ਆਪਣੀ ਅਦਾਕਾਰੀ ਨਾਲ ਹਰ ਕਿਸੇ ਨੂੰ ਕਾਇਲ ਕਰ ਚੁੱਕਾ ਇਰਫਾਨ ਖਾਨ ਆਪਣੀ ਹੁਣੇ ਜਿਹੇ ਰਿਲੀਜ਼ ਹਾਲੀਵੁੱਡ ਫਿਲਮ 'ਜੁਰਾਸਿਕ ਵਰਲਡ' ਨਾਲ ਇਕ ਵਾਰ ਫਿਰ ਪੂਰੀ ਦੁਨੀਆ 'ਚ ਛਾ ਗਿਆ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਕਈ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ। ਅਸਲ 'ਚ ਹੁਣ ਉਸ ਨੂੰ ਹਵਾਈ ਉਡਾਨ ਭਰਨ ਦਾ ਅਭਿਆਸ ਵੀ ਹੋ ਚੁੱਕਾ ਹੈ। ਇਰਫਾਨ ਨੇ ਫਿਲਮ 'ਚ ਇਕ ਅਰਬਪਤੀ ਦੀ ਭੂਮਿਕਾ ਨਿਭਾਈ ਹੈ, ਜੋ ਪਾਰਕ ਦਾ ਮਾਲਕ ਹੈ। ਕਿਰਦਾਰ ਦੀ ਮੰਗ ਅਨੁਸਾਰ ਉਸ ਨੇ ਫਿਲਮ 'ਚ ਹੈਲੀਕਾਪਟਰ ਉਡਾਉਂਦੇ ਨਜ਼ਰ ਆਉਣਾ ਸੀ। ਆਪਣੇ ਹਰ ਕਿਰਦਾਰ 'ਚ ਸੱਚੇ ਰੰਗ ਭਰਨ ਵਾਲੇ ਇਰਫਾਨ ਨੇ ਆਪਣੇ ਇਸ ਨਵੇਂ ਰੋਲ ਨਾਲ ਪੂਰਾ ਨਿਆਂ ਕਰਨ ਲਈ ਬਾਕਾਇਦਾ ਹੈਲੀਕਾਪਟਰ ਉਡਾਉਣ ਦੀ ਟ੍ਰੇਨਿੰਗ ਲਈ। ਲਾਂਸ ਏਂਜਲਸ ਤੋਂ ਉਸ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਲਈ ਅਤੇ ਇਸੇ ਮੁਸ਼ਕਿਲ ਟ੍ਰੇਨਿੰਗ ਦੌਰਾਨ ਕਦੋਂ ਫਲਾਇੰਗ ਉਸ ਦਾ ਸ਼ੌਕ ਬਣ ਗਿਆ, ਉਸ ਨੂੰ ਪਤਾ ਹੀ ਨਾ ਲੱਗਾ।
ਨਹੀਂ ਸੀ 'ਪਲਾਨ ਬੀ'
NEXT STORY