ਨਵੀਂ ਦਿੱਲੀ—ਜ਼ਬਰਦਸਤ ਤੇਜ਼ੀ ਤੋਂ ਬਾਅਦ ਸ਼ੇਅਰਾਂ ਬਾਜ਼ਾਰਾਂ 'ਚ ਬੁੱਧਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ | ਉਤਾਰ-ਚੜ੍ਹਾਅ ਭਰੇ ਕਾਰੋਬਾਰ 'ਚ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 94.18 ਅੰਕ ਭਾਵ 0.22 ਫੀਸਦੀ ਡਿੱਗ ਕੇ 38536.77 'ਤੇ ਖੁੱੱਲਿ੍ਹਆ ਹੈ | ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 26.45 ਅੰਕ ਭਾਵ ਫੀਸਦੀ ਟੁੱਟ ਕੇ 11276.70 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ |
479 ਅੰਕ ਚੜ੍ਹ ਕੇ ਬੰਦ ਹੋਇਆ ਸੀ ਸੈਂਸੈਕਸ
ਮੰਗਲਵਾਰ ਦੀ ਗੱਲ ਕਰੀਏ ਤਾਂ ਸੈਂਸੈਕਸ 479.68 ਅੰਕ ਦੇ ਵਾਧੇ ਨਾਲ 38,623.70 ਅੰਕ 'ਤੇ ਬੰਦ ਹੋਇਆ | ਸੈਂਸੈਕਸ ਦੇ 30 'ਚੋਂ 28 ਸ਼ੇਅਰ ਲਾਭ 'ਚ ਰਹੇ | ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 170.55 ਅੰਕ ਜਾਂ 1.53 ਫੀਸਦੀ ਦੇ ਵਾਧੇ ਨਾਲ 11,303.30 ਅੰਕ 'ਤੇ ਪਹੁੰਚ ਗਿਆ | ਸੈਂਸੈਕਸ ਦੀਆਂ ਕੰਪਨੀਆਂ 'ਚ ਸਨਫਾਰਮਾ ਦਾ ਸ਼ੇਅਰ 6.64 ਫੀਸਦੀ ਚੜਿ੍ਹਆ ਹੈ | ਸਰਕਾਰ ਨੇ ਸਥਾਨਕ ਪੱਧਰ 'ਤੇ ਸਪਲਾਈ ਵਧੀਆ ਕਰਨ ਲਈ 26 ਤਰ੍ਹਾਂ ਦੀਆਂ ਦਵਾਈ ਸਮੱਗਰੀਆਂ ਅਤੇ ਦਵਾਈਆਂ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਹੈ |
ਇਹ ਰਿਹਾ ਸੀ ਦਿੱਗਜ ਸ਼ੇਅਰਾਂ ਦਾ ਹਾਲ
ਟਾਟਾ ਸਟੀਲ, ਓ.ਐੱਨ.ਜੀ.ਸੀ., ਅਲਟ੍ਰਾਟੈੱਕ ਸੀਮੈਂਟ, ਐੱਨ.ਟੀ.ਪੀ.ਸੀ., ਪਾਵਰਗਿ੍ਡ, ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਸੀ.ਐੱਲ.ਟੈੱਕ ਦੇ ਸ਼ੇਅਰ ਵੀ ਲਾਭ 'ਚ ਰਹੇ | ਉੱਧਰ ਦੂਜੇ ਪਾਸੇ ਆਈ.ਟੀ.ਸੀ. ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸ਼ੇਅਰ 'ਚ ਗਿਰਾਵਟ ਆਈ | ਰਿਜ਼ਰਵ ਬੈਂਕ ਨੇ ਦਿਨ 'ਚ ਕਿਹਾ ਕਿ ਉਹ ਸੰਸਾਰਕ ਦੇ ਇਲਾਵਾ ਜਾਨਲੇਵਾ ਕੋਰੋਨਾਵਾਇਰਸ ਦੀ ਵਜ੍ਹਾ ਨਾਲ ਬਣੀ ਘਰੇਲੂ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ | ਵਿੱਤੀ ਬਾਜ਼ਾਰਾਂ 'ਚ ਸੁਗਮਤਾ ਨਾਲ ਕੰਮਕਾਜ ਨੂੰ ਸੁਨਿਸ਼ਚਿਤ ਕਰਨ ਨੂੰ ਜ਼ਰੂਰੀ ਕਦਮ ਚੁੱਕਣ ਨੂੰ ਤਿਆਰ ਹੈ | ਜਿਯੋਜਿਤ ਫਾਈਨਾਂਸ਼ੀਅਲ ਸਰਵਿਸੇਜ਼ ਦੇ ਖੋਜੀ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਅਧਿਕਾਰੀਆਂ ਨੇ ਸੰਸਾਰਕ ਪੱਧਰ 'ਤੇ ਵਾਇਰਸ ਦੇ ਆਰਥਿਕ ਪ੍ਰਭਾਵਾਂ ਤੋਂ ਨਿਪਟਣ ਨੂੰ ਨੀਤੀਗਤ ਉਪਾਵਾਂ ਦੀ ਘੋਸ਼ਣਾ ਕੀਤੀ ਹੈ | ਇਸ ਨਾਲ ਬਾਜ਼ਾਰ ਦਾ ਰੁਖ ਨਾ-ਪੱਖੀ ਬਣਿਆ ਰਿਹਾ |
US ਮਾਰਕਿਟ 'ਚ ਰੇਟ ਕੱਟ ਕਾਰਨ ਜੋਸ਼ ਨਹੀਂ, ਏਸ਼ੀਆ 'ਚ ਰਲਿਆ-ਮਿਲਿਆ ਕਾਰੋਬਾਰ
NEXT STORY