ਸੁਕਾਬੂਮੀ/ਇੰਡੋਨੇਸ਼ੀਆ (ਏਜੰਸੀ)- ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲਾਪਤਾ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੁਕਾਬੂਮੀ 'ਚ ਬਚਾਅ ਮੁਹਿੰਮ ਦੇ ਮੁਖੀ ਲੈਫਟੀਨੈਂਟ ਕਰਨਲ ਯੁਡੀ ਹਰਯੰਤੋ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਨਦੀਆਂ ਨੱਕੋ-ਨੱਕ ਭਰ ਗਈਆਂ ਹਨ ਅਤੇ ਪੱਛਮੀ ਜਾਵਾ ਸੂਬੇ ਦੇ ਸੁਕਾਬੂਮੀ ਜ਼ਿਲ੍ਹੇ ਦੇ 170 ਤੋਂ ਵੱਧ ਪਿੰਡਾਂ 'ਚ ਹੜ੍ਹ ਆ ਗਿਆ ਹੈ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ।
ਇਹ ਵੀ ਪੜ੍ਹੋ: ਕਿਸੇ ਦੀ ਜਾਨ ਲੈਣ 'ਤੇ ਕਿਵੇਂ ਹੁੰਦਾ ਹੈ ਮਹਿਸੂਸ, ਇਹ ਜਾਨਣ ਲਈ ਵਿਦਿਆਰਥੀ ਨੇ ਕਰ'ਤਾ ਔਰਤ ਦਾ ਕਤਲ
ਹਰਯੰਤੋ ਨੇ ਕਿਹਾ ਕਿ ਜ਼ਮੀਨ ਖਿਸਕਣ, ਅਚਾਨਕ ਆਏ ਹੜ੍ਹ ਅਤੇ ਤੇਜ਼ ਹਵਾਵਾਂ ਨੇ 172 ਪਿੰਡ ਤਬਾਹ ਕਰ ਦਿੱਤੇ ਅਤੇ 3,000 ਤੋਂ ਵੱਧ ਲੋਕਾਂ ਨੂੰ ਅਸਥਾਈ ਸਰਕਾਰੀ ਪਨਾਹ ਘਰਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਲਗਭਗ 1,000 ਲੋਕਾਂ ਨੂੰ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਖਰਾਬ ਮੌਸਮ ਕਾਰਨ 400 ਤੋਂ ਵੱਧ ਮਕਾਨਾਂ ਨੂੰ ਖਤਰਾ ਹੈ। ਹਰਯੰਤੋ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਸੋਮਵਾਰ ਨੂੰ ਸਭ ਤੋਂ ਪ੍ਰਭਾਵਿਤ ਪਿੰਡਾਂ ਤੇਗਲਬੁਲੂਡ, ਸਿਮਪੇਨਨ ਅਤੇ ਸਿਮਾਸ ਤੋਂ ਤਿੰਨ ਬੱਚਿਆਂ ਸਮੇਤ 10 ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਦੋ ਪਿੰਡ ਵਾਸੀਆਂ ਦੀ ਭਾਲ ਕਰ ਰਹੇ ਹਨ ਜੋ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ: ਟਰੰਪ ਦੀ ਨਵੀਂ ਕੈਬਨਿਟ 'ਚ ਪੰਜਾਬਣ ਦੀ ਐਂਟਰੀ, ਚੰਡੀਗੜ੍ਹ ਦੀ ਹਰਮੀਤ ਢਿੱਲੋਂ ਇਸ ਉੱਚ ਅਹੁਦੇ ਲਈ ਨਾਮਜ਼ਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲੀਪੀਨਜ਼ 'ਚ ਜਵਾਲਾਮੁਖੀ ਵਿਸਫੋਟ, ਬਚਾਏ ਗਏ 87 ਹਜ਼ਾਰ ਲੋਕ
NEXT STORY