ਮੁੰਬਈ— ਅੱਜ ਤੱਕ ਧਰਤੀ 'ਤੇ ਕਈ ਚਮਤਕਾਰ ਹੁੰਦੇ ਆਏ ਹਨ, ਤੁਸੀਂ ਅਜਿਹੀਆਂ ਹੀ ਕਈ ਅਜੀਬੋ-ਗਰੀਬ ਚੀਜਾਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਿਵਲਿੰਗ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚੋ ਤੁਲਸੀ ਦੀ ਖੁਸ਼ਬੂ ਆਉਂਦੀ ਹੈ। ਇਹ ਸ਼ਿਵਲਿੰਗ ਲਗਭਗ 2000 ਸਾਲ ਪੁਰਾਣਾ ਹੋਵੇਗਾ। ਹਾਲਹਿ 'ਚ ਇੱਕ ਖੁਦਾਈ 'ਚ ਛੱਤਸੀਗੜ੍ਹ ਦੇ ਸਿਰਪੁਰ 'ਚ ਅਨੋਖਾ ਸ਼ਿਵਲਿੰਗ ਮਿਲਿਆ ਹੈ।
ਇਹ ਸ਼ਿਵਲਿੰਗ ਕਾਸ਼ੀ ਵਿਸ਼ਵਨਾਥ ਅਤੇ ਮਹਾਕਲੇਸ਼ਵਰ ਵਰਗਾ ਚਿਕਨਾ ਹੈ। ਇਸ ਅਨੋਖੇ ਸ਼ਿਵਲਿੰਗ ਦਾ ਨਾਮ ' ਗੰਥੇਸ਼ਵਰ ਮਹਾਦੇਵ' ਰੱਖਿਆ ਗਿਆ ਹੈ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਇਸ ਸ਼ਿਵਲਿੰਗ ਜਨੇਓ ਧਾਰਨ ਕੀਤਾ ਹੋਇਆ ਹੈ। ਇਸਦੇ ਨਾਲ ਕੁਝ ਸਿੱਕੇ ਅਤੇ ਤਾਮਰਪੱਤਰ ਵੀ ਨਿਕਲੇ ਹਨ। ਸ਼ਿਵਲਿੰਗ ਦੇ ਉਪਰ ਧਾਰੀਆਂ ਬਣੀਆਂ ਹੋਇਆਂ ਹਨ। ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਇਸ 'ਚ ਤੁਲਸੀ ਦੀਆਂ ਪੱਤੀਆਂ ਦੀ ਖੁਸ਼ਬੂ ਆ ਰਹੀ ਹੈ ਜੋ ਬਹੁਤ ਦੂਰ-ਦੂਰ ਤੱਕ ਫੈਲੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਸ ਸ਼ਿਵਲਿੰਗ ਦੇ ਦਰਸ਼ਨ ਨਾਲ ਹੀ ਇੱਛਾ ਪੂਰੀ ਹੋ ਰਹੀ ਹੈ। ਇਹ ਸ਼ਿਵਲਿੰਗ 4 ਫੁੱਟ ਲੰਬਾ ਅਤੇ 2.5 ਫੁੱਟ ਦੀ ਗੋਲਾਈ 'ਚ ਹੈ ਅਤੇ ਇਸਦੀ ਇੱਕ ਹੋਰ ਖਾਸ ਗੱਲ ਇਹ ਇੱਕ ਦਿਨ 'ਚ ਤਿੰਨ ਤੋਂ ਚਾਰ ਵਾਰ ਰੰਗ ਬਦਲਦਾ ਹੈ। ਦੁਰ-ਦੂਰ ਤੋਂ ਲੋਕ ਇਸਦੇ ਦਰਸ਼ਨ ਕਰਨ ਦੇ ਲਈ ਆ ਰਹੇ ਹਨ।
ਅਜਿਹੇ ਦੇਸ਼, ਜਿੱਥੇ ਲੋਕ ਘਰ ਦੀ ਛੱਤ 'ਤੇ ਉਗਾਉਂਦੇ ਹਨ ਘਾਹ
NEXT STORY