ਪੇਇਚਿੰਗ — ਕੁਝ ਦਿਨ ਪਹਿਲਾਂ ਜਾਰੀ ਫਾਇਨਾਂਸ਼ਿਅਲ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਚੀਨੀ ਸਰਕਾਰ ਦਾ ਇਕ ਸਾਬਕਾ ਅਧਿਕਾਰੀ ਨਿਰਧਾਰਤ ਕਰਦਾ ਹੈ ਕਿ ਟਿਕਟਾਕ 'ਤੇ ਕਿਹੜੀ ਸਮੱਗਰੀ ਪਾਈ ਜਾ ਸਕਦੀ ਹੈ ਅਤੇ ਉਹ ਇਸ ਸਮੱਗਰੀ ਨੂੰ ਨਿਯੰਤਰਿਤ ਵੀ ਕਰਦਾ ਹੈ, ਪਰ ਇਨ੍ਹਾਂ ਦੋਸ਼ਾਂ ਨੂੰ ਐਪ ਦੇ ਮਾਲਕ ਬਾਈਟਡਾਂਸ ਨੇ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਰਿਪੋਰਟ ਦੱਸਦੀ ਹੈ ਕਿ ਪੇਇਚਿੰਗ ਦੇ ਅਧਿਕਾਰੀਆਂ ਅਤੇ ਕੰਪਨੀ ਵਿਚਕਾਰ ਸੰਬੰਧ ਅਸਲ ਵਿਚ ਪਿਛਲੇ ਕਈ ਸਾਲਾਂ ਤੋਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਹਿਰਾਨ 'ਚ ਚੀਨੀ ਦੂਤਘਰ ਵਿਚ ਇਕ ਸਾਬਕਾ ਅਧਿਕਾਰੀ ਕਾਈ ਜੈਂਗ, ਇਸ ਸਾਲ ਦੀ ਸ਼ੁਰੂਆਤ ਤੱਕ ਬਾਇਟਡਾਂਸ ਦੀ ਪੇਇਚਿੰਗ ਅਧਾਰਿਤ ਟੀਮ ਦੀ ਸਮੱਗਰੀ ਨੀਤੀ ਦੇ ਉੱਚ ਅਹੁਦੇ 'ਤੇ ਸੀ। 'ਕਾਈ' ਦੀ ਕੇਂਦਰੀ ਭੂਮਿਕਾ ਸੀ ਕਿ ਉਹ ਚੀਨੀ ਸਿਆਸੀ ਸ਼ਾਸਨ 'ਚ ਉਨ੍ਹਾਂ ਦੀ ਪਿਛਲੀ ਨੌਕਰੀ ਮੁਤਾਬਕ ਪਲੇਟਫਾਰਮ 'ਤੇ ਸਮੱਗਰੀ ਸਵੀਕਾਰ ਕਰਦਾ ਸੀ।
ਬਾਈਟਡਾਂਸ ਚੀਨ ਵਿਚ ਵੱਖਰੀ ਐਪ ਸੰਚਾਲਿਤ ਕਰਦਾ ਹੈ ਅਤੇ ਦੁਨੀਆ 'ਚ ਹੋਰ ਥਾਵਾਂ 'ਤੇ ਟਿਕਟਾਕ ਨੇ ਚੀਨੀ ਸੈਂਸਰਸ਼ਿਪ ਦੇ ਨਿਯਮਾਂ ਅਨੁਸਾਰ ਕੰਮ ਕਰਨ ਦੇ ਦੋਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ 'ਕਾਈ' 2018 'ਚ ਬਾਈਟਡਾਂਸ ਦੇ ਨਾਲ ਕੰਪਨੀ 'ਚ ਸ਼ਾਮਲ ਹੋ ਗਏ ਸਨ।
ਪਿਛਲੇ ਦਿਨੀਂ ਅਮਰੀਕੀ ਅਧਿਕਾਰੀਆਂ ਦੇ ਉਨ੍ਹਾਂ ਦੋਸ਼ਾਂ ਨਾਲ ਵਿਵਾਦ ਪੈਦਾ ਹੋਇਆ ਕਿ ਟਿਕਟਾਕ ਦਾ ਚੀਨੀ ਸਰਕਾਰ ਨਾਲ ਸਬੰਧ ਹੈ। ਇਸ ਤਰ੍ਹਾਂ ਅਮਰੀਕੀ ਨਾਗਰਿਕਾਂ ਦੇ ਡਾਟਾ ਤੱਕ ਉਸਦੀ ਪਹੁੰਚ ਰਾਸ਼ਟਰੀ ਸੁਰੱਖਿਆ ਦਾ ਵਿਸ਼ਾ ਹੈ। ਹਾਲਾਂਕਿ ਦੋਸ਼ਾਂ ਦੇ ਬਾਅਦ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਅਮਰੀਕੀ ਕੰਟਰੋਲ ਵਿਚ ਰੱਖਣ ਜਾਂ ਪਾਬੰਦਿਤ ਕਰਨ ਦਾ ਐਲਾਨ ਕੀਤਾ।
ਟਿਕਟਾਕ ਉਨ੍ਹਾਂ ਵੀਡੀਓ ਨੂੰ ਦਬਾ ਰਿਹਾ ਸੀ ਜੋ ਪੇਇਚਿੰਗ ਨਹੀਂ ਚਾਹੁੰਦਾ
ਰਿਪੋਰਟ ਵਿਚ ਕਿਹਾ ਗਿਆ ਸੀ ਕਿ ਟਿਕਟਾਕ ਉਨ੍ਹਾਂ ਵੀਡੀਓ ਨੂੰ ਦਬਾ ਰਿਹਾ ਸੀ ਜੋ ਪੇਇਚਿੰਗ ਪਲੇਟਫਾਰਮ 'ਤੇ ਨਹੀਂ ਚਾਹੁੰਦਾ ਸੀ, ਜਿਵੇਂ ਕਿ ਉਈਗਰ ਮੁਸਲਿਮ ਮੁੱਦ ਨੂੰ ਸੰਬੋਧਿਤ ਕਰਨ ਵਾਲੇ। ਪਰ ਟਿਕਟਾਕ ਨੇ ਬਾਅਦ ਵਿਚ ਕਿਹਾ ਕਿ ਵੀਡੀਓ ਨੂੰ ਗਲਤੀ ਨਾਲ ਹਟਾ ਦਿੱਤਾ ਗਿਆ ਸੀ। ਪਿਛਲੇ ਸਾਲ ਗਾਰਜਿਅਨ ਨੇ ਕਿਹਾ ਕਿ ਤਿੱਬਤ, ਤਾਇਵਾਨ, ਤਿਨਾਨਮਿਨ ਸਕੁਆਇਰ ਅਤੇ ਚੀਨ ਦੇ ਬਾਹਰ ਫਾਲੁਨ ਗੋਂਗ ਦੇ ਬਾਰੇ 'ਚ ਟਿਕਟਾਕ ਸੈਂਸਰ ਲਈ ਚੀਨੀ ਨਿਯਮਾਂ ਦੀ ਵਰਤੋਂ ਕਰਦਾ ਹੈ। ਇਸ ਦੇ ਨਾਲ ਹੀ ਟਿਕਟਾਕ ਨੇ ਇਨ੍ਹਾਂ ਨਿਯਮਾਂ ਨੂੰ ਪਿਛਲੇ ਲੰਮੇ ਸਮੇਂ ਤੱਕ ਲਾਗੂ ਹੋਣ ਦੀ ਗੱਲ ਕਹਿੰਦੇ ਹੋਏ ਬਚਾਅ ਕੀਤਾ।
RBI 9 ਅਕਤੂਬਰ ਨੂੰ ਦੇ ਸਕਦਾ ਹੈ ਸੌਗਾਤ, ਤੁਹਾਨੂੰ ਮਿਲੇਗਾ ਇਹ ਵੱਡਾ ਫਾਇਦਾ
NEXT STORY