ਵਾਸ਼ਿੰਗਟਨ — ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਹੁਣ ਵਰਲਡ ਬੈਂਕ ਵੀ ਸਾਹਮਣੇ ਆ ਗਿਆ ਹੈ। ਇਸਨੇ ਜ਼ਰੂਰਤ ਮੰਦ ਦੇਸ਼ਾਂ ਲਈ 12 ਅਰਬ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਵਰਲਡ ਬੈਂਕ ਦੇ ਪ੍ਰੈਜ਼ਿਡੈਂਟ ਡੇਵਿਡ ਮਾਲਪਾਸ ਨੇ ਕਿਹਾ, ' ਉਸਦਾ ਟੀਚਾ ਤੇਜ਼ ਅਤੇ ਅਸਰਦਾਰ ਐਕਸ਼ਨ ਉਪਲੱਬਧ ਕਰਵਾਉਣਾ ਹੈ ਤਾਂ ਜੋ ਦੇਸ਼ਾਂ ਦੀ ਜ਼ਰੂਰਤ ਪੂਰੀ ਹੋ ਸਕੇ।'
ਉਨ੍ਹਾਂ ਨੇ ਕਿਹਾ ਕਿ ਗਰੀਬ ਦੇਸ਼ਾਂ ਦੇ ਉੱਪਰ ਕੋਰੋਨਾ ਵਾਇਰਸ ਕਾਰਨ ਪੈਣ ਵਾਲੇ ਵਾਧੂ ਭਾਰ ਨੂੰ ਸਮਝਣਾ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਕੋਵਿਡ-19 ਵਾਇਰਸ ਨਾਲ ਨਜਿੱਠਣ ਲਈ ਜ਼ਰੂਰੀ ਸਾਜ਼ੋ-ਸਮਾਨ ਨਹੀਂ ਹੈ। ਫੰਡ ਦਾ ਕੁਝ ਹਿੱਸਾ ਗਰੀਬ ਦੇਸ਼ਾਂ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਫੰਡ ਦਾ ਇਸਤੇਮਾਲ ਮੈਡੀਕਲ ਸੰਦ, ਸਾਜ਼ੋ-ਸਮਾਨ ਜਾਂ ਹੈਲਥ ਸਰਵਿਸ ਲਈ ਕੀਤਾ ਜਾਵੇਗਾ। ਬੈਂਕ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜ਼ਰੂਰਤਮੰਦ ਦੇਸ਼ਾਂ ਨਾ ਨੀਤੀਗਤ ਸੁਝਾਅ ਦਿੱਤੇ ਜਾਣਗੇ।
ਦਸੰਬਰ ਦੇ ਆਖਿਰ 'ਚ ਚੀਨ ਦੇ ਵੁਹਾਨ ਸ਼ਹਿਰ ਵਿਚ ਜਦੋਂ ਕੋਰੋਨਾ ਵਾਇਰਸ ਦਾ ਪਹਿਲਾਂ ਕੇਸ ਸਾਹਮਣੇ ਆਇਆ ਸੀ ਤਾਂ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਇੰਨਾ ਜਾਨਲੇਵਾ ਹੋਵੇਗਾ। ਇਸਨੇ ਹੁਣ ਤੱਕ 70 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਦੁਨੀਆ ਭਰ 'ਚ 3,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 90 ਹਜ਼ਾਰ ਤੋਂ ਜ਼ਿਆਦਾ ਪੀੜਤ ਹਨ।
ਵਰਲਡ ਬੈਂਕ ਦੇ ਚੀਫ ਨੇ ਕਿਹਾ ਕਿ 12 ਅਰਬ ਡਾਲਰ ਦੇ ਪੈਕੇਜ ਵਿਚੋਂ 8 ਅਰਬ ਡਾਲਰ ਉਨ੍ਹਾਂ ਦੇਸ਼ਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਨੇ ਮਦਦ ਦੀ ਅਪੀਲ ਕੀਤੀ ਸੀ। ਵਰਲਡ ਬੈਂਕ ਤੋਂ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਮਦਦ ਲਈ ਸੰਪਰਕ ਕੀਤਾ ਹੈ ਪਰ ਹੁਣ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਕਿਸ ਦੇਸ਼ ਨੂੰ ਅਤੇ ਕਿੰਨੀ ਮਦਦ ਮਿਲੇਗੀ।
ਇਹ ਵੀ ਪੜ੍ਹੋ : ਇਟਲੀ ਤੋਂ ਆਏ 15 ਸੈਲਾਨੀ ਕੋਰੋਨਾ ਵਾਇਰਸ ਤੋਂ ਪੀੜਤ, ਏਮਜ਼ ਨੇ ਕੀਤੀ ਪੁਸ਼ਟੀ
ਬੰਪਰ ਉਛਾਲ ਦੇ ਬਾਅਦ ਸ਼ੇਅਰ ਬਾਜ਼ਾਰ 'ਚ ਗਿਰਾਵਟ, ਲਾਲ ਨਿਸ਼ਾਨ 'ਤੇ ਖੁੱਲ੍ਹੇ ਸੈਂਸੈਕਸ ਨਿਫਟੀ
NEXT STORY