਨ ਪਰ ਉਸ ਬਾਰੇ ਕੁਝ ਹੋਰ ਵੀ ਅਜਿਹੀਆਂ ਦਿਲਚਸਪ ਗੱਲਾਂ ਹਨ, ਜਿਨ੍ਹਾਂ ਬਾਰੇ ਘੱਟ ਲੋਕ ਹੀ ਜਾਣਦੇ ਹੋਣਗੇ। ਸ਼ਰਧਾ ਵੀ ਅੰਧ-ਵਿਸ਼ਵਾਸ ਦੀ ਸ਼ਿਕਾਰ ਹੈ। ਉਸ ਦਾ ਮੰਨਣੈ ਕਿ ਉਸ ਦੀ ਜੋ ਵੀ ਫਿਲਮ ਉਸ ਦੇ ਪਿਤਾ ਸ਼ਕਤੀ ਕਪੂਰ ਦਿੱਲੀ 'ਚ ਦੇਖਦੇ ਹਨ, ਉਹ ਹਿੱਟ ਹੋ ਜਾਂਦੀ ਹੈ। ਆਪਣੇ ਮਨ 'ਚ ਬੈਠੇ ਡਰ ਬਾਰੇ ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ ਅਸਮਾਨ 'ਚ ਬਿਜਲੀ ਚਮਕਣ 'ਤੇ ਬਹੁਤ ਡਰ ਲੱਗਦਾ ਹੈ। ਅਜਿਹਾ ਹੋਣ 'ਤੇ ਡਰ ਨਾਲ ਉਸ ਦੇ ਸਾਹ ਰੁਕ ਜਾਂਦੇ ਹਨ ਅਤੇ ਹੋਸ਼ ਗੁਆਚ ਜਾਂਦੇ ਹਨ। ਸ਼ਰਧਾ ਨੂੰ ਪੌਦੇ ਖਰੀਦਣਾ ਬਹੁਤ ਪਸੰਦ ਹੈ ਅਤੇ ਬਾਗਬਾਨੀ ਦਾ ਸ਼ੌਕ ਹੈ। ਉਸ ਕੋਲ ਘਰ 'ਚ ਬਹੁਤ ਸਾਰੇ ਪੌਦੇ ਹਨ। ਜਦੋਂ ਵੀ ਉਹ ਕਿਤੇ ਬਾਹਰ ਜਾਂਦੀ ਹੈ ਤਾਂ ਘਰ ਕੰਮ ਵਾਲਿਆਂ ਨੂੰ ਆਪਣੇ ਪੌਦਿਆਂ ਦਾ ਖਿਆਲ ਰੱਖਣ ਬਾਰੇ ਕਹਿ ਕੇ ਜਾਂਦੀ ਹੈ।
ਜ਼ਿਆਦਾਤਰ ਨੌਜਵਾਨ ਅਤੇ ਨਵੇਂ ਆਏ ਕਲਾਕਾਰਾਂ ਤੋਂ ਉਲਟ ਸ਼ਰਧਾ 'ਟੈੱਕ ਫ੍ਰੀਕ' ਨਹੀਂ ਹੈ ਭਾਵ ਉਸ ਨੂੰ ਨਵੇਂ ਗੈਜੇਟਸ ਜਾਂ ਕੰਪਿਊਟਰ ਆਦਿ ਨਾਲ ਬਹੁਤਾ ਲਗਾਅ ਨਹੀਂ ਹੈ। ਫਿਰ ਵੀ ਉਹ ਫੇਸਬੁੱਕ ਅਤੇ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
ਸ਼ਾਇਦ ਹੀ ਕੋਈ ਹੋਵੇਗਾ, ਜਿਸ ਨੂੰ ਸਮੁੰਦਰ ਦਾ ਨਜ਼ਾਰਾ ਪਸੰਦ ਨਾ ਹੋਵੇ ਅਤੇ ਸ਼ਰਧਾ ਵੀ ਇਸ ਦਾ ਬਦਲ ਨਹੀਂ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੀ ਹੈ, ਜਿਥੋਂ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਉਹ ਯਕੀਨੀ ਬਣਾਉਂਦੀ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਸ ਨੂੰ ਸਮੁੰਦਰ ਦਾ ਇਹ ਸੁੰਦਰ ਨਜ਼ਾਰਾ ਹੀ ਨਜ਼ਰ ਆਏ। ਹਾਲਾਂਕਿ ਅੱਜਕਲ ਉਹ ਪਰਿਵਾਰ ਤੋਂ ਵੱਖ ਰਹਿਣ ਲਈ ਆਪਣੇ ਵੱਖਰੇ ਫਲੈਟ ਦੀ ਭਾਲ 'ਚ ਲੱਗੀ ਹੋਈ ਹੈ।
ਕਰੋੜਾਂ ਭਾਰਤੀਆਂ ਵਾਂਗ ਹੀ ਉਹ ਵੀ ਚਾਹ ਪੀਣ ਦੀ ਖੂਬ ਸ਼ੌਕੀਨ ਹੈ। ਹਾਲਾਂਕਿ ਪਿਛਲੇ ਦਿਨੀਂ ਆਪਣੀ ਫਿਟਨੈੱਸ ਦਾ ਧਿਆਨ ਰੱਖਣ ਲਈ ਹੁਣ ਉਹ ਸਾਧਾਰਨ ਚਾਹ ਦੀ ਬਜਾਏ ਗ੍ਰੀਨ ਟੀ ਪੀਣ ਲੱਗੀ ਹੈ। ਖੁਦ ਨੂੰ ਫਿੱਟ ਅਤੇ ਅੰਦਰੂਨੀ ਤੌਰ 'ਤੇ ਸਾਫ ਰੱਖਣ ਲਈ ਰੋਜ਼ਾਨਾ 6 ਤੋਂ 7 ਲਿਟਰ ਪਾਣੀ ਪੀਂਦੀ ਹੈ।
ਸ਼ਰਧਾ ਆਪਣੇ ਪਾਲਤੂ ਕੁੱਤੇ ਸ਼ਾਯਲੋਹ ਨੂੰ ਬਹੁਤ ਪਿਆਰ ਕਰਦੀ ਹੈ। ਹੁਣੇ ਜਿਹੇ ਸ਼ਰਧਾ ਤੇ ਵਰੁਣ ਧਵਨ ਦੀ ਡਾਂਸ ਆਧਾਰਿਤ ਫਿਲਮ 'ਏ. ਬੀ. ਸੀ. ਡੀ. 2' ਰਿਲੀਜ਼ ਹੋਈ। ਇਸ ਦੇ ਪ੍ਰਚਾਰ ਦੌਰਾਨ ਸ਼ਰਧਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਵਰੁਣ ਬਹੁਤ ਚੰਗੇ ਦੋਸਤ ਹਨ ਅਤੇ ਵਰੁਣ ਉਸ ਦਾ ਬਚਪਨ ਦਾ ਪਿਆਰ ਹੈ।
ਉਸ ਨੇ ਦੱਸਿਆ ਕਿ ਬਚਪਨ ਵਿਚ ਵਰੁਣ ਦਾ ਸੁਭਾਅ ਅਜਿਹਾ ਸੀ ਕਿ ਉਹ ਕੁੜੀਆਂ ਤੋਂ ਕਾਫੀ ਚਿੜ੍ਹਦਾ ਸੀ ਪਰ ਸ਼ਰਧਾ ਉਸ ਨੂੰ ਪਸੰਦ ਕਰਦੀ ਸੀ। ਅਜਿਹੇ 'ਚ ਸਿਰਫ 6 ਸਾਲ ਦੀ ਉਮਰ 'ਚ ਇਕ ਵਾਰ ਉਸ ਨੇ ਵਰੁਣ ਤੋਂ ਕਿਸੇ ਵੀ ਤਰ੍ਹਾਂ 'ਆਈ ਲਵ ਯੂ' ਕਹਾਉਣ ਲਈ ਬਿੰਦਾਸ ਪਲਾਨ ਬਣਾਇਆ। ਕਾਫੀ ਮਿਹਨਤ ਤੋਂ ਬਾਅਦ ਵੀ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੀ।
ਇਰਫਾਨ ਦੀ ਨਵੀਂ ਉਡਾਨ
NEXT STORY