ਮੁੰਬਈ— ਸਾਡੀ ਦੁਨੀਆ ਅਜੀਬੋ—ਗਰੀਬ ਲੋਕਾਂ ਅਤੇ ਰਿਵਾਜਾਂ ਨਾਲ ਭਰੀ ਹੈ। ਜਿੰਨ੍ਹਾਂ ਦੀਆਂ ਪਰੰਪਰਾਵਾਂ ਵੀ ਬਹੁਤ ਅਲੱਗ ਹੁੰਦੀਆਂ ਹਨ। ਅਜਿਹੀ ਹੀ ਇੱਕ ਜਨਜਾਤੀ ਅਫਰੀਕਾ ਦੇ ਸਾਊਥ ਸੁਡਾਨ 'ਚ ਪਾਈ ਜਾਂਦੀ ਹੈ। ਇੱਥੇ ਰਹਿਣ ਵਾਲੇ ਮੁਦਾਂਰੀ ਜਨਜਾਤੀ ਦੇ ਲੋਕ ਆਪਣੇ ਅਨੋਖੇ ਰਹਿਣ ਸਹਿਣ ਦੀ ਵਜ੍ਹਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਹਨ।
ਗਾਂ ਦੇ ਗੋਬਰ ਅਤੇ ਮੂਤਰ ਦੀ ਵਰਤੋਂ ਅਕਸਰ ਲੋਕ ਪੂਜਾ-ਪਾਠ ਜਾਂ ਘਰ ਦੀ ਲਪਾਈ ਲਈ ਕਰਦੇ ਹਨ। ਪਰ ਜੇਕਰ ਕੋਈ ਗਰਮੀ ਤੋਂ ਬਚਣ ਦੇ ਲਈ ਪਾਣੀ ਨਹੀਂ ਬਲਕਿ ਮੂਤਰ ਅਤੇ ਗੋਬਰ ਨਾਲ ਨਹਾਵੇ, ਤਾਂ ਇਹ ਸੋਚਣ 'ਚ ਵੀ ਅਜੀਬ ਲੱਗਦਾ ਹੈ। ਜੀ ਹਾਂ, ਇਹ ਸੱਚ ਹੈ ਕਿ ਇਸ ਜਨਜਾਤੀ ਦੇ ਲੋਕ ਗਰਮੀ ਤੋਂ ਬਚਣ ਦੇ ਲਈ ਗਾਂ ਦੇ ਮੂਤਰ ਨਾਲ ਨਹਾਉਂਦੇ ਹਨ ਅਤੇ ਬੀਮਾਰੀਆਂ ਤੋਂ ਬਚਣ ਦੇ ਲਈ ਗਾਂ ਦੇ ਗੋਬਰ ਦਾ ਲੈਪ ਆਪਣੇ ਸਰੀਰ 'ਤੇ ਲਗਾਉਂਦੇ ਹਨ।
ਇਹ ਇਲਾਕਾ ਦੁਨੀਆ ਤੋਂ ਇਕਦਨ ਵੱਖ ਹੈ। ਇੱਥੇ ਦੇ ਲੋਕਾਂ ਦੀ ਜੀਵਨ ਸ਼ੈਲੀ ਪਸ਼ੂਆਂ 'ਤੇ ਟਿਕੀ ਹੋਈ ਹੈ, ਜਿਨ੍ਹਾਂ 'ਚ ਗਾਂਵਾਂ ਅਤੇ ਬੈਲ ਸਭ ਤੋਂ ਖਾਸ ਹਨ। ਮੱਛਰਾਂ ਤੋਂ ਬਚਣ ਦਾ ਤਾਂ ਇਨ੍ਹਾਂ ਦਾ ਤਰੀਕਾ ਬਹੁਤ ਦਿਲਚਸਪ ਹੈ, ਇਸਦੇ ਲਈ ਉਹ ਲੋਕ ਗੋਬਰ ਨਾਲ ਬਣੀਆ ਪਾਥੀਆਂ ਦੀ ਰਾਖ ਆਪਣੇ ਸਰੀਰ 'ਤੇ ਲਗਾਉਂਦੇ ਹਨ। ਇੱਥੇ ਦੇ ਲੋਕਾਂ ਦੇ ਲਈ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਗਾਂਵਾਂ ਹਨ। ਗਾਂਵਾਂ ਅਤੇ ਮੱਝਾਂ ਇੱਥੇ ਦੇ ਲੋਕਾਂ ਦੇ ਲਈ ਰੋਜ਼ਗਾਰ ਦਾ ਸਭ ਤੋਂ ਵੱਡਾ ਮਧਿਆਮ ਹੈ। ਕਿਤੇ ਗਾਂ ਚੋਰੀ ਨਾ ਹੋ ਜਾਵੇ ਇਸ ਲਈ ਇੱਥੇ ਦੇ ਲੋਕ ਆਪਣੀ ਗਾਂਵਾਂ ਦੇ ਨਾਲ ਸੌਦੇ ਹਨ। ਇੱਥੇ ਵਿਆਹ 'ਚ ਦਹੇਜ 'ਚ ਵੀ ਗਾਂ ਨੂੰ ਹੀ ਦਿੱਤਾ ਜਾਂਦਾ ਹੈ।
ਔਰਤਾਂ ਵਾਂਗ ਰਹਿਣ ਦੇ ਸ਼ੌਕੀਨ ਹਨ 70 ਸਾਲ ਦੇ ਰਾਬਰਟ ਸ਼ੈਰੀ
NEXT STORY