ਸਾਊਦੀ ਅਰਬ ਸਥਿਤ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ 'ਚ 3.5 ਅਰਬ ਡਾਲਰ ਦੀ ਲਾਗਤ ਨਾਲ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਬਣੇਗਾ, ਜਿਸ 'ਚ ਕੁਝ ਸੌ ਕਮਰੇ ਨਹੀਂ, ਸਗੋਂ ਪੂਰੇ 10 ਹਜ਼ਾਰ ਕਮਰੇ ਹੋਣਗੇ। ਮੱਕਾ ਦੇ ਮੱਧ ਇਲਾਕੇ 'ਚ ਮਨਾਫੀਆ ਜ਼ਿਲੇ 'ਚ ਵਿਸ਼ਾਲ ਮਸਜਿਦ ਤੋਂ ਸਿਰਫ ਇਕ ਮੀਲ ਦੱਖਣ 'ਚ ਸਥਿਤ ਇਸ ਹੋਟਲ ਦੇ ਨਿਰਮਾਣ ਦਾ ਖਰਚਾ ਸਾਊਦੀ ਵਿੱਤ ਮੰਤਰਾਲਾ ਚੁੱਕ ਰਿਹਾ ਹੈ। ਹੋਟਲ ਕੁੱਲ 14 ਲੱਖ ਵਰਗ ਮੀਟਰ ਖੇਤਰ 'ਚ ਫੈਲਿਆ ਹੋਵੇਗਾ। ਹੋਟਲ ਦਾ ਗੁੰਬਦ ਪੂਰੀ ਦੁਨੀਆ 'ਚ ਸਭ ਤੋਂ ਉੱਚਾ ਹੋਵੇਗਾ, ਜਿਸ ਨੂੰ ਖਾਸ ਮੋਰੱਕਨ ਸ਼ੈਲੀ 'ਚ ਬਣਾਇਆ ਜਾਏਗਾ। ਹੋਟਲ ਨੂੰ ਇਕ ਰਵਾਇਤੀ ਰੇਗਿਸਤਾਨੀ ਕਿਲੇ ਦੀ ਸ਼ੈਲੀ 'ਚ ਤਿਆਰ ਕੀਤਾ ਜਾਏਗਾ। ਇਸ ਦੇ ਲਈ ਵੈਡਿੰਗ ਕੇਕ ਵਰਗੀ ਮਿਸ਼ਰਿਤ ਸ਼ੈਲੀ ਨੂੰ ਵੀ ਅਪਣਾਇਆ ਜਾ ਰਿਹਾ ਹੈ। ਇਸ 'ਚ ਨੀਲੇ ਰੰਗ ਦੇ ਸ਼ੀਸ਼ਿਆਂ ਵਾਲੇ ਭਿੱਤੀ ਥੰਮ੍ਹਾਂ ਦਾ ਡਿਜ਼ਾਈਨ ਹੋਵੇਗਾ। ਟਾਵਰਾਂ ਨੂੰ ਇਸ ਤਰ੍ਹਾਂ ਖੜ੍ਹੇ ਕੀਤਾ ਜਾਏਗਾ ਕਿ ਉਥੇ ਠਹਿਰਨ ਵਾਲੇ ਮਹਿਮਾਨ ਇਕ-ਦੂਜੇ ਦੇ ਕਮਰਿਆਂ 'ਚ ਝਾਕ ਸਕਣ।
45 ਮੰਜ਼ਲਾ ਇਸ ਹੋਟਲ ਦਾ ਨਾਂ ਅਬ੍ਰਾਜ ਕੁਦਾਈ ਹੋਵੇਗਾ। ਇਸ ਦੇ 12 ਟਾਵਰਾਂ 'ਚ 10 ਹਜ਼ਾਰ ਕਮਰੇ ਹੋਣਗੇ, ਇਸ ਤੋਂ ਇਲਾਵਾ ਇਸ 'ਚ 70 ਰੈਸਟੋਰੈਂਟ ਅਤੇ 4 ਹੈਲੀਪੈਡ ਵੀ ਬਣਾਏ ਜਾਣਗੇ, ਜਿਥੇ ਇਕੋ ਵੇਲੇ ਕਈ ਹੈਲੀਕਾਪਟਰ ਉਤਰ ਸਕਣਗੇ। ਹੋਟਲ ਸਾਲ 2017 'ਚ ਬਣ ਕੇ ਤਿਆਰ ਹੋ ਜਾਏਗਾ, ਜਿਥੇ 10 ਟਾਵਰਾਂ 'ਚ 4 ਸਿਤਾਰਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਬਾਕੀ ਦੋ ਟਾਵਰਾਂ 'ਚ 5 ਸਿਤਾਰਾ ਸਹੂਲਤਾਂ ਦੀ ਪੇਸ਼ਕਸ਼ ਕੀਤੀ ਜਾਏਗੀ।
ਸ਼ਮਸ਼ਾਨ 'ਚ ਰਹਿੰਦੀ ਹੈ ਹੋਣਹਾਰ ਵਿਦਿਆਰਥਣ
NEXT STORY