ਬਾਲੀਵੁੱਡ ਦੇ ਬਾਦਸ਼ਾਹ ਖਾਨ ਦੇ ਨਾਂ ਨਾਲ ਪ੍ਰਸਿੱਧ ਸ਼ਾਹਰੁਖ ਖਾਨ ਅੱਜ ਜਿਸ ਸਫਲਤਾ ਦੀ ਬੁਲੰਦੀ 'ਤੇ ਹੈ, ਉਸ ਦੇ ਪਿੱਛੇ ਉਸ ਦੀ ਅਣਥੱਕ ਮਿਹਨਤ ਤੇ ਆਪਣੇ ਹਰ ਕੰਮ ਨੂੰ 100 ਫੀਸਦੀ ਲਗਨ ਨਾਲ ਕਰਨਾ ਹੈ।
ਉਸ ਵਿਚ ਅਜਿਹੀਆਂ ਕਈ ਵਿਸ਼ੇਸ਼ਤਾਵਾਂ ਹਨ, ਜੋ ਉਹ ਹਰ ਸਥਿਤੀ ਨੂੰ ਆਪਣੇ ਹੱਕ ਵਿਚ ਕਰ ਸਕਦੀਆਂ ਹਨ। ਉਹ ਪੂਰੀ ਤਰ੍ਹਾਂ ਵਰਕਹੋਲਿਕ ਹੈ ਤੇ ਬੜੀ ਮੁਸ਼ਕਿਲ ਨਾਲ 4 ਘੰਟਿਆਂ ਦੀ ਨੀਂਦ ਲੈਂਦਾ ਹੈ ਅਤੇ ਖੁਦ ਨੂੰ ਚੁਸਤ ਰੱਖਣ ਲਈ ਰੋਜ਼ ਲੱਗਭਗ 40 ਕੱਪ ਬਲੈਕ ਕੌਫੀ ਪੀ ਜਾਂਦਾ ਹੈ। ਉਸ ਅਨੁਸਾਰ, ''ਮੈਨੂੰ ਲੱਗਦਾ ਹੈ ਕਿ ਜੀਵਨ ਵਿਚ ਦੋ ਦਿਨ ਲੇਟ ਚੱਲ ਰਿਹਾ ਹਾਂ ਅਤੇ ਮੈਂ ਹਮੇਸ਼ਾ ਲੇਟ ਹਾਂ, ਹਰ ਜਗ੍ਹਾ ਮੈਂ ਲੇਟ ਹਾਂ। ਮੇਰੇ ਖਿਆਲ ਨਾਲ ਤਾਂ ਮੇਰੇ ਕੋਲ ਬੁੱਢੇ ਹੋਣ ਦਾ ਸਮਾਂ ਵੀ ਨਹੀਂ ਹੈ।''
ਸੱਚ ਹੈ ਕਿ ਸ਼ਾਹਰੁਖ ਆਪਣਾ ਕੰਮ ਜ਼ਿਆਦਾਤਰ ਤੇਜ਼ੀ ਨਾਲ ਨਿਪਟਾਉਂਦਾ ਹੈ, ਜਿਸ ਦਾ ਸਿਹਰਾ ਉਸ ਦੀ ਤੇਜ਼ ਸਹਿਜ ਬਿਰਤੀ ਅਤੇ ਜੋਸ਼ ਨੂੰ ਜਾਂਦਾ ਹੈ। ਇਹ ਗੁਣ ਉਸ ਨੂੰ ਬਿਹਤਰੀਨ ਮਲਟੀਟਾਸਕਰ ਬਣਾਉਂਦੇ ਹਨ। ਅਭਿਨੈ ਤੋਂ ਲੈ ਕੇ ਫਿਲਮ ਨਿਰਮਾਣ ਤਕ, ਚੁਟਕਲੇ ਬਣਾਉਣ ਤੋਂ ਲੈ ਕੇ ਸ਼ਾਨਦਾਰ ਬਾਡੀ ਬਣਾਉਣ ਤਕ ਅਤੇ ਆਪਣੇ ਆਲੇ-ਦੁਆਲੇ ਹਰ ਕਿਸੇ ਨੂੰ ਖੁਸ਼ ਰੱਖਣ ਤੋਂ ਲੈ ਕੇ ਆਪਣੇ ਬੱਚਿਆਂ 'ਤੇ ਡੂੰਘੀ ਨਜ਼ਰ ਰੱਖਣ ਤਕ ਉਹ ਸਾਰੇ ਕੰਮ ਬਾਖੂਬੀ ਕਰਦਾ ਹੈ।
ਪ੍ਰਿਯੰਕਾ ਨੇ ਕਿਉਂ ਛੱਡਿਆ ਅਮੇਰਿਕਾ
NEXT STORY