ਜਗਦਲਪੁਰ, (ਅਨਸ)- ਛੱਤੀਸਗੜ੍ਹ ਦੇ ਬਸਤਰ ਜ਼ਿਲੇ ’ਚ ਸ਼ੁੱਕਰਵਾਰ ਸੀਨੀਅਰ ਪੁਲਸ ਤੇ ਨੀਮ ਸੁਰੱਖਿਆ ਫੋਰਸਾਂ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਮਾਓਵਾਦੀ ਕੇਂਦਰੀ ਕਮੇਟੀ ਦੇ ਮੈਂਬਰਾਂ ਸਮੇਤ 210 ਨਕਸਲੀਆਂ ਨੇ ਆਤਮਸਮਰਪਣ ਕੀਤਾ।
ਇਸ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਕਿਹਾ ਕਿ ਅੱਜ ਬਸਤਰ ਲਈ ਹੀ ਨਹੀਂ, ਸਗੋਂ ਛੱਤੀਸਗੜ੍ਹ ਤੇ ਪੂਰੇ ਦੇਸ਼ ਲਈ ਇਕ ਇਤਿਹਾਸਕ ਦਿਨ ਹੈ। ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੇ ਸੰਵਿਧਾਨ ਦੀ ਇਕ-ਇਕ ਕਾਪੀ ਫੜੀ ਹੋਈ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ਨੇ 153 ਹਥਿਆਰ ਅਧਿਕਾਰੀਆਂ ਹਵਾਲੇ ਕੀਤੇ। ਇਨ੍ਹਾਂ ’ਚ 19 ਏ. ਕੇ.-47 ਰਾਈਫਲਾਂ, 17 ਸੈਲਫ ਲੋਡਿੰਗ ਰਾਈਫਲਾਂ, 23 ਅੰਸਾਸ ਰਾਈਫਲਾਂ, ਇਕ ਐੱਲ. ਐੱਮ. ਜੀ., .303 ਬੋਰ ਦੀਆਂ 36 ਰਾਈਫਲਾਂ, 4 ਕਾਰਬਾਈਨਾਂ ਤੇ 11 ਬੈਰਲ ਗ੍ਰੇਨੇਡ ਲਾਂਚਰ ਸ਼ਾਮਲ ਹਨ।
ਤੇਜਸ ਐੱਮ. ਕੇ.1-ਏ ਨੇ ਪਹਿਲੀ ਵਾਰ ਭਰੀ ਉਡਾਣ
NEXT STORY