ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਫਿਲਮਾਂ 'ਚ ਨਜ਼ਰ ਆ ਰਹੀ ਸਵਰਾ ਭਾਸਕਰ ਨੇ ਇੰਡਸਟਰੀ 'ਚ ਆਪਣੀ ਇਕ ਪਛਾਣ ਬਣਾਈ ਹੈ। ਹਾਲਾਂਕਿ, ਹੁਣ ਵੀ ਉਹ ਖੁਦ ਨੂੰ ਇਥੇ ਸਥਾਪਿਤ ਨਹੀਂ ਮੰਨਦੀ। 'ਤਨੂ ਵੈਡਸ ਮਨੂ', 'ਰਾਂਝਣਾ' ਅਤੇ 'ਮਛਲੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਸਵਰਾ ਦੀ ਪਿਛਲੀ ਫਿਲਮ ਸੀ 'ਤਨੂ ਵੈਡਸ ਮਨੂ ਰਿਟਰਨਸ' ਸੀ, ਜਿਸ 'ਚ ਉਹ ਲੀਡ ਹੀਰੋਇਨ ਕੰਗਨਾ ਰਣਾਵਤ ਦੀ ਦੋਸਤ ਦੀ ਭੂਮਿਕਾ 'ਚ ਨਜ਼ਰ ਆਈ।
ਬਾਲੀਵੁੱਡ 'ਚ ਕਰੀਅਰ ਬਣਾਉਣ ਬਾਰੇ ਸਵਰਾ ਕਹਿੰਦੀ ਹੈ, ''ਮੇਰੇ ਸਿਰ 'ਤੇ ਐਕਟਿੰਗ ਦਾ 'ਭੂਤ' ਸਵਾਰ ਹੋ ਗਿਆ ਸੀ। ਅਸਲ 'ਚ ਇਹ ਵੱਡੇ ਹੋਣ 'ਤੇ ਨਹੀਂ ਲੱਗਾ ਸੀ, ਸਗੋਂ ਬਚਪਨ ਤੋਂ ਹੀ ਮੈਂ 'ਚਿੱਤਰਹਾਰ' (ਦੂਰਦਰਸ਼ਨ 'ਤੇ ਫਿਲਮੀ ਗੀਤਾਂ ਦਾ ਪ੍ਰੋਗਰਾਮ) ਦੀ ਦੀਵਾਨੀ ਸੀ ਅਤੇ ਸੁਪਨੇ ਦੇਖਦੀ ਸੀ ਕਿ ਇਕ ਦਿਨ ਮੈਂ ਵੀ ਇਸ 'ਚ ਆਵਾਂਗੀ। ਐਕਟਿੰਗ ਕਰਨ ਦਾ ਨਾਂ ਸੁਣਦਿਆਂ ਹੀ ਮੇਰੇ ਮੰਮੀ-ਡੈਡੀ ਦੋਵੇਂ ਹੈਰਾਨ ਰਹਿ ਗਏ ਪਰ ਮੈਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਮਨਾ ਹੀ ਲਿਆ।''
ਦਿੱਲੀ ਦੀ ਇਹ ਕੁੜੀ ਇਪਟਾ ਨਾਲ ਜੁੜੀ ਅਤੇ ਨੁੱਕੜ ਨਾਟਕਾਂ 'ਚ ਸਰਗਰਮ ਰਹਿਣ ਤੋਂ ਬਾਅਦ ਮੁੰਬਈ ਚਲੀ ਗਈ। ਉਹ ਕਹਿੰਦੀ ਹੈ, ''ਮੁੰਬਈ ਆਉਣਾ ਮੇਰੇ ਲਈ ਕਲਚਰਲ ਸ਼ੌਕ ਰਿਹਾ। ਮੇਰੀ ਡ੍ਰੈਸਿੰਗ ਸੈਂਸ ਤੋਂ ਲੈ ਕੇ ਮੇਕਅੱਪ ਤਕ ਲੋਕਾਂ ਨੇ ਕਈ ਗੱਲਾਂ ਕੀਤੀਆਂ। ਇਕ ਵਾਰ ਤਾਂ ਕਿਸੇ ਨੇ ਮੇਰੇ ਕੁੜਤੇ ਨੂੰ ਪਰਦਾ ਹੀ ਕਹਿ ਦਿੱਤਾ ਸੀ, ਕਾਫੀ ਬੁਰਾ ਲੱਗਾ।''
ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਸਵਰਾ ਨੇ ਦੱਸਿਆ, ''ਪਿਛਲੀ ਲਾਈਨ 'ਚ ਬੈਠ ਕੇ ਮੈਂ ਉਨ੍ਹਾਂ ਕੁੜੀਆਂ ਦਾ ਮਜ਼ਾਕ ਉਡਾਉਂਦੀ ਸੀ, ਜੋ ਮੇਕਅੱਪ ਕਰਕੇ ਆਉਂਦੀਆਂ ਸਨ ਅਤੇ ਅੱਜ ਮੈਂ ਖੁਦ ਵੀ ਉਂਝ ਹੀ ਰਹਿੰਦੀ ਹਾਂ। ਹੁਣ ਸਮਝ ਆਉਂਦਾ ਹੈ ਕਿ ਤੁਹਾਡਾ ਰਹਿਣ-ਸਹਿਣ ਅਤੇ ਪਹਿਰਾਵਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ।''
ਮੱਕਾ 'ਚ ਦੁਨੀਆ ਦਾ ਸਭ ਤੋਂ ਵੱਡਾ ਹੋਟਲ
NEXT STORY