ਦਿੱਲੀ ਦੀ ਸੁੰਦਰੀ ਪ੍ਰੀਤ ਚੌਹਾਨ ਇਕ ਉਭਰ ਰਹੀ ਅਦਾਕਾਰਾ ਹੈ, ਜਿਸ ਨੇ ਸੁਪਨਾ ਤਾਂ ਪ੍ਰਸ਼ਾਸਨਿਕ ਸੇਵਾ 'ਚ ਜਾਣ ਦਾ ਦੇਖਿਆ ਪਰ ਸ਼ੌਕ ਕੁਝ ਇਸ ਤਰ੍ਹਾਂ ਦਿਲ-ਦਿਮਾਗ 'ਤੇ ਹਾਵੀ ਹੋਇਆ ਕਿ ਆਖਿਰਕਾਰ ਉਸ ਨੂੰ ਗਲੈਮਰ ਜਗਤ 'ਚ ਆਉਣਾ ਪਿਆ।
ਕੁਝ ਮਿਊਜ਼ਿਕ ਵੀਡੀਓਜ਼ 'ਚ ਆਪਣੇ ਹੁਸਨ ਦੇ ਜਲਵੇ ਦਿਖਾ ਚੁੱਕੀ ਪ੍ਰੀਤ ਚੌਹਾਨ ਦੀ ਡੈਬਿਊ ਹਿੰਦੀ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਆਪਣੀ ਇਸ ਪ੍ਰਾਪਤੀ 'ਤੇ ਬੇਹੱਦ ਖੁਸ਼ ਪ੍ਰੀਤ ਕਹਿੰਦੀ ਹੈ, ''ਇਹ ਰੋਮਾਂਟਿਕ ਫਿਲਮ ਹੈ, ਜਿਸ 'ਚ ਹਿੰਦੋਸਤਾਨੀ ਕੁੜੀ ਅਤੇ ਪਾਕਿਸਤਾਨੀ ਮੁੰਡੇ ਦੀ ਪ੍ਰੇਮ ਕਹਾਣੀ ਹੈ। ਇਸ 'ਚ ਮੈਂ ਇਕ ਗੂੰਗੀ ਕੁੜੀ ਦਾ ਰੋਲ ਨਿਭਾਅ ਰਹੀ ਹਾਂ, ਜਿਸ ਨੂੰ ਇਕ ਪਾਕਿਸਤਾਨੀ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ।'' ਗਲੈਮਰ ਜਗਤ 'ਚ ਆਪਣੇ ਪਹਿਲੇ ਬ੍ਰੇਕ ਬਾਰੇ ਉਹ ਦੱਸਦੀ ਹੈ, ''ਮੈਂ ਦਿੱਲੀ ਦੀ ਰਹਿਣ ਵਾਲੀ ਹਾਂ। ਪਿਤਾ ਨੇਵੀ 'ਚ ਅਫਸਰ ਸਨ। ਪਰਿਵਾਰ ਦੀ ਇੱਛਾ ਸੀ ਕਿ ਮੈਂ ਆਈ. ਏ. ਐੱਸ. ਜਾਂ ਆਈ. ਪੀ. ਐੱਸ. ਅਫਸਰ ਬਣਾ। ਮੇਰੀ ਵੀ ਇੱਛਾ ਇਹੋ ਜਿਹੀ ਹੀ ਸੇਵਾ 'ਚ ਜਾਣ ਦੀ ਸੀ ਪਰ ਡਾਂਸ ਤੇ ਮਾਡਲਿੰਗ ਦਾ ਸ਼ੌਕ ਵੀ ਮੈਨੂੰ ਕਾਫੀ ਸੀ ਇਸ ਲਈ ਅੰਤ ਇਸ ਦਿਸ਼ਾ 'ਚ ਮੈਂ ਕਦਮ ਵਧਾ ਦਿੱਤੇ। ਮੈਨੂੰ ਪਹਿਲੀ ਵਾਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਦੇ ਮਿਊਜ਼ਿਕ ਵੀਡੀਓ 'ਚ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਮੈਨੂੰ ਇਕ ਤੋਂ ਬਾਅਦ ਇਕ ਕਈ ਮਿਊਜ਼ਿਕ ਵੀਡੀਓਜ਼ 'ਚ ਕੰਮ ਮਿਲਦਾ ਗਿਆ।''
ਪ੍ਰੀਤ ਕਹਿੰਦੀ ਹੈ, ''ਉਂਝ ਮੈਂ ਸਿਰਫ ਰੋਮਾਂਟਿਕ ਨਹੀਂ, ਐਕਸ਼ਨ ਫਿਲਮਾਂ ਦੀ ਵੀ ਦੀਵਾਨੀ ਹਾਂ ਅਤੇ ਐਕਸ਼ਨ ਭਰਪੂਰ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ।
ਮੇਰੀ ਇੱਛਾ ਹਾਲੀਵੁੱਡ ਐਕਸ਼ਨ ਫਿਲਮਾਂ 'ਸਾਲਟ', 'ਮਿਸਟਰ ਐਂਡ ਮਿਸੇਜ਼ ਸਮਿਥ' ਤੋਂ ਇਲਾਵਾ 'ਧੂਮ' ਸੀਰੀਜ਼ ਵਰਗੀਆਂ ਫਿਲਮਾਂ ਕਰਨ ਦੀ ਹੈ। ਹਾਲਾਂਕਿ ਮੈਂ ਕਿਸੇ ਵੀ ਫਿਲਮ ਦਾ ਹਿੱਸਾ ਉਦੋਂ ਬਣਾਂਗੀ, ਜਦੋਂ ਉਸ ਦੀ ਕਹਾਣੀ 'ਚ ਦਮ ਹੋਵੇ ਅਤੇ ਉਸ 'ਚ ਮੇਰਾ ਰੋਲ ਮੇਰੀ ਸੋਚ ਨੂੰ ਸੂਟ ਕਰੇ। ਮੈਂ ਫਿਲਮਾਂ 'ਚ ਸਿਰਫ 'ਸ਼ੋਅ-ਪੀਸ' ਬਣਨਾ ਕਦੇ ਪਸੰਦ ਨਹੀਂ ਕਰਾਂਗੀ।
ਪਿਛਲੇ ਬੈਂਚ ਤੋਂ ਕੁੜੀਆਂ ਦਾ ਮਜ਼ਾਕ ਉਡਾਉਂਦੀ ਸੀ ਸਵਰਾ
NEXT STORY