ਪ੍ਰਿਯੰਕਾ ਚੋਪੜਾ ਅੱਜ ਬਾਲੀਵੁੱਡ ਹੀ ਨਹੀਂ, ਹਾਲੀਵੁੱਡ ਵਿਚ ਵੀ ਇਕ ਵੱਡੀ ਸਟਾਰ ਬਣ ਚੁੱਕੀ ਹੈ। ਪਹਿਲਾਂ ਆਪਣੇ ਅੰਗਰੇਜ਼ੀ ਗੀਤਾਂ ਦੀ ਐਲਬਮ ਅਤੇ ਹੁਣ ਇਕ ਸੀਰੀਅਲ 'ਕਵਾਂਟਿਕੋ' ਵਿਚ ਕੰਮ ਕਰਕੇ ਉਥੇ ਬਹੁਤ ਜ਼ਿਆਦਾ ਪ੍ਰਸਿੱਧੀ ਖੱਟ ਚੁੱਕੀ ਪ੍ਰਿਯੰਕਾ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਇਕ ਦੌਰ ਉਹ ਵੀ ਸੀ ਕਿ ਉਹ ਅਮਰੀਕਾ 'ਚ ਇਸ ਹੱਦ ਤਕ ਨਸਲੀ ਵਿਤਕਰੇ ਦੀ ਸ਼ਿਕਾਰ ਹੋਈ ਕਿ ਉਸ ਨੂੰ ਅਮੇਰਿਕਾ ਛੱਡਣ ਦਾ ਫੈਸਲਾ ਕਰਨਾ ਪਿਆ।
ਉਹ ਦੱਸਦੀ ਹੈ ਕਿ ਜਦੋਂ ਉਹ 12 ਸਾਲਾਂ ਦੀ ਸੀ ਤਾਂ ਉਹ ਸਕੂਲ ਦੀ ਪੜ੍ਹਾਈ ਲਈ ਅਮਰੀਕਾ ਗਈ ਸੀ ਪਰ ਫਿਰ ਨਸਲੀ ਵਿਤਕਰੇ ਦੀਆਂ ਭਾਵਨਾਵਾਂ ਤੋਂ ਦੁਖੀ ਹੋ ਕੇ ਦੇਸ਼ ਪਰਤ ਆਈ ਸੀ।
ਉਸ ਦਾ ਕਹਿਣੈ, ''ਮੈਂ ਜ਼ਿੰਦਗੀ 'ਚ ਬਹੁਤ ਵਿਤਕਰਾ ਸਹਿਣ ਕੀਤਾ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਅਮੇਰਿਕਾ ਵਿਚ ਸਕੂਲ 'ਚ ਪੜ੍ਹਦੀ ਸੀ ਤਾਂ ਉਥੇ ਮੈਨੂੰ ਸਾਰੇ ਬ੍ਰਾਊਨੀ ਕਹਿ ਕੇ ਬੁਲਾਉਂਦੇ ਸਨ। ਲੋਕ ਮੈਨੂੰ ਕਹਿੰਦੇ ਸਨ ਕਿ ਘਰ ਜਾਹ ਅਤੇ ਕੜ੍ਹੀ ਬਣਾ। ਮੈਂ ਦੇਖਿਆ ਸੀ ਕਿ ਲੋਕ ਭਾਰਤੀਆਂ ਨੂੰ ਉਥੇ ਹਮੇਸ਼ਾ ਇਕ ਵੱਖਰੀ ਨਜ਼ਰ ਨਾਲ ਦੇਖਦੇ ਸਨ।''
ਪ੍ਰਿਯੰਕਾ ਕਹਿੰਦੀ ਹੈ, ''ਉਹ ਕਹਿੰਦੇ ਸਨ ਕਿ ਅਸੀਂ ਭਾਰਤੀ ਸਿਰ ਹਿਲਾ ਕੇ ਗੱਲ ਕਰਦੇ ਹਾਂ, ਸਾਡਾ ਮਜ਼ਾਕ ਉਡਾਇਆ ਜਾਂਦਾ ਹੈ, ਅਸੀਂ ਘਰ ਵਿਚ ਜੋ ਖਾਣਾ ਬਣਾਉਂਦੇ ਹਾਂ, ਉਸ ਦੀ ਮਹਿਕ ਦਾ ਮਜ਼ਾਕ ਉਡਾਇਆ ਜਾਂਦਾ ਹੈ। ਹੋਰ ਤਾਂ ਹੋਰ, ਸਾਡੀ ਵਿਚਾਰਸ਼ੈਲੀ ਦਾ ਵੀ ਮਜ਼ਾਕ ਉਡਾਇਆ ਜਾਂਦਾ ਹੈ। ਇਨ੍ਹਾਂ ਮਿਹਣਿਆਂ ਤੋਂ ਤੰਗ ਆ ਕੇ ਮੈਂ ਅਮਰੀਕਾ ਛੱਡਿਆ ਅਤੇ ਭਾਰਤ ਆ ਗਈ।'' ਉਦੋਂ ਪ੍ਰਿਯੰਕਾ ਨੇ ਅਮੇਰਿਕਾ 'ਚ 2-3 ਸਾਲ ਗੁਜ਼ਾਰੇ ਸਨ। ਅੱਜ ਉਹ ਅਮੇਰਿਕਾ ਵਿਚ ਇਕ ਸੀਰੀਅਲ ਦਾ ਹਿੱਸਾ ਹੈ। ਉਸ ਅਨੁਸਾਰ ਉਸ ਨੂੰ ਅਮੇਰਿਕਾ 'ਚ ਤਬਦੀਲੀ ਨਜ਼ਰ ਆਉਂਦੀ ਹੈ। ਉਸ ਨੂੰ ਲੱਗਦਾ ਹੈ ਕਿ ਵਿਦੇਸ਼ਾਂ 'ਚ ਭਾਰਤੀਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ ਪਰ ਉਹ ਵੱਖਰੀ ਸੋਚ ਰੱਖਦੀ ਹੈ ਅਤੇ ਕਹਿੰਦੀ ਹੈ, ''ਮੈਂ ਇਹ ਸੀਰੀਅਲ ਇਸੇ ਸ਼ਰਤ 'ਤੇ ਕੀਤਾ ਕਿ ਮੇਰਾ ਕਿਰਦਾਰ ਇਕ ਅਦਾਕਾਰਾ ਦੇ ਤੌਰ 'ਤੇ ਹੋਵੇ, ਨਾ ਕਿ ਮੇਰੇ ਭਾਰਤੀ ਹੋਣ 'ਤੇ।''
ਆਪਣਾ ਟੀਚਾ ਹਮੇਸ਼ਾ ਉੱਚਾ ਰੱਖੋ
NEXT STORY